ਹੁਸ਼ਿਆਰਪੁਰ: ਆਮ ਆਦਮੀ ਪਾਰਟੀ ਦੇ ਵਿਧਾਇਕ ਜੈ ਕਿਸ਼ਨ ਰੋੜੀ ਨੇ ਪੰਜਾਬ ਸਰਕਾਰ ਵੱਲੋਂ ਪਾਸ ਕੀਤੇ ਗਏ ਬਜਟ 'ਤੇ ਵੱਡੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਇਸ ਤੋਂ ਪਹਿਲਾਂ ਚਾਰ ਬਜਟ ਪਾਸ ਕਰ ਚੁੱਕੀ ਹੈ ਪਰ ਕਿਸੇ 'ਤੇ ਵੀ ਖ਼ਰੀ ਨਹੀਂ ਉੱਤਰੀ। ਪਿਛਲੇ ਬਜਟ 'ਚ ਪੰਜਾਬ ਸਰਕਾਰ ਨੇ ਖੇਤ ਮਜ਼ਦੂਰਾਂ ਲਈ 526 ਕਰੋੜ ਰੁਪਏ ਰੱਖੇ ਸਨ ਪਰ ਕਿਸੇ ਨੂੰ ਵੀ ਇਸਦਾ ਫਾਇਦਾ ਨਹੀਂ ਮਿਲਿਆ।
ਜੈ ਕ੍ਰਿਸ਼ਨ ਰੋੜੀ ਨੇ ਕਿਹਾ ਕਿ ਸਰਕਾਰ ਨੇ ਔਰਤਾਂ ਨੂੰ ਸਰਕਾਰੀ ਬੱਸਾਂ 'ਚ ਕਿਰਾਇਆ ਮਾਫ਼ ਕੀਤਾ ਪਰ ਪੰਜਾਬ ਸਰਕਾਰ ਇਹ ਦੱਸੇ ਕਿ ਪੰਜਾਬ ਰੋਡਵੇਜ਼ ਦੀਆਂ ਕਿੰਨੀਆਂ ਬੱਸਾਂ ਸੜਕਾਂ 'ਤੇ ਚਲਦrਆਂ ਹਨ।
ਉਨ੍ਹਾਂ ਕਿਹਾ ਕਿ ਸਰਕਾਰ ਨੇ ਬੁਢੇਪਾ ਪੈਨਸ਼ਨ 750 ਤੋਂ 1500 ਰੁਪਏ ਕਰ ਦਿੱਤੀ ਪਰ ਪੁਰਾਣੇ ਪੈਨਸ਼ਨ ਧਾਰਕਾਂ ਨੂੰ ਪੈਨਸ਼ਨ ਦੀ ਥਾਂ ਨੋਟਿਸ ਭੇਜੇ ਜਾ ਰਹੇ ਹਨ ਅਤੇ ਸ਼ਗਨ ਸਕੀਮ 2100 ਤੋਂ 5100 ਰੁਪਏ ਕਰਨ ਦੀ ਗੱਲ ਕਹੀ ਰਹੀ ਪਰ 2019 ਅਤੇ 2020 ਦੇ ਸ਼ਗਨ ਸਕੀਮ ਦੇ ਲਾਭਪਾਤਰੀਆਂ ਨੂੰ ਅੱਜ ਤੱਕ ਸ਼ਗਨ ਸਕੀਮ ਨਹੀਂ ਮਿਲ਼ੀ। ਪੰਜਾਬ ਦੀ ਵਿਧਾਨਸਭਾ ਚਲਾਉਣ ਲਈ ਇੱਕ ਦਿਨ ਦਾ 70 ਤੋਂ 80 ਲੱਖ ਰੁਪਏ ਦਾ ਖਰਚਾ ਆਉਂਦਾ ਹੈ ਪਰ ਬੜੇ ਦੁੱਖ ਦੀ ਗੱਲ ਕੀ ਵਿਧਾਨਸਭਾ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਗ਼ੈਰ-ਹਾਜ਼ਰ ਰਹੇ।