ETV Bharat / state

ਪੰਚਾਇਤ ਨੇ ਪੰਚ ਉੱਤੇ ਲੱਖਾਂ ਰੁਪਏ ਦੇ ਬੂਟੇ 20 ਹਜ਼ਾਰ 'ਚ ਵੇਚਣ ਦੇ ਲਗਾਏ ਇਲਜ਼ਾਮ - ਪਿੰਡ ਮੋਰਾਂਵਾਲੀ ਦੀ ਪੰਚਾਇਤ ਵੱਲੋਂ ਪੰਚ ਉੱਤੇ ਇਲਜ਼ਾਮ

ਗੜ੍ਹਸ਼ੰਕਰ ਦੇ ਪਿੰਡ ਮੋਰਾਂਵਾਲੀ Panchayat of Moranwali village ਦੇ ਸ਼ਮਸ਼ਾਨ ਘਾਟ ਵਿਚ ਲੱਗੇ ਲੱਖਾਂ ਰੁਪਏ ਦੇ ਬੂਟੇ ਪਿੰਡ ਦੇ ਹੀ ਇੱਕ ਪੰਚਾਇਤ ਮੈਂਬਰ ਵੱਲੋਂ ਅਪਣੀ ਮਰਜ਼ੀ ਨਾਲ 20 ਹਜ਼ਾਰ ਵਿਚ ਵੇਚਣ ਦਾ ਮਾਮਲਾ ਸਾਹਮਣੇ ਆਇਆ ਹੈ। Panchayat accused its panchas of selling trees

Panchayat of Moranwali village
Panchayat of Moranwali village
author img

By

Published : Dec 7, 2022, 5:23 PM IST

ਗੜ੍ਹਸ਼ੰਕਰ: ਪੰਜਾਬ ਵਿੱਚ ਅਕਸਰ ਹੀ ਸਮਾਜ ਸੇਵੀਆਂ ਵੱਲੋਂ ਵੱਧ ਤੋਂ ਵੱਧ ਰੁੱਖ ਲਗਾ ਕੇ ਵਾਤਾਵਰਣ ਨੂੰ ਬਚਾਉਣ ਦੀ ਸਲਾਹ ਦਿੱਤੀ ਜਾਂਦੀ ਹੈ। ਪਰ ਇੱਕ ਰੁੱਖ ਕੱਟਣ ਦਾ ਅਜਿਹਾ ਮਾਮਲਾ ਗੜ੍ਹਸ਼ੰਕਰ ਦੇ ਪਿੰਡ ਮੋਰਾਂਵਾਲੀ Panchayat of Moranwali village ਤੋਂ ਆਇਆ, ਜਿੱਥੇ ਦੇ ਸ਼ਮਸ਼ਾਨ ਘਾਟ ਵਿਚ ਲੱਗੇ ਲੱਖਾਂ ਰੁਪਏ ਦੇ ਬੂਟੇ ਪਿੰਡ ਦੇ ਹੀ ਇੱਕ ਪੰਚਾਇਤ ਮੈਂਬਰ ਵੱਲੋਂ ਅਪਣੀ ਮਰਜ਼ੀ ਨਾਲ 20 ਹਜ਼ਾਰ ਵਿਚ ਵੇਚ ਦਿੱਤੇ ਗਏ। Panchayat accused its panchas of selling trees

ਪਿੰਡ ਦੀ ਪੰਚਾਇਤ ਨੇ ਦੱਸਿਆ ਪੂਰਾ ਸੱਚ:- ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੇ ਸਰਪੰਚ ਮਨਜੀਤ ਰਾਮ, ਸਾਬਕਾ ਸਰਪੰਚ ਗੁਰਵਿੰਦਰ ਸਿੰਘ ਅਤੇ ਹੋਰ ਪੰਚਾਇਤ ਮੈਂਬਰਾਂ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਪੰਚਾਇਤ ਮੈਂਬਰ ਦਰਸ਼ਨ ਰਾਮ ਨੇ ਉਨ੍ਹਾਂ ਨੂੰ ਦੱਸਿਆ ਕਿ ਪਿੰਡ ਦੇ ਸ਼ਮਸ਼ਾਨ ਘਾਟ 'ਚ ਇਕ ਭੱਠੀ ਲਾਉਣੀ ਹੈ। ਜਿਸ ਲਈ ਇਕ ਦਰੱਖਤ ਕੱਟਣਾ ਪਵੇਗਾ। ਪਰ ਪਿੰਡ ਦੇ ਸਰਪੰਚ ਵੱਲੋਂ ਉਸ ਨੂੰ ਸਾਫ ਮਨ੍ਹਾਂ ਕਰ ਦਿੱਤਾ ਗਿਆ ਕਿ ਦਰੱਖਤ ਕੱਟਣਾ ਉਨ੍ਹਾਂ ਦੇ ਅਖਤਿਆਰ ਵਿਚ ਨਹੀਂ ਹੈ। ਇਸ ਲਈ ਸਬੰਧਤ ਵਿਭਾਗ ਕੋਲੋਂ ਬਕਾਇਦਾ ਮਨਜੂਰੀ ਲੈਣੀ ਪਵੇਗੀ।

ਪੰਚਾਇਤ ਨੇ ਪੰਚ ਉੱਤੇ ਲੱਖਾਂ ਰੁਪਏ ਦੇ ਬੂਟੇ 20 ਹਜ਼ਾਰ 'ਚ ਵੇਚਣ ਦੇ ਲਗਾਏ ਇਲਜ਼ਾਮ

ਲੱਖਾਂ ਰੁਪਏ ਦੇ ਦਰੱਖਤ 20 ਹਜ਼ਾਰ ਰੁਪਏ ਵਿੱਚ ਵੇਚੇ:- ਪਰ ਉਨ੍ਹਾਂ ਦੇ ਮਨ੍ਹਾਂ ਕਰਨ ਦੇ ਬਾਵਜੂਦ ਪੰਚ ਦਰਸ਼ਨ ਰਾਮ ਨੇ ਅਪਣੀ ਮਰਜ਼ੀ ਨਾਲ ਸ਼ਮਸ਼ਾਨ ਘਾਟ ਵਿਚ 22 ਦਰੱਖਤ ਕਟਵਾ ਕੇ ਰਾਤ ਨੂੰ ਠੇਕੇਦਾਰ ਨੂੰ ਚੁੱਕਵਾ ਦਿੱਤੇ। ਜਿਨ੍ਹਾਂ ਦੀ ਕੀਮਤ ਲੱਖਾਂ ਰੁਪਏ ਬਣਦੀ ਹੈ। ਜਦੋਂ ਪੰਚਾਇਤ ਨੇ ਇਸ ਸਬੰਧੀ ਪੰਚ ਨੂੰ ਪੁੱਛਿਆ ਤਾਂ ਉਸ ਨੇ ਪੰਚਾਇਤ ਦੇ ਖਾਤੇ ਵਿਚ 20 ਹਜ਼ਾਰ ਰੁਪਏ ਜਮ੍ਹਾਂ ਕਰਵਾਉਣ ਦੀ ਗੱਲ ਕਹੀ।

ਬੀਡੀਪੀਓ ਗੜ੍ਹਸ਼ੰਕਰ ਵੱਲੋਂ ਕਾਰਵਾਈ:- ਇਸ ਦੌਰਾਨ ਹੀ ਸਰਪੰਚ ਮਨਜੀਤ ਰਾਮ ਨੇ ਕਿਹਾ ਕਿ ਉਨ੍ਹਾਂ ਨੇ ਇਸ ਦੀ ਸ਼ਿਕਾਇਤ ਬੀਡੀਪੀਓ ਗੜ੍ਹਸ਼ੰਕਰ ਅਤੇ ਡੀ.ਸੀ ਹੁਸ਼ਿਆਰਪੁਰ ਨੂੰ ਕਰਕੇ ਸਬੰਧਤ ਪੰਚ ਤੋਂ ਦਰੱਖਤਾਂ ਦੀ ਪੂਰੀ ਕੀਮਤ ਵਸੂਲਣ ਅਤੇ ਕਾਰਵਾਈ ਦੀ ਮੰਗ ਕੀਤੀ ਹੈ। ਜਦੋਂ ਇਸ ਸਬੰਧੀ ਬੀਡੀਪੀਓ ਗੜ੍ਹਸ਼ੰਕਰ ਮਨਜਿੰਦਰ ਕੌਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਪਿੰਡ ਮੋਰਾਂਵਾਲੀ ਦੀ ਪੰਚਾਇਤ ਵੱਲੋਂ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਹੈ ਅਤੇ ਉਨ੍ਹਾਂ ਨੇ ਮੌਕੇ ਤੇ ਪੁਲਿਸ ਭੇਜ ਦਰੱਖਤਾਂ ਦੀ ਕਟਵਾਈ ਰੁੱਕਵਾ ਕੇ ਸਬੰਧਤ ਪੰਚ ਖਿਲਾਫ਼ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਪੁਲਿਸ ਵੱਲੋਂ ਕਾਰਵਾਈ:- ਇਸ ਸਬੰਧੀ ਥਾਣਾ ਗੜ੍ਹਸ਼ੰਕਰ ਦੇ ਐਸ.ਐਚ.ਓ ਕਰਨੈਲ ਸਿੰਘ ਨੇ ਕਿਹਾ ਕਿ ਬੀਡੀਪੀਓ ਗੜ੍ਹਸ਼ੰਕਰ ਵੱਲੋਂ ਉਨ੍ਹਾਂ ਨੂੰ ਸੂਚਨਾ ਦਿੱਤੀ ਗਈ ਸੀ ਕਿ ਪਿੰਡ ਮੋਰਾਂਵਾਲੀ ਵਿਚ ਸਰਕਾਰੀ ਦਰੱਖਤਾਂ ਦੀ ਨਜਾਇਜ ਕਟਾਈ ਕੀਤੀ ਜਾ ਰਹੀ ਹੈ ਤਾਂ ਉਨ੍ਹਾਂ ਨੇ ਮੌਕੇ ਉੱਤੇ ਪੁਲਿਸ ਪਾਰਟੀ ਭੇਜ ਕੇ ਕੰਮ ਬੰਦ ਕਰਵਾ ਦਿੱਤਾ ਹੈ। ਇਸ ਸਬੰਧੀ ਪੰਚ ਦਰਸ਼ਨ ਰਾਮ ਨੇ ਆਪਣਾ ਪੱਖ ਦੇਣ ਤੋਂ ਮਨ੍ਹਾਂ ਕਰ ਦਿੱਤਾ।

ਇਹ ਵੀ ਪੜੋ:- ਦਿੱਲੀ ਨਗਰ ਨਿਗਮ 'ਚ ਆਪ ਦੀ ਬੱਲੇ-ਬੱਲੇ, ਪੰਜਾਬ 'ਚ ਖੁਸ਼ੀ ਨਾਲ ਖੀਵੇ ਹੋਵੇ ਵਿਧਾਇਕ

ETV Bharat Logo

Copyright © 2025 Ushodaya Enterprises Pvt. Ltd., All Rights Reserved.