ETV Bharat / state

ਪੁਲਿਸ ਵੱਲੋਂ ਸ਼ਰਾਬ ਤਸਕਰ ਕਾਬੂ

author img

By

Published : Jun 13, 2021, 5:06 PM IST

ਹੁਸ਼ਿਆਰਪੁਰ ਪੁਲਿਸ ਨੇ ਨਾਕੇਬੰਦੀ ਦੌਰਾਨ ਸ਼ਰਾਬ ਤਸਕਰਵ (Alcohol Smugglers) ਨੂੰ ਕਾਬੂ ਕੀਤਾ ਹੈ ਜਿਸ ਕੋਲੋਂ ਨਾਜਾਇਜ਼ ਭਾਰੀ ਮਾਤਰਾ 'ਚ ਸ਼ਰਾਬ ਬਰਾਮਦ ਕੀਤੀ ਗਈ ਹੈ।

ਪੁਲਿਸ ਵੱਲੋਂ ਸ਼ਰਾਬ ਤਸਕਰ ਕਾਬੂ
ਪੁਲਿਸ ਵੱਲੋਂ ਸ਼ਰਾਬ ਤਸਕਰ ਕਾਬੂ

ਹੁਸ਼ਿਆਰਪੁਰ: ਪੰਜਾਬ ਵਿਚੋਂ ਨਸ਼ਿਆਂ ਨੂੰ ਖਤਮ ਕਰਨ ਲਈ ਮੁਹਿੰਮ ਸ਼ੁਰੂ ਕੀਤੀ ਹੋਈ ਹੈ ਜਿਸ ਨੂੰ ਲੈ ਕੇ ਹੁਸ਼ਿਆਰਪੁਰ ਦੇ ਮੁਕੇਰੀਆਂ ਵਿਚ ਪੁਲਿਸ ਨੇ ਸ਼ਰਾਬ ਤਸਕਰ (Alcohol Smugglers) ਨੂੰ ਕਾਬੂ ਕੀਤਾ ਹੈ।ਇਸ ਬਾਰੇ ਜਾਂਚ ਅਧਿਕਾਰੀ ਬਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਪਾਰਟੀ ਨੇ ਪਿੰਡ ਪੰਡੋਰੀ ਭਗਤਾ ਭਾਈ ਨੇੜੇ ਟੀ ਪਵਾਇੰਟ ਤੇ ਨਾਕਾ ਬੰਦੀ ਕੀਤੀ ਹੋਈ ਸੀ ਤੇ ਜਦੋਂ ਉਨ੍ਹਾਂ ਪਿੰਡਾਂ ਪੰਡੋਰੀ ਭਗਤਾ ਭਾਈ ਕੇ ਵੱਲੋਂ ਇਕ ਹੁਡਈ ਕਾਰ ਨੂੰ ਰੋਕਿਆ ਗਿਆ ਤਾਂ ਸ਼ੱਕ ਹੋਣ ਤੇ ਉਸਦੀ ਤਲਾਸ਼ੀ ਲਈ ਗਈ। ਤਲਾਸ਼ੀ ਲੈਣ ਉਤੇ ਉਸ ਦੀ ਡਿੱਗੀ ਵਿੱਚੋਂ ਇੱਕ ਸਫ਼ੇਦ ਰੰਗ ਦਾ ਪਲਾਸਟਿਕ ਵਾਲਾ ਬੋਰਾ ਦਿਖਾਈ ਦਿੱਤਾ।ਜਦੋਂ ਬੋਰੇ ਨੂੰ ਖੋਲ੍ਹ ਕੇ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਵਿੱਚੋਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ।

ਪੁਲਿਸ ਵੱਲੋਂ ਸ਼ਰਾਬ ਤਸਕਰ ਕਾਬੂ

ਇਸ ਮੌਕੇ ਪੁਲਿਸ ਪਾਰਟੀ ਨੇ ਗੱਡੀ ਅਤੇ ਸ਼ਰਾਬ ਨੂੰ ਕਬਜ਼ੇ ਵਿੱਚ ਲੈ ਕੇ ਉਕਤ ਵਿਅਕਤੀ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਕਤ ਦੋਸ਼ੀ ਦੀ ਪਛਾਣ ਜੋਸਨ ਗਿੱਲ ਉਰਫ਼ ਮਾਇਕਲ ਪੁੱਤਰ ਅਮਰਜੀਤ ਗਿੱਲ ਪਿੰਡ ਝਾਂਵਾਂ ਥਾਣਾ ਹੁਸ਼ਿਆਰਪੁਰ ਵਜੋਂ ਹੋਈ। ਪੁਲਿਸ ਵੱਲੋਂ ਮੁਕਦਮਾ ਨੰਬਰ 110 ਮਿਤੀ 12/6/2021 ਧਾਰਾ ਐਕਸਾਇਜ ਐਕਟ 61-1-14 ਤਹਿਤ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।

ਇਹ ਵੀ ਪੜੋ:ਦਰਬਾਰ ਸਾਹਿਬ ਲਈ ਸੋਲਰ ਪਲਾਂਟ ਲਗਾਉਣ ਹਿੱਤ ਐੱਸ.ਜੀ.ਪੀ.ਸੀ ਨੂੰ ਸਰਕਾਰ ਦਾ ਸਮਰਥਨ

ETV Bharat Logo

Copyright © 2024 Ushodaya Enterprises Pvt. Ltd., All Rights Reserved.