ਹੁਸ਼ਿਆਰਪੁਰ: ਗੜ੍ਹਸ਼ੰਕਰ ਦੇ ਪਹਾੜੀ ਖ਼ਿੱਤੇ ਦੇ ਅੱਧੀ ਦਰਜਨ ਪਿੰਡਾਂ ਵਿੱਚ ਅੱਜ ਉਸ ਸਮੇਂ ਦਹਿਸ਼ਤ ਦਾ ਮਾਹੌਲ ਦਾ ਪੈਦਾ ਹੋ ਗਿਆ, ਜਦੋਂ ਬਾਘ (Tiger) ਵੱਲੋਂ ਇੱਕ ਪਾਲਤੂ ਗਾਂ (Cow) ਨੂੰ ਮਾਰ ਕੇ ਅਤੇ ਉਸ ਦਾ ਅੱਧਾ ਸਰੀਰ ਖ਼ਾ ਲਿਆ। ਪੀੜਤ ਕਿਸਾਨ ਨੇ ਗਾਂ ਆਪਣੇ ਪਿੰਡ ਦੇ ਬਾਹਰਵਾਰ ਬਣੇ ਪਸ਼ੂਆਂ ਦੇ ਵਾੜੇ ਵਿੱਚ ਬੰਨ੍ਹੀ ਹੋਈ ਸੀ। ਬਾਘ (Tiger) ਨੇ ਗਾਂ (Cow) ਨੂੰ ਵਾੜੇ ਵਿੱਚੋਂ ਚੁੱਕ ਕੇ ਜੰਗਲ ਵੱਲ ਨੂੰ ਲਿਜਾਉਣ ਦੀ ਕੋਸ਼ਿਸ਼ ਕੀਤੀ, ਪਰ ਕੁੱਝ ਦੂਰ ਲਿਜਾ ਕੇ ਉਸ ਨੇ ਉੱਥੇ ਹੀ ਗਾਂ (Cow) ਨੂੰ ਮਾਰ ਦਿੱਤਾ।
ਮੀਡੀਆ ਨਾਲ ਗੱਲਬਾਤ ਦੌਰਾਨ ਪੀੜਤ ਕਿਸਾਨ ਕਮਲੇਸ਼ ਕੁਮਾਰੀ ਨੇ ਦੱਸਿਆ ਕਿ ਉਸ ਨੇ ਪਿੰਡ ਦੇ ਬਾਹਰਵਾਰ ਬਣੇ ਆਪਣੇ ਪਸ਼ੂਆਂ ਦੇ ਵਾੜੇ ਵਿੱਚ ਆਪਣੇ ਪਸ਼ੂ ਬੰਨ੍ਹੇ ਹੋਏ ਹਨ। ਉਸ ਨੇ ਦੱਸਿਆ ਕਿ ਉਸ ਦੀ ਇੱਕ ਸੂਣ ਵਾਲੀ ਗਾਂ (Cow) ਨੂੰ ਅਹਿਤਿਆਦ ਵਜੋਂ ਉਸ ਨੇ ਵਾੜੇ ਦੇ ਬਾਹਰਲੇ ਪਾਸੇ ਬੰਨ੍ਹ ਦਿੱਤਾ ਅਤੇ ਰਾਤ 11 ਵਜੇ ਦੇ ਕਰੀਬ ਉਹ ਘਰ ਆ ਗਈ। ਉਸ ਨੇ ਦੱਸਿਆ ਕਿ ਜਦੋਂ ਉਹ ਵਾੜੇ ਪਹੁੰਚੀ ਤਾਂ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ, ਜਦੋਂ ਉਸ ਨੇ ਆਪਣੀ ਗਾਂ (Cow) ਨੂੰ ਮਰੇ ਹੋਏ ਵੇਖਿਆ।
ਉਸ ਨੇ ਦੱਸਿਆ ਕਿ ਉਸ ਦੀ ਸੂਣ ਵਾਲੀ ਗਾਂ (Cow) ਲਹੂ ਨਾਲ ਲੱਥ-ਪੱਥ ਹੋਈ ਰਾਸਤੇ ਵਿੱਚ ਪਈ ਸੀ ਅਤੇ ਰਾਸਤੇ ਵਿੱਚ ਬਾਘ ਦੇ ਪੈਰਾਂ ਦੇ ਨਿਸ਼ਾਨੇ (Tiger footprints) ਸਨ। ਪੀੜਤ ਮੁਤਾਬਿਕ ਗਾਂ ਦੀ ਸਾਰੀ ਗਰਦ ਖਾਂਦੀ ਹੋਈ ਸੀ। ਘਟਨਾ ਤੋਂ ਬਾਅਦ ਉਸ ਨੇ ਤੁੰਰਤ ਪਿੰਡ ਵਾਸੀਆਂ ਅਤੇ ਜੰਗਲਾਤ ਵਿਭਾਗ (Department of Forests) ਵਾਲਿਆਂ ਨੂੰ ਦੱਸਿਆ, ਪਰ ਜੰਗਲਾਤ ਵਿਭਾਗ (Department of Forests) ਨੇ ਘਟਨਾ ਵਾਲੀ ਥਾਂ ਪਹੁੰਚਣ ਤੋਂ ਸਾਫ਼ ਮਨ੍ਹਾ ਕਰ ਦਿੱਤਾ। ਪੀੜਤ ਮੁਤਾਬਿਕ ਜੰਗਲਾਤ ਵਿਭਾਗ (Department of Forests) ਨੇ ਕਿਹਾ ਕਿ ਉਨ੍ਹਾਂ ਦਾ ਇਸ ਘਟਨਾ ਨਾਲ ਕੋਈ ਲੈਣ-ਦੇਣ ਨਹੀਂ ਹੈ ਅਤੇ ਨਾ ਹੀ ਉਹ ਇਸ ਘਟਨਾ ਲਈ ਜ਼ਿੰਮੇਵਾਰ (Responsible) ਹਨ।
ਦੂਜੇ ਪਾਸੇ ਪਿੰਡ ਵਾਸੀਆਂ ਨੇ ਦੱਸਿਆ ਕਿ ਇਹ ਕੋਈ ਜੰਗਲੀ ਜਨਵਾਰਾਂ ਦੇ ਹਮਲੇ (Attacks by wild animals) ਦੀ ਪਹਿਲੀ ਘਟਨਾ ਨਹੀਂ ਹੈ, ਸਗੋਂ ਇਸ ਤੋਂ ਪਹਿਲਾਂ ਵੀ ਇੱਕ ਘਟਨਾ ਅਜਿਹੀ ਵੀ ਵਾਪਰ ਚੁੱਕੀ ਹੈ, ਪਰ ਜੰਗਲਾਤ ਵਿਭਾਗ (Department of Forests) ਆਪਣੇ ਫਰਜ ਨਿਭਾਉਣ ਦੀ ਬਜ਼ਾਏ ਆਪਣੀ ਜ਼ਿੰਮਵਾਰੀ ਤੋਂ ਭੱਜ ਰਿਹਾ ਹੈ।
ਉਧਰ ਜੰਗਲਾਤ ਵਿਭਾਗ ਦੇ ਅਫ਼ਸਰ (Forest Department Officer) ਰਾਜਪਾਲ ਸਿੰਘ ਨੇ ਕਿਹਾ ਕਿ ਅਸੀਂ ਮਰੀ ਹੋਈ ਗਾਂ ਦਾ ਪੋਸਟਮਾਰਟਮ ਕਰਵਾ ਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ ਅਤੇ ਜੋ ਵੀ ਰਿਪੋਰਟ ਆਵੇਗੀ ਉਸ ਦੇ ਆਧਾਰ ‘ਤੇ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ:ਨੇਪਾਲ ਦੇ ਪ੍ਰਧਾਨ ਮੰਤਰੀ ਸ਼ੇਰ ਸਿੰਘ ਦੇਉਬਾ ਨੇ ਆਪਣੀ ਪਤਨੀ ਨਾਲ ਕਾਸ਼ੀ ਵਿਸ਼ਵਨਾਥ ਮੰਦਰ ਦੇ ਕੀਤੇ ਦਰਸ਼ਨ