ਹੁਸ਼ਿਆਰਪੁਰ:ਮਾਹਿਲਪੁਰ ਸ਼ਹਿਰ ਦੀ ਪ੍ਰਸਿੱਧ ਅਖ਼ਬਾਰਾਂ (Newspapers)ਦੀ ਰਾਜਨ ਨਿਊਜ਼ ਏਜੰਸੀ ਦੇ ਮਾਲਕ ਵੱਲੋਂ ਕੋਟਫਤੂਹੀ ਨਹਿਰ ਵਿਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਗਈ।ਮ੍ਰਿਤਕ ਦੀ ਪਹਿਚਾਣ ਰਾਜ ਕੁਮਾਰ ਰਾਜਨ ਵਜੋਂ ਹੋਈ ਹੈ ਅਤੇ ਉਹ ਪਿਛਲੇ 25 ਸਾਲ ਤੋਂ ਨਿਊਜ਼ ਏਜੰਸੀ (News agency)ਚਲਾਉਣ ਦਾ ਕੰਮ ਕਰਦਾ ਸੀ।ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਮਾਹਿਲਪੁਰ ਦੇ ਮੁਖੀ ਸਤਵਿੰਦਰ ਸਿੰਘ ਅਤੇ ਪੁਲਿਸ ਚੌਕੀ ਕੋਟ ਫਤੂਹੀ ਦੇ ਇੰਚਾਰਜ ਵਿਕਰਮ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚ ਗਏ ਤੇ ਲਾਸ਼ ਦੀ ਭਾਲ ਸ਼ੁਰੂ ਕਰ ਦਿੱਤੀ ਸੀ।
ਪਰਿਵਾਕਰ ਮੈਂਬਰਾਂ ਅਨੁਸਾਰ ਰਾਜ ਕੁਮਾਰ ਰਾਜਨ ਪਿਛਲੇ ਕਈ ਦਿਨਾਂ ਤੋਂ ਮਾਨਸਿਕ ਤੌਰ ਤੇ ਪ੍ਰੇਸ਼ਾਨ ਰਹਿੰਦਾ ਸੀ।ਜਿਸ ਕਾਰਨ ਉਸ ਵੱਲੋਂ ਉਕਤ ਕਦਮ ਚੁੱਕਿਆ ਗਿਆ ਹੈ।ਰਾਜ ਕੁਮਾਰ ਦੀ ਸਕੂਟਰੀ ਅਤੇ ਮੋਬਾਈਲ ਫੋਨ ਨਹਿਰ ਦੇ ਕਿਨਾਰੇ ਤੋਂ ਬਰਾਮਦ ਹੋਏ ਹਨ।
ਜਾਂਚ ਅਧਿਕਾਰੀ ਬਿਕਰਮ ਸਿੰਘ ਨੇ ਦੱਸਿਆ ਕਿ ਰਾਜ ਕੁਮਾਰ ਰਾਜਨ ਦੀ ਮ੍ਰਿਤਕ ਦੇਹ ਈਸਪੁਰ ਨਹਿਰ ਕੋਲੋਂ ਬਰਾਮਦ ਹੋਈ ਹੈ ਅਤੇ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਐ।
ਇਹ ਵੀ ਪੜੋ:ਈਟੀਵੀ ਭਾਰਤ ਦੀ ਖ਼ਬਰ ਦਾ ਅਸਰ, ਹੋਇਆ ਇਹ ਨੇਕ ਕੰਮ