ਹੁਸ਼ਿਆਰਪੁਰ: ਦਸੂਹਾ ਨਾਲ ਸਬੰਧ ਰੱਖਣ ਵਾਲੀ ਪੱਲਵੀ ਰਾਣਾ ਨੇ ਪੰਜਾਬ ਸਿਵਲ ਸਰਵਿਸ ਜੁਡੀਸ਼ਰੀ ਦੀ ਪ੍ਰਿਖਿਆ ਵਿੱਚ ਤੇਰਵਾਂ ਸਥਾਨ ਪ੍ਰਾਪਤ ਕਰਕੇ ਆਪਣੇ ਮਾਤਾ ਪਿਤਾ ਦੇ ਨਾਲ-ਨਾਲ ਹੁਸ਼ਿਆਰਪੁਰ ਜ਼ਿਲ੍ਹੇ ਦਾ ਨਾਂਅ ਰੋਸ਼ਨ ਕੀਤਾ ਹੈ। ਜੱਜ ਬਣਨ ਜਾ ਰਹੀ ਪੱਲਵੀ ਰਾਣਾ ਦੇ ਪਿਤਾ ਮਲਕੀਤ ਸਿੰਘ ਰਾਣਾ ਜੋ ਕਿ ਹੁਸ਼ਿਆਰਪੁਰ ਵਿੱਚ ਬਤੌਰ ਰੀਡਰ ਦਾ ਕੰਮ ਕਰ ਰਹੇ ਹਨ।
ਪੱਲਵੀ ਦੀ ਮਾਤਾ ਪੁਸ਼ਪਾ ਗ੍ਰਹਿਣੀ ਹੈ ਅਤੇ ਉਸ ਦਾ ਭਰਾ ਮਿਤੁਲ ਸਿੰਘ ਰਾਣਾ ਹੁਸ਼ਿਆਰਪੁਰ ਵਿੱਚ ਵਕਾਲਤ ਦੀ ਪੜ੍ਹਾਈ ਕਰ ਰਿਹਾ ਹੈ। ਪੱਲਵੀ ਨੇ ਗੱਲ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਦਾ ਸਾਥ ਹੀ ਉਸ ਨੂੰ ਇੱਥੇ ਤੱਕ ਲੈ ਕੇ ਆਇਆ ਹੈ। ਪੱਲਵੀ ਨੇ ਦੱਸਿਆ ਕਿ ਉਹ ਸ਼ੁਰੂ ਤੋਂ ਹੀ 10 ਤੋਂ 12 ਘੰਟੇ ਪੜ੍ਹਾਈ ਕਰਦੀ ਸੀ। ਅੱਗੇ ਪੱਲਵੀ ਨੇ ਕਿਹਾ ਕਿ ਮਿਹਨਤ ਦੇ ਨਾਲ ਨਾਲ ਕਿਸਮਤ ਦਾ ਸਾਥ ਵੀ ਬਹੁਤ ਜ਼ਰੂਰੀ ਹੈ। ਪਹਿਲੀ ਵਾਰ ਉਸ ਦਾ ਨਾਂਅ 38 ਵੇਂ ਰੈਂਕ 'ਤੇ ਆਇਆ ਸੀ ਜਿਸ ਵਿਚੋਂ 36 ਹੀ ਸਫ਼ਲ ਹੋਏ ਸਨ।
ਪੱਲਵੀ ਦੇ ਪਿਤਾ ਮਲਕੀਤ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਬੇਟੀ ਨੇ ਉਨ੍ਹਾਂ ਦਾ ਸਪਨਾ ਪੂਰਾ ਕੀਤਾ ਹੈ, ਜੋ ਉਨ੍ਹਾਂ ਨੇ ਉਸ ਦੇ ਜਨਮ ਸਮੇਂ ਵੇਖਿਆ ਸੀ। ਉਨ੍ਹਾਂ ਦਾ ਸੁਪਨਾ ਸੀ ਕਿ ਉਨ੍ਹਾਂ ਦੀ ਬੇਟੀ ਜੱਜ ਬਣੇ ਤੇ ਉਨ੍ਹਾਂ ਦੇ ਪਰਿਵਾਰ ਵਿੱਚੋਂ ਇਹ ਪਹਿਲੀ ਲੜਕੀ ਹੈ, ਜੋ ਕੋਈ ਅਧਿਕਾਰੀ ਬਣੀ ਹੈ। ਉਨ੍ਹਾਂ ਦੱਸਿਆ ਕਿ ਉਹ ਹਿਮਾਚਲ ਦੇ ਪਾਲਮਪੁਰ ਨਾਲ ਸਬੰਧ ਰੱਖਦੇ ਹਨ।
ਪਲਵੀ ਦੀ ਮਾਤਾ ਪੁਸ਼ਪਾ ਰਾਣਾ ਦੇ ਮੁਤਾਬਿਕ ਉਨ੍ਹਾਂ ਦੀ ਬੇਟੀ ਦੀ ਪੰਜ ਸਾਲ ਦੀ ਮਿਹਨਤ ਅੱਜ ਰੰਗ ਲਿਆਈ ਹੈ ਅਤੇ ਉਨ੍ਹਾਂ ਦੀ ਬੇਟੀ 'ਤੇ ਉਨ੍ਹਾਂ ਨੂੰ ਮਾਨ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਮਾਜ ਨੂੰ ਬੇਟੀਆਂ ਨੂੰ ਅੱਗੇ ਵਧਣ ਵਿੱਚ ਮਦਦ ਕਰਨੀ ਚਾਹੀਦੀ ਹੈ।
ਉੱਥੇ ਹੀ, ਪੱਲਵੀ ਦੇ ਭਰਾ ਮੁਕੁਲ ਰਾਣਾ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਭੈਣ ਨੇ ਇੱਕ ਕਮਰੇ ਵਿੱਚ ਬੰਦ ਹੋ ਕੇ ਇਸ ਸਫ਼ਲਤਾ ਨੂੰ ਹਾਸਲ ਕੀਤਾ ਹੈ ਅਤੇ ਅੱਜ ਇਹ ਮੁਕਾਮ ਹਾਸਲ ਕਰ ਪਾਈ ਹੈ। ਉਹ ਇਸ ਨੂੰ ਚੰਗੀ ਤਰ੍ਹਾਂ ਸਮਝਦੇ ਹਨ ਕਿਉਂਕਿ ਉਹ ਖੁਦ ਵਕਾਲਤ ਕਰ ਰਹੇ ਹਨ।
ਇਹ ਵੀ ਪੜ੍ਹੋ: ਕੋਰੋਨਾ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ 2000 ਤੱਕ ਪੁੱਜੀ