ਹੁਸ਼ਿਆਰਪੁਰ: ਘੱਲੂਘਾਰਾ ਦਿਹਾੜੇ (Operation Blue Star ) ਤੋਂ ਪਹਿਲਾਂ ਸ਼ਹਿਰ ਦਸੂਹਾ ਵਿਖੇ ਸਥਿਤੀ ਉਦੋਂ ਤਣਾਅ ਪੂਰਨ ਹੋ ਗਈ ਜਦੋਂ ਇੱਕ ਸ਼ਿਵ ਸੈਨਾ ਆਗੂ ਨੇ ਬਿਆਨ ਦਿੱਤਾ ਕਿ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ, ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ, ਭਾਰਤੀ ਫੌਜ ਦੇ ਸਾਬਕਾ ਜਨਰਲ ਵੈਦਿਆ ਅਤੇ ਪੰਜਾਬ ਦੇ ਸਾਬਕਾ ਡੀਜੀਪੀ ਕੇ.ਪੀ.ਐਸ. ਗਿੱਲ ਨੂੰ ਪੰਜਾਬ ਵਿੱਚੋਂ ਅੱਤਵਾਦ ਖ਼ਤਮ ਅਤੇ ਖਾਲਿਸਤਾਨ ਦੀ ਸਮਾਪਤੀ ਕਰਨ 'ਤੇ ਇਨਾ ਆਗੂਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ। ਇਸ ਦੇ ਨਾਲ ਉਸ ਨੇ ਕਿਹਾ ਕਿ 6 ਜੂਨ ਨੂੰ ਹਵਨ ਜੱਗ ਕਰਵਾਏ ਜਾਣਗੇ।
ਇਹ ਵੀ ਪੜੋ: Operation Blue Star: ਅੱਜ ਅਸੀਂ ਖਾਲਿਸਤਾਨ ਦਿਨ ਮਨਾ ਰਹੇ ਹਾਂ : ਸਿਮਰਜੀਤ ਸਿੰਘ ਮਾਨ
ਇਸ ਸਬੰਧੀ ਜਦੋਂ ਸਿੱਖ ਜਥੇਬੰਦੀਆਂ ਨੂੰ ਪਤਾ ਲੱਗਾ ਤਾਂ ਸਿੱਖ ਜਥੇਬੰਦੀਆਂ ਨੇ ਦਸੂਹਾ ਦੇ ਹਾਜੀਪੁਰ ਚੌਂਕ ਅਤੇ ਮੁਕੇਰੀਆਂ ਵਿੱਚ ਬੈਠਕੇ ਸ਼ਿਵ ਸੈਨਾ ਦੇ ਆਗੂ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਥਾਣਾ ਮੁਖੀ ਗੁਰਪ੍ਰੀਤ ਸਿੰਘ ਦਸੂਹਾ ਨੇ ਸ਼ਿਵ ਸੈਨਾ ਆਗੂ ਤੋਂ ਮਾਫੀ ਮੰਗਵਾ ਕੇ ਮਾਹੌਲ ਨੂੰ ਸ਼ਾਂਤ ਕੀਤਾ।
ਇਹ ਵੀ ਪੜੋ: ਗੁ. ਸ੍ਰੀ ਦੁੱਖ ਨਿਵਾਰਨ ਸਾਹਿਬ ਵਿਖੇ 1984 ਦੇ ਸ਼ਹੀਦਾਂ ਨੂੰ ਸ਼ਰਧਾਂਜਲੀ