ETV Bharat / state

ਹਿਮਾਚਲ ਬਾਰਡਰ ’ਤੇ ਲੱਗੇ ਕਰੱਸ਼ਰਾਂ ਕਾਰਨ ਪੰਜਾਬ ਦੇ ਜੰਗਲ ਨੂੰ ਪਹੁੰਚ ਰਿਹਾ ਨੁਕਸਾਨ ! - ਪੰਜਾਬ ਦੇ ਵਾਤਾਵਰਣ ਨੂੰ ਨੁਕਸਾਨ

ਪੰਜਾਬ ਸਰਕਾਰ ਵੱਲੋਂ ਵਾਤਾਵਰਣ ਨੂੰ ਹਰਾ ਭਰਾ ਬਣਾਉਣ ਦੇ ਲਈ ਅਤੇ ਮਾਈਨਿੰਗ ਮਾਫੀਆ ਉੱਪਰ ਨਕੇਲ ਕਸਣ ਦੇ ਦਾਅਵੇ ਕੀਤੇ ਜਾ ਰਹੇ ਹਨ ਉਥੇ ਹੀ ਪੰਜਾਬ ਹਿਮਾਚਲ ਦੀ ਸਰਹੱਦਾਂ ਦੇ ਉੱਪਰ ਲਗਾਏ ਗਏ ਕਰੱਸ਼ਰਾਂ (crushers on Himachal border) ਵੱਲੋਂ ਵਾਤਾਵਰਣ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ। ਇਸ ਨੂੰ ਲੈਕੇ ਇਸ ਸਰਹੱਦ ਨਜਦੀਕ ਰਹਿੰਦੇ ਪੰਜਾਬ ਦੇ ਲੋਕਾਂ ਵੱਲੋਂ ਪੰਜਾਬ ਸਰਕਾਰ ਤੇ ਉੱਥੋਂ ਦੇ ਪ੍ਰਸ਼ਾਸਨ ’ਤੇ ਕਈ ਤਰ੍ਹਾਂ ਦੇ ਸਵਾਲ ਚੁੱਕੇ ਜਾ ਰਹੇ ਹਨ।

ਪੰਜਾਬ ਹਿਮਾਚਲ ਦੀ ਸਰਹੱਦ ਤੇ ਲੱਗੇ ਕਰੇਸ਼ਰਾਂ ਕਾਰਨ ਵਾਤਾਵਰਣ ਦਾ ਹੋ ਰਿਹਾ ਨੁਕਸਾਨ

author img

By

Published : Mar 30, 2022, 10:41 PM IST

ਹੁਸ਼ਿਆਰਪੁਰ: ਪੰਜਾਬ ਸਰਕਾਰ ਵੱਲੋਂ ਵਾਤਾਵਰਣ ਨੂੰ ਹਰਾ ਭਰਾ ਬਣਾਉਣ ਦੇ ਲਈ ਅਤੇ ਮਾਈਨਿੰਗ ਮਾਫੀਆ ਉੱਪਰ ਨਕੇਲ ਕਸਣ ਦੇ ਦਾਅਵੇ ਕੀਤੇ ਜਾ ਰਹੇ ਹਨ ਉਥੇ ਹੀ ਪੰਜਾਬ ਹਿਮਾਚਲ ਦੀ ਸਰਹੱਦਾਂ ਦੇ ਉੱਪਰ ਲਗਾਏ ਗਏ ਕਰੱਸ਼ਰਾਂ ਵੱਲੋਂ ਵਾਤਾਵਰਣ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ। ਗੜ੍ਹਸ਼ੰਕਰ ਦੇ ਪਿੰਡ ਰਾਮਪੁਰ ਬਿਲੜੋਂ ਦੇ ਨਜ਼ਦੀਕ ਪੰਜਾਬ ਹਿਮਾਚਲ ਬਾਰਡਰ ’ਤੇ ਲਗਾਏ ਗਏ ਕਰੱਸ਼ਰਾਂ ਵੱਲੋਂ ਪੰਜਾਬ ਦੇ ਵਾਤਾਵਰਣ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ। ਦਰਅਸਲ ਹਿਮਾਚਲ ਪੰਜਾਬ ਦੀ ਸਰਹੱਦ ਦੇ ਉੱਪਰ ਲੱਗੇ ਹੋਏ ਕਰੇਸ਼ਰ ਪੰਜਾਬ ਦੇ ਜੰਗਲਾਤ ਖੇਤਰ ਨੂੰ ਟਿਪਰਾਂ ਦੀ ਆਵਾਜਾਈ ਲਈ ਵਰਤ ਰਹੇ ਹਨ ਜਿਸਦੇ ਕਾਰਨ ਪੰਜਾਬ ਦੇ ਜੰਗਲਾਂ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ।

ਪੰਜਾਬ ਹਿਮਾਚਲ ਦੀ ਸਰਹੱਦ ਤੇ ਲੱਗੇ ਕਰੇਸ਼ਰਾਂ ਕਾਰਨ ਵਾਤਾਵਰਣ ਦਾ ਹੋ ਰਿਹਾ ਨੁਕਸਾਨ

ਲੋਕਾਂ ਦਾ ਕਹਿਣਾ ਹੈ ਕਿ ਪੰਜਾਬ ਹਿਮਾਚਲ ਬਾਰਡਰ ’ਤੇ ਲੱਗੇ ਹੋਏ ਕਰੇਸ਼ਰਾਂ ਦੇ ਕਾਰਨ ਗੜ੍ਹਸ਼ੰਕਰ ਦੇ ਪਿੰਡ ਰਾਮਪੁਰ ਬਿਲੜੋਂ ਦੇ ਜੰਗਲਾਂ ਵਿੱਚੋਂ ਟਿੱਪਰਾਂ ਨੂੰ ਰਾਹ ਵਰਤ ਰਹੇ ਹਨ, ਜਿਸਦੇ ਕਾਰਨ ਜੰਗਲ ਨੂੰ ਖ਼ਤਮ ਕੀਤਾ ਜਾ ਰਿਹਾ ਅਤੇ ਕੁਦਰਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਹਿਮਾਚਲ ਪੰਜਾਬ ਦੀ ਸਰਹੱਦ ’ਤੇ ਲਗਾਏ ਹੋਏ ਕਰੇਸ਼ਰਾਂ ਦਾ ਮਟੀਰੀਅਲ ਪੰਜਾਬ ਵਿੱਚ ਜਾਂਦਾ ਹੈ ਜਿਸਦੇ ਕਾਰਨ ਪੰਜਾਬ ਦੇ ਜੰਗਲ ਖਤਮ ਕੀਤੇ ਜਾ ਰਹੇ ਹਨ।

ਉਥੇ ਹੀ ਇਸ ਬਾਰੇ ਪਿੰਡ ਦੇ ਸਰਪੰਚ ਰਾਮਪੁਰ ਹਰਮੇਸ਼ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਇਹ ਰਸਤਾ ਸਰਕਾਰੀ ਹੁਕਮਾਂ ਦੇ ਅਨੁਸਾਰ ਲੀਜ਼ ’ਤੇ ਦਿੱਤਾ ਹੈ ਅਤੇ ਇਸ ਤੋਂ ਹੋਣ ਵਾਲੀ ਆਮਦਨ ਦੇ ਨਾਲ ਪਿੰਡ ਦੀ ਡਿਵੈਲਮੈਂਟ ਕਰਵਾਈ ਜਾ ਰਹੀ ਹੈ। ਇਸ ਸਬੰਧੀ ਜੰਗਲਾਤ ਵਿਭਾਗ ਅਫਸਰ ਸਤਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪੰਜਾਬ ਹਿਮਾਚਲ ਦੀ ਸਰਹੱਦ ’ਤੇ ਲੱਗੇ ਹੋਏ ਕਰੱਸ਼ਰਾਂ ਦੇ ਲਈ ਪਿੰਡ ਰਾਮਪੁਰ ਵਿੱਚੋਂ ਲੀਜ਼ ’ਤੇ ਜੋ ਰਸਤਾ ਦਿੱਤਾ ਹੋਇਆ ਸੀ ਉਸਦੀ ਪਹਿਲਾਂ ਗਲਤ ਐਨ ਓ ਸੀ ਦਿੱਤੀ ਗਈ ਸੀ ਜਿਸਨੂੰ ਰੱਦ ਕੀਤਾ ਗਿਆ ਸੀ ਅਤੇ ਹੁਣ ਕਰੱਸ਼ਰ ਮਾਲਕਾਂ ਵੱਲੋਂ ਦੁਬਾਰਾ ਐਨਓਸੀ ਲਈ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਫਿਰ ਤੋਂ ਕੁਦਰਤ ਨਾਲ ਖਿਲਵਾੜ ਕੀਤਾ ਗਿਆ ਤਾਂ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਜੀਰਾ ਵਿੱਚ ਨਸ਼ਿਆਂ ਵਿਰੁੱਧ ਜਾਗਰੂਕਤਾ ਸੈਮੀਨਾਰ ਕਰਵਾਇਆ, ਲੋਕਾਂ ਨੇ ਖੋਲ੍ਹੀ ਪੋਲ

ETV Bharat Logo

Copyright © 2024 Ushodaya Enterprises Pvt. Ltd., All Rights Reserved.