ETV Bharat / state

ਕੁਵੈਤ ਵਿੱਚ ਪੰਜਾਬੀ ਨੌਜਵਾਨ ਨੂੰ ਫਾਂਸੀ ਦੀ ਸਜ਼ਾ

ਰਾਮਪੁਰ ਸੈਣੀਆਂ ਦੇ ਇੱਕ ਨੌਜਵਾਨ ਨੂੰ ਕੂਵੈਤ ਵਿੱਚ ਫ਼ਾਂਸੀ ਦੀ ਸਜ਼ਾ ਸੁਣਾਈ ਗਈ। 2016 ਵਿੱਚ ਕੂਵੈਤ ਗਏ ਰਜਿੰਦਰ ਸਿੰਘ ਮਾਰਚ 2019 ਵਿੱਚ ਵਿਆਹ ਕਰਵਾਉਣ ਲਈ ਭਾਰਤ ਆਉਣ ਵਾਲਾ ਸੀ ਪਰ ਜਨਵਰੀ 2109 ਨੂੰ ਵਿੱਚ ਕੂਵੈਤ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਸੀ। ਪਰਿਵਾਰ ਨੇ ਕੇਂਦਰ ਅਤੇ ਸੂਬਾ ਸਰਕਾਰ ਦਖ਼ਲ ਅੰਦਾਜੀ ਕਰਕੇ ਉਨ੍ਹਾਂ ਦੇ ਲੜਕੇ ਨੂੰ ਵਾਪਿਸ ਪੰਜਾਬ ਲਿਆਉਣ ਦੀ ਅਪੀਲ ਕੀਤੀ ਹੈ।

ਫ਼ੋਟੋ
author img

By

Published : Sep 22, 2019, 10:06 AM IST

ਹੁਸ਼ਿਆਰਪੁਰ: ਆਪਣੇ ਚੰਗੇ ਭਵਿੱਖ ਦੀ ਆਸ ਲੈ ਕੇ ਰੋਜ਼ਾਨਾਂ ਹੀ ਅਨੇਕਾਂ ਨੌਜਵਾਨ ਵਿਦੇਸ਼ਾਂ ਦਾ ਰੁਖ਼ ਕਰ ਰਹੇ ਹਨ। ਅਜਿਹਾ ਹੀ ਇੱਕ ਰਾਮਪੁਰ ਸੈਣੀਆਂ ਦਾ ਨੌਜਵਾਨ ਆਪਣੇ ਪਰਿਵਾਰ ਦੀ ਗਰੀਬੀ ਦੂਰ ਕਰਨ ਲਈ 2016 ਵਿੱਚ ਕੁਵੈਤ ਗਿਆ। ਪਰ ਜਨਵਰੀ 2019 ਨੂੰ ਕੁਵੈਤ ਵਿੱਚੋਂ ਆਏ ਇੱਕ ਫ਼ੋਨ ਨੇ ਇਸ ਪਰਿਵਾਰ 'ਤੇ ਦੁੱਖ਼ਾਂ ਦਾ ਪਹਾੜ ਸੁੱਟ ਦਿੱਤਾ। ਕੁਵੈਤ ਵਿੱਚ ਗਏ ਉਨ੍ਹਾਂ ਦੇ ਪੁੱਤਰ ਰਜਿੰਦਰ ਸਿੰਘ ਨੂੰ ਕੁਵੈਤ ਵਿੱਚ ਫ਼ਾਂਸੀ ਦੀ ਸਜ਼ਾ ਸੁਣਾਈ ਗਈ ਸੀ।

ਵੀਡੀਓ

ਪਰਿਵਾਰ ਨੇ ਵਧੇਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਰਜਿੰਦਰ ਸਿੰਘ 2014 'ਚ ਦੁਬਈ ਗਿਆ ਸੀ ਅਤੇ ਉੱਥੋਂ ਵਾਪਿਸ ਆ ਕੇ ਦੋਹਾ ਕਤਰ ਗਿਆ ਸੀ। ਫ਼ਿਰ ਜਨਵਰੀ 2016 ਵਿੱਚ ਉਹ ਮੁੜ ਕੁਵੈਤ ਚਲਾ ਗਿਆ ਜਿੱਥੇ ਪਹਿਲਾਂ ਉਸ ਨੇ ਕੁਵੈਤ ਦੇ ਸ਼ਹਿਰ ਸਾਵੀ ਵਿੱਚ ਕੰਮ ਕੀਤਾ ਅਤੇ ਫ਼ਰਵਰੀ 2019 ਵਿੱਚ ਉਸ ਦਾ ਵੀਜ਼ਾ ਖ਼ਤਮ ਹੋਣਾ ਸੀ ਅਤੇ ਉਸ ਨੇ ਮਾਰਚ 2019 ਵਿੱਚ ਵਾਪਿਸ ਪੰਜਾਬ ਵਿਆਹ ਕਰਵਾਉਣ ਲਈ ਆਉਣਾ ਸੀ।

ਉਨ੍ਹਾਂ ਦੱਸਿਆ ਕਿ 15 ਜਨਵਰੀ 2019 ਨੂੰ ਰਜਿੰਦਰ ਖ਼ਰਬਾਨੀਆਂ ਸ਼ਹਿਰ ਵਿੱਚ ਸਵੇਰੇ ਕੰਮ 'ਤੇ ਜਾਣ ਲਈ ਆਪਣੇ ਸਾਥੀਆਂ ਦੇ ਨਾਲ ਇੱਕ ਬੱਸ ਅੱਡੇ 'ਤੇ ਖੜ੍ਹ ਕੇ ਕੰਪਨੀ ਦੀ ਬੱਸ ਉਡੀਕ ਰਿਹਾ ਸੀ, ਜਿੱਥੇ ਖੜ੍ਹੇ ਇੱਕ ਲੜਕੇ ਨੇ ਉਸ ਨੂੰ ਆਪਣਾ ਬੈਗ ਫ਼ੜਾ ਦਿੱਤਾ ਅਤੇ ਘਰ ਸਮਾਨ ਭੁੱਲ ਜਾਣ ਅਤੇ ਜਲਦ ਵਾਪਿਸ ਆਉਣ ਦਾ ਕਹਿ ਕੇ ਮੁੜ ਆਪਣੇ ਕਮਰੇ ਵਿੱਚ ਚਲਾ ਗਿਆ। ਇਸੇ ਦੌਰਾਨ ਉੱਥੇ ਖ਼ਰਬਾਨੀਆਂ ਪੁਲਿਸ ਦੀ ਗੱਡੀ ਆਈ ਜਿਨ੍ਹਾਂ ਨੇ ਬੱਸ ਦੀ ਉਡੀਕ ਕਰ ਰਹੇ ਸਾਰੇ ਨੌਜਵਾਨਾਂ ਦੇ ਸਮਾਨ ਦੀ ਤਲਾਸ਼ੀ ਲਈ ਅਤੇ ਜੋ ਲੜਕਾ ਉਸ ਨੂੰ ਬੈਗ ਫ਼ੜਾ ਕੇ ਗਿਆ ਸੀ ਉਸ ਵਿੱਚੋਂ ਕੁੱਝ ਨਸ਼ੀਲੇ ਪਦਾਰਥ ਬਰਾਮਦ ਹੋਏ ਅਤੇ ਪੁਲਿਸ ਨੇ ਉਸ ਨੂੰ ਕਾਬੂ ਕਰਕੇ ਜੇਲ੍ਹ ਵਿਚ ਬੰਦ ਕਰ ਦਿੱਤਾ।

ਉਨ੍ਹਾਂ ਦੱਸਿਆ ਕਿ ਬੀਤੀ ਰਾਤ ਜੇਲ੍ਹ ਵਿੱਚੋਂ ਉਨ੍ਹਾਂ ਦੇ ਲੜਕੇ ਰਜਿੰਦਰ ਸਿੰਘ ਫ਼ੋਨ ਆਇਆ ਕਿ ਉਸ ਨੂੰ ਫ਼ਾਂਸੀ ਦੀ ਸਜ਼ਾ ਹੋਈ ਹੈ ਅਤੇ ਉਸ ਕੋਲ ਵਕੀਲ ਕਰਨ ਦੇ ਵੀ ਪੈਸੇ ਨਹੀਂ ਹਨ, ਫ਼ੋਨ ਸੁਣ ਕੇ ਉਨ੍ਹਾਂ ਦੇ ਹੋਸ਼ ਉੱਡ ਗਏ ਅਤੇ ਉਨ੍ਹਾਂ ਲੜਕੇ ਨੂੰ ਮੁੜ ਸੰਪਰਕ ਕੀਤਾ ਤਾਂ ਸਪਸ਼ਟ ਹੋ ਗਿਆ ਕਿ ਕੁਵੈਤ ਦੀ ਅਦਾਲਤ ਨੇ ਰਜਿੰਦਰ ਨੂੰ ਫ਼ਾਂਸੀ ਦੀ ਸਜ਼ਾ ਦਿੱਤੀ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਗਰੀਬ ਹੋਣ ਕਰਕੇ ਪੈਸਾ ਨਹੀਂ ਦੇ ਸਕਦੇ ਕਿ ਵਕੀਲ ਕੀਤਾ ਜਾ ਸਕੇ। ਉਨ੍ਹਾਂ ਮੰਗ ਕੀਤੀ ਕਿ ਕੇਂਦਰ ਅਤੇ ਸੂਬਾ ਸਰਕਾਰ ਦਖ਼ਲ ਅੰਦਾਜੀ ਕਰਕੇ ਉਨ੍ਹਾਂ ਦੇ ਲੜਕੇ ਨੂੰ ਵਾਪਿਸ ਪੰਜਾਬ ਲਿਆਵੇ ।

Intro:
ਕੁਵੈਤ ਦੀ ਜੇਲ੍ਹ ਵਿਚ ਪਿਛਲੇ ਅੱਠ ਮਹੀਨਿਆਂ ਤੋਂ ਕੈਦ ਨੌਜਵਾਨ ਨੂੰ ਹੋਈ ਫ਼ਾਂਸੀ ਦੀ ਸਜਾ ਪਰਿਵਾਰਿਕ ਮੈਬਰਾਂ ਵਲੋਂ ਸੂਬਾ ਅਤੇ ਕੇਂਦਰ ਸਰਕਾਰ ਤੋਂ ਦਖ਼ਲ ਦੇਣ ਦੀ ਅਪੀਲ
 Body:ਜਨਵਰੀ 2019 ਤੋਂ ਕੁਵੈਤ ਦੀ ਇੱਕ ਜੇਲ੍ਹ ਵਿਚ ਬੰਦ ਅਤੇ ਬੀਤੀ ਰਾਤ ਕੁਵੈਤ ਦੀ ਜੇਲ੍ਹ ਵਿੱਚੋਂ ਆਏ ਫ਼ੋਨ ਨੇ ਪਰਿਵਾਰ 'ਤੇ ਦੁੱਖ਼ਾਂ ਦਾ ਪਹਾੜ ਸੁੱਟ ਦਿੱਤਾ। ਕੁਵੈਤ ਵਿਚ ਬੰਦ ਨੌਜਵਾਨ ਨੂੰ ਉੱਥੇ ਹੋਈ ਫ਼ਾਂਸੀ ਦੀ ਸਜਾ ਨੇ ਪਰਿਵਾਰ ਨੂੰ ਹਿਲਾ ਕੇ ਰੱਖ਼ ਦਿੱਤਾ। ਪਰਿਵਾਰਕ ਮੈਂਬਰਾਂ ਨੇ ਪੰਜਾਬ ਦੇ ਮੁੱਖ਼ ਮੰਤਰੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਵਿਦੇਸ਼ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਕੁਵੈਤ ਸਰਕਾਰ ਨਾਲ ਸੰਪਰਕ ਕਰਕੇ ਉਨ੍ਹਾਂ ਦੇ ਲੜਕੇ ਦੀ ਜਾਨ ਬਚਾਈ ਜਾਵੇ।

        Conclusion:ਪ੍ਰਾਪਤ ਜਾਣਕਾਰੀ ਅਨੁਸਾਰ ਕੁਵੈਤ ਜੇਲ੍ਹ ਵਿਚ ਬੰਦ ਰਜਿੰਦਰ ਸਿੰਘ ਦੇ ਪਿਤਾ ਬਲਦੇਵ ਸਿੰਘ ਪੁੱਤਰ ਸਰੂਪ ਸਿੰਘ ਵਾਸੀ ਤਾਰਾਗੜ੍ਹ ਜਿਲ੍ਹਾ ਹੁਸ਼ਿਆਰਪੁਰ, ਲੜਕੇ ਦੀ ਭੈਣ ਇੰਦਰਜੀਤ ਕੌਰ, ਜੀਜਾ ਗੁਰਜਿੰਦਰ ਸਿੰਘ, ਬਸਪਾ ਤੋਂ ਚੱਬੇਵਾਲ ਦੇ ਪ੍ਰਧਾਨ ਗੁਰਨਾਮ ਸਿੰਘ ਰਾਮਪੁਰ, ਕਮਲਜੀਤ ਕੌਰ ਨੇ ਰੋਂਦੇ ਹੋਏ ਆਪਣੇ ਰਿਸ਼ੇਤਦਾਰਾਂ ਦੇ ਘਰ ਪਿੰਡ ਰਾਮਪੁਰ ਸੈਣੀਆਂ ਵਿਖ਼ੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦਾ ਇੱਕੋ ਇੱਕ ਬੇਟਾ ਰਜਿੰਦਰ ਸਿੰਘ 30 ਪਹਿਨਾ 2014 ਚ ਦੁਬਈ ਗਿਆ ਸੀ ਅਤੇ ਉੱਥੋਂ ਵਾਪਿਸ ਆ ਕੇ ਉਹ ਦੋਹਾ ਕਤਰ ਵੀ ਆਪਣੇ ਪਰਿਵਾਰ ਦੀ ਗਰੀਬੀ ਦੂਰ ਕਰਨ ਲਈ ਗਿਆ ਸੀ। ਉਨ੍ਹਾਂ ਦੱਸਿਆ ਕਿ  ਜਨਵਰੀ 2016 ਵਿਚ ਉਹ ਮੁੜ ਕੁਵੈਤ ਚਲਾ ਗਿਆ ਜਿੱਥੇ ਪਹਿਲਾਂ ਉਸ ਨੇ ਕੁਵੈਤ ਦੇ ਸ਼ਹਿਰ ਸਾਵੀ ਵਿਚ ਕੰਮ ਕੀਤਾ ਅਤੇ ਫ਼ਰਵਰੀ 2019 ਵਿਚ ਉਸ ਦਾ ਵੀਜ਼ਾ ਖ਼ਤਮ ਹੋਣਾ ਸੀ ਅਤੇ ਉਸ ਨੇ ਮਾਰਚ 2019 ਵਿਚ ਵਾਪਿਸ ਪੰਜਾਬ ਵਿਆਹ ਕਰਵਾਉਣ ਲਈ ਆਉਣਾ ਸੀ। ਉਨ੍ਹਾਂ ਦੱਸਿਆ ਕਿ ਕੁਵੈਤ ਦੇ ਸ਼ਹਿਰ ਖ਼ਰਬਾਨੀਆਂ ਵਿਚ ਪਹਿਲਾਂ ਤੋਂ ਰਹਿ ਰਹੇ ਆਪਣੇ ਹੀ ਪਿੰਡ ਤਾਰਾਗੜ੍ਹ ਦੇ ਸੋਨੂੰ ਪੁੱਤਰ ਸਤਵਿੰਦਰ ਸਿੰਘ ਕੋਲ ਚਲਾ ਗਿਆ ਅਤੇ ਕੰਮਕਾਰ ਕਰਨ ਲੱਗ ਪਿਆ। ਉਸ ਨੇ ਦੱਸਿਆ ਕਿ 15 ਜਨਵਰੀ 2019 ਨੂੰ ਉਹ ਖ਼ਰਬਾਨੀਆਂ ਸ਼ਹਿਰ ਵਿਚ ਸਵੇਰ ਸਾਰ ਹੀ ਕੰਮ 'ਤੇ ਜਾਣ ਲਈ ਆਪਣੇ ਦੋ ਦਰਜ਼ਨ ਸਾਥੀਆਂ ਦੇ ਕਰੀਬ ਇੱਕ ਬੱਸ ਅੱਡੇ 'ਤੇ ਖੜ੍ਹ ਕੇ ਕੰਪਨੀ ਦੀ ਬੱਸ ਉਡੀਕ ਰਿਹਾ ਸੀ ਜਿੱਥੇ ਖੜ੍ਹੇ ਇੱਕ ਹੋਰ ਲੜਕੇ ਨੇ ਉਸ ਨੂੰ ਆਪਣਾ ਬੈਗ ਫ਼ੜਾ ਦਿੱਤਾ ਅਤੇ ਘਰ ਸਮਾਨ ਭੁੱਲ ਜਾਣ ਅਤੇ ਜਲਦ ਵਾਪਿਸ ਆਉਣ ਦਾ ਕਹਿ ਕੇ ਮੁੜ ਆਪਣੇ ਕਮਰੇ ਵਿਚ ਚਲਾ ਗਿਆ। ਉਨ੍ਹਾਂ ਦੱਸਿਆ ਕਿ ਇਸੇ ਦੌਰਾਨ ਉੱਥੇ ਖ਼ਰਬਾਨੀਆਂ ਪੁਲਿਸ ਦੀ ਗੱਡੀ ਆਈ ਜਿਨ੍ਹਾਂ ਨੇ ਬੱਸ ਦੀ ਉਡੀਕ ਕਰ ਰਹੇ ਸਾਰੇ ਨੌਜਵਾਨਾਂ ਦੇ ਸਮਾਨ ਦੀ ਤਲਾਸ਼ੀ ਲਈ ਅਤੇ ਜਿਹੜਾ ਲੜਕਾ ਉਸ ਨੂੰ ਬੈਗ ਫ਼ੜਾ ਕੇ ਗਿਆ ਸੀ ਉਸ ਵਿੱਚੋਂ ਕੁੱਝ ਨਸ਼ੀਲੇ ਪਦਾਰਥ ਬਰਾਮਦ ਹੋਏ ਅਤੇ ਪੁਲਿਸ ਨੇ ਉਸ ਨੂੰ ਕਾਬੂ ਕਰਕੇ ਜੇਲ੍ਹ ਵਿਚ ਬੰਦ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਉਸੇ ਦਿਨ ਸ਼ਾਮ ਨੂੰ ਪੁਲਿਸ ਨੇ ਪਿੰਡ ਦੇ ਸੋਨੂੰ ਵੀ ਵੀ ਗਿਰਫ਼ਤਾਰ ਕਰ ਲਿਆ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਸ ਦਿਨ ਤੋਂ ਬਾਅਦ ਹੀ ਉਹ ਦੋਵੇਂ ਜੇਲ੍ਹ ਵਿਚ ਬੰਦ ਸਨ। ਉਨ੍ਹਾਂ ਦੱਸਿਆ ਕਿ ਬੀਤੀ ਰਾਤ ਜੇਲ੍ਹ ਵਿੱਚੋਂ ਉਨ੍ਹਾਂ ਦੇ ਲੜਕੇ ਰਜਿੰਦਰ ਸਿੰਘ ਫ਼ੋਨ ਆਇਆ ਕਿ ਉਸ ਨੂੰ ਫ਼ਾਂਸੀ ਦੀ ਸਜਾ ਹੋਈ ਹੈ ਅਤੇ ਉਸ ਕੋਲ ਵਕੀਲ ਕਰਨ ਦੇ ਵੀ ਪੈਸੇ ਨਹੀਂ ਹਨ। ਉਨ੍ਹਾਂ ਦੱਸਿਆ ਕਿ ਫ਼ੋਨ ਸੁਣ ਕੇ ਉਨ੍ਹਾਂ ਦੇ ਹੋਸ਼ ਉੱਡ ਗਏ ਅਤੇ ਉਨ੍ਹਾਂ ਲੜਕੇ ਨੂੰ ਮੁੜ ਸੰਪਰਕ ਕੀਤਾ ਤਾਂ ਸਪਸ਼ਟ ਹੋ ਗਿਆ ਕਿ ਕੁਵੈਤ ਦੀ ਅਦਾਲਤ ਨੇ ਉਸ ਉਸ ਨੂੰ ਫ਼ਾਂਸੀ ਦੀ ਸਜਾ ਕੀਤੀ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਗਰੀਬ ਹੋਣ ਕਰਕੇ ਇਨ੍ਹਾ ਪੈਸਾ ਵੀ ਨਹੀਂ ਦੇ ਸਕਦੇ ਕਿ ਵਕੀਲ ਕੀਤਾ ਜਾ ਸਕੇ। ਉਨ੍ਹਾਂ ਮੰਗ ਕੀਤੀ ਕਿ ਕੇਂਦਰ ਅਤੇ ਸੂਬਾ ਸਰਕਾਰ ਦਖ਼ਲ ਅੰਦਾਜੀ ਕਰਕੇ ਉਨ੍ਹਾਂ ਦੇ ਲੜਕੇ ਨੂੰ ਵਾਪਿਸ ਪੰਜਾਬ ਲਿਆਵੇ ।

Bite.... father baldeeb singh

Bite..... sister inderjeet kaur

Bite..... gurnam singh (bsp presdent )

Bite...... kamljeet kaur 

ਸੱਤਪਾਲ ਰਤਨ 99888 14500 ਹੋਸ਼ਿਆਰਪੁਰ
ETV Bharat Logo

Copyright © 2024 Ushodaya Enterprises Pvt. Ltd., All Rights Reserved.