ਹੁਸ਼ਿਆਰਪੁਰ: ਪੰਜਾਬ ਸਰਕਾਰ ਜਿੱਥੇ ਆਪਣੇ ਵਾਅਦਿਆਂ ਨੂੰ ਪੂਰਾ ਕਰਨ ਵਿੱਚ ਫੇਲ੍ਹ ਸਾਬਿਤ ਹੋਈ ਹੈ, ਉੱਥੇ ਹੀ ਸਰਕਾਰ ਹੁਣ ਲੋਕਾਂ ਨੂੰ ਉਨ੍ਹਾਂ ਦੀ ਮਿਹਨਤ ਦੇ ਪੈਸੇ ਨਾ ਦੇ ਕੇ ਉਨ੍ਹਾਂ ਨੂੰ ਖੂਨ ਦੇ ਹੰਝੂ ਰੁਲਾ ਰਹੀ ਹੈ। ਸਰਕਾਰ ਵੱਲੋਂ ਪਿੰਡਾਂ ਵਿੱਚ ਪੰਜਾਬ ਦਿਹਾੜੀ ਰੁਜਗਾਰ ਗਰੰਟੀ ਯੋਜਨਾਂ (ਨਰੇਗਾ) ਤਾਂ ਚਲਾ ਦਿੱਤੀ ਗਈ ਪਰ ਉਨ੍ਹਾਂ ਗਰੀਬਾਂ ਨੂੰ ਉਨ੍ਹਾਂ ਦੀ ਮਹਿਨਤ ਦੇ ਪੈਸੇ ਨਹੀਂ ਦਿੱਤੇ ਗਏ।
ਪਿਛਲੇ 3 ਸਾਲ ਤੋਂ ਮਜ਼ਦੂਰੀ ਕਰ ਰਹੀਆਂ ਹੁਸ਼ਿਆਰਪੁਰ ਦੇ ਪਿੰਡ ਬਿਹਾਲਾ ਦੀਆਂ ਔਰਤਾਂ ਨੂੰ ਭੱਤਾ ਨਹੀਂ ਮਿਲਿਆਂ ਹੈ। ਪਿੰਡ ਬਿਹਾਲਾ ਦੀ ਰਹਿਣ ਵਾਲੀ ਨੀਲਮ ਜਿਸ ਦਾ ਪਤੀ ਰੀਡ ਦੀ ਹੱਡੀ ਦੀ ਤਕਲੀਫ ਕਾਰਨ ਕੰਮ ਕਰਨ ਤੋਂ ਲਾਚਾਰ ਹੈ, ਜਿਸ ਕਰਕੇ ਨੀਲਮ ਨੇ 2018 ਵਿੱਚ ਨਰੇਗਾ ਯੋਜਨਾ ਵਿੱਚ ਕਾਰਡ ਬਨਣ ਤੋਂ ਬਾਅਦ ਦਿਹਾੜੀ ਸ਼ੁਰੂ ਕੀਤੀ ਸੀ ਅਤੇ ਉਸ ਦਿਹਾੜੀ ਨਾਲ ਘਰ ਚਲਾਉਣ ਦਾ ਸੋਚਿਆ ਸੀ। ਪਰ ਤਿੰਨ ਸਾਲ ਬੀਤ ਜਾਣ ਮਗਰੋਂ ਉਸ ਨੂੰ ਪੈਸੇ ਨਹੀਂ ਮਿਲੇ ਹਨ।
ਉੱਥੇ ਹੀ ਪਿੰਡ ਦੀ ਹੀ ਇੱਕ ਹੋਰ ਔਰਤ ਬਿੰਦਰ ਕੌਰ ਜਿਸ ਨੂੰ ਕੋਈ ਰੋਟੀ ਦੇਣ ਵਾਲਾ ਨਹੀ ਹੈ ਪਰ ਉਹ ਵੀ ਆਪਣੇ ਮਜਦੂਰੀ ਭੱਤੇ ਦੀ ਆਸ ਵਿੱਚ ਰੋਂਦੀ ਬਿਲਖਦੀ ਦਿਖਾਈ ਦਿੱਤੀ। ਆਪਣੀ ਮਿਹਨਤ ਦੇ ਪੈਸੇ ਲਈ ਰੋਂਦਿਆਂ ਇਹ ਗਰੀਬ ਬਜ਼ੁਰਗ ਔਰਤਾਂ ਸੂਬਾ ਸਰਕਾਰ ਵੱਲੋਂ ਚਲਾਇਆ ਜਾਣ ਵਾਲੀਆਂ ਯੋਜਨਾਵਾਂ ਦੀ ਅਸਲ ਹਕੀਕਤ ਦਿਖਾਉਂਦੀਆਂ ਹਨ।