ਹੁਸ਼ਿਆਰਪੁਰ: ਮੌਸਮ ਵਿੱਚ ਤਬਦੀਲੀ ਹੋਣ ਕਾਰਨ ਕਦੇ ਪਿਆਜ਼ ਤੇ ਕਦੇ ਸਬਜ਼ੀਆਂ ਦੇ ਭਾਅ ਵੱਖ-ਵੱਖ ਰੂਪ ਬਦਲ ਰਹੇ ਹਨ। ਇਸ ਤਰ੍ਹਾਂ ਹੁਣ ਪਿਆਜ਼ਾਂ ਤੋਂ ਬਾਅਦ ਸਬਜ਼ੀਆਂ ਦੇ ਭਾਅ ਪਹਾੜਾਂ ਉੱਤੇ ਚੜ੍ਹੇ ਹੋਏ ਹਨ। ਗਾਹਕਾਂ ਤੇ ਦੁਕਾਨਦਾਰਾਂ ਵਿੱਚ ਹਾਹਾਕਾਰ ਮੱਚਿਆ ਹੋਇਆ ਹੈ। ਦੁਕਾਨਦਾਰਾਂ ਨੇ ਦੱਸਿਆ ਕਿ ਸਬਜ਼ੀਆਂ ਦੀਆਂ ਕੀਮਤਾਂ ਵੱਧਣ ਕਾਰਨ ਗਾਹਕਾਂ ਵਲੋਂ ਸਬਜ਼ੀਆਂ ਦੀ ਘੱਟ ਖ਼ਰੀਦਦਾਰੀ ਕੀਤੀ ਜਾ ਰਹੀ ਹੈ।
ਸਬਜੀ ਮੰਡੀ ਹੁਸ਼ਿਆਰਪੁਰ ਸਬਜ਼ੀ ਲੈਣ ਆਏ ਲੋਕਾਂ ਦੇ ਮੂੰਹ ਉਤਰੇ ਹੋਏ ਸਨ। ਈਟੀਵੀ ਭਾਰਤ ਦੀ ਟੀਮ ਨਾਲ ਗੱਲਬਾਤ ਕਰਦਿਆ ਦੁਕਾਨਦਾਰਾਂ ਨੇ ਕਿਹਾ ਕਿ ਮੰਡੀ ਵਿੱਚ ਪਹਿਲਾ ਹੀ ਪਿਆਜ ਪਿਛਲੇ 1 ਮਹੀਨੇ ਤੋ 50 ਤੋ ਲੈ ਕੇ 70 ਰੁਪਏ ਵਿਕ ਰਿਹਾ ਹੈ ਤੇ ਮਟਰ 100, ਬੈਂਗਨ 40, ਭਿੰਡੀ 50 ਤੋ 60 ਰੁਪਏ, ਸ਼ਿਮਲਾ ਮਿਰਚ 80 ਰੁਪਏ ਤੇ ਸਭ ਤੋ ਵੱਧ ਵਰਤੇ ਜਾਣ ਵਾਲੇ ਆਲੂ ਵੀ 30 ਤੋ 40 ਰੁਪਏ ਵਿਕ ਰਹੇ ਹਨ।
ਦੁਕਾਨਦਾਰ ਨੇ ਕਿਹਾ ਕਿ ਗਾਹਕਾਂ ਨੇ ਸਬਜ਼ੀਆਂ ਦੀਆਂ ਖ਼ਰੀਦਾਰੀ ਘਟਾ ਦਿੱਤੀ ਹੈ। ਮੌਸਮ ਬਦਲਣ ਕਾਰਨ ਸਬਜ਼ੀਆਂ ਦੇ ਭਾਅ ਵੀ ਬਦਲ ਗਏ ਹਨ।
ਇਹ ਵੀ ਪੜ੍ਹੋ: LIVE UPDATE: ਕੋਵ ਰੇਸਤਰਾਂ ਵਿਖੇ ਪ੍ਰਧਾਨ ਮੰਤਰੀ ਮੋਦੀ ਅਤੇ ਜਿਨਪਿੰਗ ਦੀ ਬੈਠਕ ਖ਼ਤਮ
ਸਬਜ਼ੀ ਲੈਣ ਆਈ ਮਹਿਲਾ ਗਾਹਕ ਨੇ ਕਿਹਾ ਕਿ ਮਹਿੰਗਾਈ ਨੇ ਲੋਕਾਂ ਨੂੰ ਇਹ ਸੋਚਣ ਲਈ ਇਹ ਮਜ਼ਬੂਰ ਕਰ ਦਿੱਤਾ ਕਿ ਖਈਏ ਤਾਂ, ਕੀ ਨਾ ਖਾਈਏ, ਪਰ ਲੋਕ ਦਾ ਇਸ ਮਹਿੰਗਾਈ ਨੇ ਲੱਕ ਤੋੜ ਦਿੱਤਾ। ਸਰਕਾਰ ਨੂੰ ਉਨ੍ਹਾਂ ਲੋਕਾਂ ਵੱਲ੍ਹ ਧਿਆਨ ਕਰਨਾ ਚਾਹੀਦਾ ਹੈ, ਜੋ ਮੁਸ਼ਕਿਲ ਨਾਲ ਘਰ ਦਾ ਗੁਜ਼ਾਰਾ ਕਰ ਰਹੇ ਹਨ।