ਹੁਸ਼ਿਆਰਪੁਰ: ਹੁਸ਼ਿਆਰਪੁਰ ਦੇ ਚੱਬੇਵਾਲ 'ਚ ਮੋਦੀਖਾਨਾ ਚਲਾ ਰਹੇ ਡਾਕਟਰ ਵਲੋਂ ਨਿੱਜੀ ਹਸਪਤਾਲ 'ਚ ਉਸ ਦੇ ਪਿਤਾ ਨੂੰ ਮਾਰਨ ਦੇ ਇਲਜ਼ਾਮ ਲਗਾਏ ਹਨ। ਇਸ ਸਬੰਧੀ ਪੀੜ੍ਹਤ ਦਾ ਕਹਿਣਾ ਕਿ ਉਸ ਦੇ ਪਿਤਾ ਨੂੰ ਹਰ ਸਾਲ ਮਾਮੂਲੀ ਖੰਘ ਜ਼ੁਕਾਮ ਹੁੰਦਾ ਸੀ, ਜੋ ਦਵਾਈ ਲੈਕੇ ਠੀਕ ਹੋ ਜਾਂਦਾ ਹੈ। ਪੀੜ੍ਹਤ ਦਾ ਕਹਿਣਾ ਕਿ ਇਸ ਵਾਰ ਕੋਰੋਨਾ ਦੇ ਚੱਲਿਦਿਆਂ ਉਹ ਆਪਣੇ ਪਿਤਾ ਨੂੰ ਜਾਂਚ ਲਈ ਇੱਕ ਨਿੱਜੀ ਹਸਪਤਾਲ ਲੈ ਗਏ, ਜਿਥੇ ਹਸਪਤਾਲ ਵਾਲਿਆਂ ਉਨ੍ਹਾਂ ਨੂੰ ਕੋਰੋਨਾ ਮਰੀਜ ਕਹਿ ਕੇ ਭਰਤੀ ਕਰ ਲਿਆ ਅਤੇ ਉਨ੍ਹਾਂ ਦੀ ਮੌਤ ਹੋ ਗਈ।
ਇਸ ਸਬੰਧੀ ਪੀੜ੍ਹਤ ਦਾ ਕਹਿਣਾ ਕਿ ਉਸ ਦੇ ਪਿਤਾ ਦਾ ਉਨ੍ਹਾਂ ਵਲੋਂ ਕੋਰੋਨਾ ਟੈਸਟ ਕਰਵਾਇਆ ਗਿਆ ਸੀ, ਜਿਸਦੀ ਰਿਪੋਰਟ ਨੈਗੇਟਿਵ ਸੀ। ਉਨ੍ਹਾਂ ਦਾ ਕਹਿਣਾ ਕਿ ਪ੍ਰਾਈਵੇਟ ਹਸਪਤਾਲ ਵਲੋਂ ਪੈਸਿਆਂ ਕਾਰਨ ਝੂਠਾ ਕੋਰੋਨਾ ਪੌਜ਼ੀਟਿਵ ਬਣਾ ਕੇ ਉਸ ਦੇ ਪਿਤਾ ਨੂੰ ਦਾਖਲ ਕੀਤਾ ਗਿਆ। ਇਸ ਦੇ ਨਾਲ ਹੀ ਪੀੜ੍ਹਤ ਦਾ ਕਹਿਣਾ ਕਿ ਉਸ ਦੇ ਪਿਤਾ ਨਾਲ ਅਤੇ ਹਸਪਤਾਲ ਦੇ ਹੋਰ ਮਰੀਜਾਂ ਨਾਲ ਕੁੱਟਮਾਰ ਵੀ ਕੀਤੀ ਜਾਂਦੀ ਸੀ। ਉਨ੍ਹਾਂ ਦਾ ਕਹਿਣਾ ਕਿ ਹਸਪਤਾਲ 'ਚ ਬਾਉਂਸਰ ਵੀ ਰੱਖੇ ਹੋਏ ਹਨ। ਉਨ੍ਹਾਂ ਦਾ ਇਲਜ਼ਾਮ ਹੈ ਕਿ ਹਸਪਤਾਲ ਪ੍ਰਸ਼ਾਸਨ ਵਲੋਂ ਉਨ੍ਹਾਂ ਦੇ ਪਿਤਾ ਨੂੰ ਮਾਰਿਆ ਗਿਆ ਹੈ। ਪੀੜ੍ਹਤ ਦਾ ਕਹਿਣਾ ਕਿ ਉਸ ਵਲੋਂ ਇਸ ਦੀ ਸ਼ਿਕਾਇਤ ਡੀ.ਜੀ.ਪੀ, ਮੁੱਖ ਮੰਤਰੀ ਪੰਜਾਬ ਨੂੰ ਕੀਤੀ ਗਈ ਹੈ।