ਹੁਸ਼ਿਆਰਪੁਰ: ਹਮੇਸ਼ਾਂ ਆਪਣੇ ਮਾੜੇ ਵਤੀਤੇ ਅਤੇ ਮਾੜੇ ਕੰਮਾਂ ਦੇ ਲਈ ਜਾਣੀ ਜਾਣ ਵਾਲੀ ਪੰਜਾਬ ਪੁਲਿਸ (Punjab Police) ਦੀਆਂ ਲੋਕ ਮਾਰੂ ਨੀਤੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ, ਜਿਸ ਦੀ ਇੱਕ ਤਾਜ਼ਾ ਤਸਵੀਰ ਹੁਸ਼ਿਆਰਪੁਰ ਦੇ ਪਿੰਡ ਜੇਜੋਂ ਤੋਂ ਸਾਹਮਣੇ ਆਈ ਹੈ। ਜਿੱਥੇ ਇੱਕ ਪੰਜਾਬ ਪੁਲਿਸ ਦੇ ਏ.ਐੱਸ.ਆਈ. ਅਹੁਦੇ ਦੇ ਮੁਲਾਜ਼ਮ (ASI of Punjab Police Employees of the post) ਮੰਨ੍ਹਾ ਸਿੰਘ ‘ਤੇ ਸ਼ਰਾਬ ਦੇ ਨਸ਼ੇ ਵਿੱਚ ਇੱਕ ਦੁਕਾਨਦਾਰ ਨਾਲ ਕੁੱਟਮਾਰ, ਇਤਰਾਜ਼ ਯੋਗ ਭਾਸ਼ਾਂ ਵਰਤਨ ਅਤੇ ਇੱਕ ਬਜ਼ੁਰਗ ਔਰਤ ਨਾਲ ਦੁਰ-ਵਿਵਾਹਰ ਕਰਨ ਦੇ ਇਲਜ਼ਾਮ ਲੱਗੇ ਹਨ। ਜਿਸ ਦੇ ਵਿਰੋਧ ਵਿੱਚ ਪਿੰਡ ਵਾਸੀਆਂ ਵੱਲੋ ਥਾਣੇ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।
ਪੀੜਤ ਵਿਅਕਤੀ ਦਾ ਕਹਿਣਾ ਹੈ ਕਿ ਜਦੋਂ ਉਹ ਆਪਣੇ ਦੁਕਾਨ ‘ਤੇ ਕੰਮ ਕਰ ਰਿਹਾ ਸੀ, ਤਾਂ ਪਿੰਡ ਦੀ ਪੁਲਿਸ ਚੌਂਕੀ (Police station) ਦੇ ਇੰਚਾਰਜ ਮੰਨ੍ਹਾ ਸਿੰਘ ਉਸ ਦੀ ਦੁਕਾਨ ‘ਤੇ ਆਉਦਾ ਹੈ ਅਤੇ ਬਿਨ੍ਹਾਂ ਕਿਸੇ ਗੱਲ ਤੋਂ ਪਹਿਲਾਂ ਉਸ ਦੀ ਦੁਕਾਨ ਬੰਦ ਕਰਵਾਉਦਾ ਹੈ ਅਤੇ ਫਿਰ ਉਸ ਨਾਲ ਕੁੱਟ-ਮਾਰ ਕਰਨੀ ਸ਼ੁਰੂ ਕਰ ਦਿੰਦਾ ਹੈ ਅਤੇ ਦੁਕਾਨ ‘ਤੇ ਸਮਾਨ ਲੈਣ ਆਏ ਗਹਾਕ ਵੀ ਉੱਥੋਂ ਭਜਾ ਦਿੱਤੇ। ਇਸ ਮੌਕੇ ਪੀੜਤ ਨੇ ਇਨਸਾਫ਼ ਦੀ ਮੰਗ ਕਿਹਾ ਹੈ ਕਿ ਜਦੋਂ ਤੱਕ ਚੌਂਕੀ ਇੰਚਾਰਜ ਮੰਨ੍ਹਾ ਸਿੰਘ ਦੀ ਬਦਲੀ ਨਹੀਂ ਹੁੰਦੀ ਉਦੋਂ ਤੱਕ ਉਹ ਥਾਣੇ ਦੇ ਬਾਹਰ ਰੋਸ ਪ੍ਰਦਰਸ਼ਨ ਕਰੇਗਾ।
ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਉਸ ਦੀਆਂ ਵਧੀਕੀਆਂ ਦੀ ਵੀਡੀਓ ਬਣਾਉਣੀ ਸ਼ੁਰੂ ਕੀਤੀ ਤਾਂ ਥਾਣੇਦਾਰ ਮੰਨਾਂ ਸਿੰਘ ਨੇ ਉਸ ਦੇ ਚਪੇੜਾ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਅਤੇ ਸ਼ਰਾਬ ਦੇ ਨਸ਼ੇ 'ਚ ਗੰਦੀਆਂ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਉਨ੍ਹਾਂ ਇਲਜ਼ਾਮ ਲਗਾਇਆ ਕਿ ਥਾਣੇਦਾਰ ਬਿਨ੍ਹਾਂ ਵਰਦੀ ਦੇ ਹੀ ਉਨ੍ਹਾਂ ਦੀ ਦੁਕਾਨ ਅੱਗੇ ਪੁਲਿਸ ਦੀ ਗੱਡੀ ਖ਼ੜੀ ਕਰਕੇ ਚਲਾਨ ਕੱਟਣ ਲੱਗ ਪੈਂਦਾ ਹੈ। ਉਨ੍ਹਾਂ ਇਸ ਸਬੰਧੀ 15 ਜੂਨ ਨੂੰ ਜਿਲ੍ਹਾ ਪੁਲਿਸ ਮੁਖ਼ੀ ਨੂੰ ਸ਼ਿਕਾਇਤ ਕੀਤੀ, ਪਰ ਉਨ੍ਹਾਂ ਦੀ ਕੋਈ ਸੁਣਵਾਈ ਨਾ ਹੋਈ ਉਲਟਾ ਥਾਣੇਦਾਰ ਉਨ੍ਹਾਂ ਵੱਲੋਂ ਬਣਾਈ ਵੀਡੀਓ ਨੂੰ ਡਿਲੀਟ ਕਰਨ ਲਈ ਜੋਰ ਪਾ ਰਿਹਾ ਹੈ ਅਤੇ ਝੂਠੇ ਕੇਸ ਵਿੱਚ ਫ਼ਸਾ ਦੇਣ ਦੀਆਂ ਧਮਕੀਆਂ ਦੇ ਰਿਹਾ ਹੈ।
ਇਹ ਵੀ ਪੜ੍ਹੋ: ਓਪੀ ਸੋਨੀ ’ਤੇ ਲੱਗਿਆ 200 ਕਰੋੜ ਦਾ ਘੁਟਾਲਾ ਕਰਨ ਦਾ ਇਲਜ਼ਾਮ, ਦਿੱਤੀ ਸਫਾਈ