ਹੁਸ਼ਿਆਰਪੁਰ: ਗੜ੍ਹਸ਼ੰਕਰ ਦੇ ਨਜ਼ਦੀਕ ਪਿੰਡ 'ਚ ਨਾਬਾਲਿਗ ਲੜਕੀ ਨਾਲ ਦੁਸ਼ਕਰਮ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪੀੜ੍ਹਤ ਲੜਕੀ ਦਾ ਕਹਿਣਾ ਕਿ ਜਦੋਂ ਉਹ ਕਿਸੇ ਰਿਸ਼ਤੇਦਾਰੀ 'ਚ ਵਿਆਹ ਲਈ ਆਈ ਸੀ ਤਾਂ ਉਥੇ ਉਸਦੀ ਇੱਕ ਲੜਕੇ ਨਾਲ ਮੁਲਾਕਾਤ ਹੋਈ।
ਪੀੜ੍ਹਤ ਲੜਕੀ ਦਾ ਕਹਿਣਾ ਉਕਤ ਲੜਕੇ ਵਲੋਂ ਉਸ ਨੂੰ ਪਹਿਲਾਂ ਤੰਗ ਪ੍ਰੇਸ਼ਾਨ ਕੀਤਾ ਗਿਆ, ਜਿਸ ਤੋਂ ਬਾਅਦ ਮੋਬਾਈਲ 'ਤੇ ਹੌਲੀ-ਹੌਲੀ ਗੱਲਬਾਤ ਵੀ ਸ਼ੁਰੂ ਹੋਈ। ਉਕਤ ਲੜਕੀ ਨੇ ਦੱਸਿਆ ਕਿ ਲੜਕੇ ਵਲੋਂ ਉਸ ਨੂੰ ਵਿਆਹ ਦਾ ਝਾਂਸਾ ਦੇ ਕੇ ਸਰੀਰਕ ਸਬੰਧ ਵੀ ਬਣਾਏ। ਉਨ੍ਹਾਂ ਦੱਸਿਆ ਕਿ ਲਵਕੇ ਵਲੋਂ ਹੁਣ ਉਸ ਨਾਲ ਵਿਆਹ ਤੋਂ ਮਨਾਂ ਕਰ ਦਿੱਤਾ ਅਤੇ ਉਸ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਇਸ ਸਬੰਧੀ ਉਕਤ ਲੜਕੀ ਵਲੋਂ ਐਸ.ਐਸ.ਪੀ ਨੂੰ ਸ਼ਿਕਾਇਤ ਦਿੱਤੀ ਗਈ ਹੈ ਅਤੇ ਕਾਰਵਾਈ ਦੀ ਮੰਗ ਕੀਤੀ ਹੈ।
ਇਸ ਸਬੰਧੀ ਪੁਲਿਸ ਅਧਿਕਾਰੀ ਦਾ ਕਹਿਣਾ ਕਿ ਉਨ੍ਹਾਂ ਕੋਲ ਇਸ ਸਬੰਧੀ ਸ਼ਿਕਾਇਤ ਮਿਲ ਚੁੱਕੀ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕਰਨ ਉਪਰੰਤ ਉਨ੍ਹਾਂ ਵਲੋਂ ਕਾਰਵਾਈ ਕੀਤੀ ਜਾਵੇਗੀ।