ਹੁਸ਼ਿਆਰਪੁਰ: ਪੰਜਾਬ ਵਿੱਚ ਲੁੱਟ ਦੀਆਂ ਵਾਰਦਾਤਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਹਨ। ਅਜਿਹਾ ਹੀ ਲੁੱਟ ਦਾ ਮਾਮਲਾ ਹੁਸ਼ਿਆਰਪੁਰ ਜਲੰਧਰ ਬਾਈਪਾਸ ਉੱਤੇ KFC ਦੇ ਨਜ਼ਦੀਕ ਤੋਂ ਆਇਆ। ਜਿੱਥੇ 2 ਮੋਟਰਸਾਈਕਲ ਸਵਾਰਾਂ ਨੇ ਪਿਸਤੌਲ ਦੀ ਨੋਕ ਉੱਤੇ ਗੱਡੀ ਚਾਲਕ ਨੂੰ ਨਿਸ਼ਾਨਾ ਬਣਾਕੇ ਲੁੱਟ ਦੀ ਵਾਰਦਾਤ ਕੀਤੀ ਅਤੇ ਗੱਡੀ ਸਮੇਤ ਢਾਈ ਤੋਂ ਤਿੰਨ ਲੱਖ ਰੁਪਏ ਲੈ ਕੇ ਫਰਾਰ ਹੋ ਗਏ।
ਹੁਸ਼ਿਆਰਪੁਰ-ਜਲੰਧਰ ਬਾਈਪਾਸ ਉੱਤੇ ਬੰਦੂਕ ਦੀ ਨੋਕ ਉੱਤੇ ਲੁੱਟ:- ਇਸ ਮੌਕੇ ਪੀੜਤ ਨੌਜਵਾਨ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਸਾਹਪੁਰ ਤੋਂ ਹੁਸ਼ਿਆਰਪੁਰ ਕੁਲੈਕਸ਼ਨ ਕਰਨ ਆਉਂਦਾ ਹੈ। ਪਰ ਜਦੋਂ ਅੱਜ ਉਹ ਕੁਲੈਕਸ਼ਨ ਕਰਕੇ ਜਾ ਰਿਹਾ ਸੀ ਤਾਂ ਹੁਸ਼ਿਆਰਪੁਰ ਜਲੰਧਰ ਬਾਈਪਾਸ ਉੱਤੇ KFC ਨਜ਼ਦੀਕ 2 ਅਣਪਛਾਤੇ ਵਿਅਕਤੀਆਂ ਨੇ ਬੰਦੂਕ ਦੀ ਨੋਕ ਉੱਤੇ ਉਸ ਕੋਲੋ ਢਾਈ ਤੋਂ 3 ਲੱਖ ਰੁਪਏ ਕਰੀਬ ਪੈਸੇ ਲੈ ਫਰਾਰ ਹੋ ਗਏ। ਇਸ ਦੌਰਾਨ ਪੀੜਤ ਨੌਜਵਾਨ ਦੀ ਗੱਡੀ ਵੀ ਖੋਹ ਲਈ ਸੀ। ਉਨ੍ਹਾਂ ਕਿਹਾ ਕਿ ਇਸ ਮੌਕੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਨੇ ਗੱਡੀ ਬਰਾਮਦ ਕੀਤੀ:- ਇਸ ਦੌਰਾਨ ਦੌਰਾਨ ਹੀ ਮੌਕੇ ਉੱਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਾਨੂੰ ਹੁਸ਼ਿਆਰਪੁਰ ਜਲੰਧਰ ਬਾਈਪਾਸ ਉੱਤੇ KFC ਦੇ ਨਜ਼ਦੀਕ ਲੁੱਟ ਦੀ ਵਾਰਦਾਤ ਦੀ ਤਲਾਅ ਮਿਲੀ ਸੀ। ਉਨ੍ਹਾਂ ਕਿਹਾ ਕਿ ਪੀੜਤ ਨੌਜਵਾਨ ਸ਼ਾਹਕੋਟ ਤੋਂ ਹਾਰਡਵੇਅਰ ਦੀ ਕੁਲੈਕਸ਼ਨ ਕਰਨ ਲਈ ਹੁਸ਼ਿਆਰਪੁਰ 15 ਦਿਨਾਂ ਬਾਅਦ ਆਉਂਦਾ ਹੈ। ਇਹ ਨੌਜਵਾਨ ਹਰਪ੍ਰੀਤ ਸਿੰਘ ਕੁਲੈਕਸ਼ਨ ਕਰਕੇ ਵਾਪਸ ਜਾ ਰਿਹਾ ਸੀ। ਜਿਸ ਨੂੰ 2 ਅਣਪਛਾਤੇ ਵਿਅਕਤੀਆਂ ਨੇ ਪੀੜਤ ਨੌਜਵਾਨ ਹਰਪ੍ਰੀਤ ਸਿੰਘ ਨਾਲ ਕੁੱਟਮਾਰ ਕਰਕੇ ਇਸ ਕੋਲੋ ਗੱਡੀ ਅਤੇ ਪੈਸੇ ਲੈ ਕੇ ਫਰਾਰ ਹੋ ਗਿਆ। ਪੁਲਿਸ ਨੇ ਇਨ੍ਹਾਂ ਦੀ ਗੱਡੀ ਬਰਾਮਦ ਕਰ ਲਈ ਹੈ। ਫਿਲਹਾਲ ਪੁਲਿਸ ਵੱਲੋਂ ਜਾਂਚ ਜਾਰੀ ਹੈ।
ਇਹ ਵੀ ਪੜੋ:- PM Modi Security Breach : ਕਰਨਾਟਕ 'ਚ PM ਮੋਦੀ ਦੀ ਸੁਰੱਖਿਆ 'ਚ ਢਿੱਲ, ਕਾਫਲੇ ਦੇ ਨੇੜੇ ਪਹੁੰਚਿਆ ਨੌਜਵਾਨ