ਹੁਸ਼ਿਆਰਪੁਰ: ਕਹਿਣ ਨੂੰ ਪੰਜਾਬ ਵਿੱਚ ਕਰਫ਼ਿਊ ਲੱਗਿਆ ਹੋਇਆ ਹੈ ਪਰ ਅਜੇ ਵੀ ਸ਼ਰਾਬ ਦੇ ਵਪਾਰੀ ਧੜੱਲੇ ਨਾਲ ਸ਼ਰਾਬ ਵੇਚ ਰਹੇ ਹਨ। ਅਜਿਹੇ ਹੀ ਇੱਕ ਠੇਕੇ 'ਤੇ ਪੁਲਿਸ ਨੇ ਰੇਡ ਮਾਰ ਕੇ 1 ਕਰੋੜ ਦੇ ਕਰੀਬ ਕੀਮਤ ਵਾਲੀ ਸ਼ਰਾਬ ਜ਼ਬਤ ਕੀਤੀ ਹੈ।
ਸਥਾਨਕ ਪੁਲਿਸ ਨੂੰ ਜਾਣਕਾਰੀ ਮਿਲੀ ਸੀ ਕਿ ਬਜਵਾੜਾ ਦੀ ਨਿਊ ਮਾਰਕਿਟ ਦੇ ਠੇਕੇ ਤੇ ਸ਼ਰਾਬ ਵੇਚੀ ਜਾ ਰਹੀ ਹੈ ਜਦੋਂ ਕਿ ਪੰਜਾਬ ਸਰਕਾਰ ਨੇ ਕਰਫ਼ਿਊ ਦਾ ਐਲਾਨ ਕੀਤਾ ਹੋਇਆ ਹੈ।
ਪੁਲਿਸ ਨੇ ਸੂਚਨਾ ਦੇ ਆਧਾਰ ਤੇ ਠੇਕੇ ਤੇ ਰੇਡ ਕੀਤੀ ਤਾਂ ਵੇਖਿਆ ਕਿ ਠੇਕੇ ਵਾਲਾ ਅੱਧਾ ਸ਼ਟਰ ਖੋਲ੍ਹ ਕੇ ਸ਼ਰਾਬ ਵੇਚ ਰਿਹਾ ਸੀ। ਪੁਲਿਸ ਨੇ ਉਸ ਨੂੰ ਬੰਦ ਕਰਵਾ ਕੇ 1 ਕਰੋੜ ਦੀ ਕੀਮਤ ਵਾਲੀਆਂ 3 ਹਜ਼ਾਰ ਸ਼ਰਾਬ ਦੀਆਂ ਪੇਟੀਆਂ ਨੂੰ ਜ਼ਬਤ ਕਰ ਲਿਆ ਹੈ।
ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸ਼ਰਾਬ ਦੇ ਠੇਕੇ ਦੇ ਹਿੱਸੇਦਾਰ ਗਿਰੀਸ਼ (ਮੋਗਾ), ਮੰਗਾ(ਬਾਗ਼ਪੁਰ), ਨਿਸ਼ਾਂਤ(ਫ਼ਤਿਹ ਨਗਰ) ਅਤੇ ਕਰਮਚਾਰੀ ਸੰਦੀਪ ਤੇ ਮਾਮਲਾ ਦਰਜ ਕਰ ਲਿਆ ਹੈ।