ਹੁਸ਼ਿਆਰਪੁਰ: ਪੰਜਾਬ ਦੇ ਮੰਤਰੀਆਂ ਵੱਲੋ ਵਿਕਾਸ ਨੂੰ ਲੈ ਕੇ ਵੱਡੇ ਵੱਡੇ ਵਾਅਦੇ ਤਾਂ ਜ਼ਰੂਰ ਕੀਤੇ ਹਨ, ਪਰ ਪੰਜਾਬ ਦਾ ਇੱਕ ਅਜਿਹਾ ਪਿੰਡ ਜੋ ਕਿ Kot village of Sham Churasi in Hoshiarpur district ਜ਼ਿਲ੍ਹਾ ਹੁਸ਼ਿਆਰਪੁਰ ਦੇ ਹਲਕਾ ਸ਼ਾਮ ਚੁਰਾਸੀ ਦਾ ਪਿੰਡ ਕੋਟ, ਜਿੱਥੇ ਨਾ ਤਾਂ ਕੋਈ ਸਰਕਾਰੀ ਅਤੇ ਨਿੱਜੀ ਬੱਸ ਜਾਂਦੀ ਹੈ, ਇਸ ਪਿੰਡ ਨੂੰ ਸੜਕ ਨਸੀਬ ਹੋਈ। ਇਸ ਪਿੰਡ ਦੇ ਲੋਕਾਂ ਨੇ ਆਪਣਾ ਦਰਦ ਬਿਆਨ ਕਰਦਿਆਂ ਦੱਸਿਆ ਕਿ 1947 ਵਿਚ ਦੇਸ਼ ਨੂੰ ਆਜ਼ਾਦੀ ਤਾਂ ਮਿਲੀ, ਪਰ ਇਸ ਪਿੰਡ ਨੂੰ ਸਹੂਲਤਾਂ ਅਤੇ ਸੜਕਾਂ ਤੱਕ ਨਹੀਂ ਮਿਲ ਸਕੀ।
ਇਸ ਮੌਕੇ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ ਉਨ੍ਹਾਂ ਦੱਸਿਆ ਕਿ ਵੋਟਾਂ ਤੋਂ ਪਹਿਲਾਂ ਹਲਕਾ ਸ਼ਾਮ ਚੁਰਾਸੀ ਤੋਂ ਵਿਧਾਇਕ ਡਾ ਰਵਜੋਤ ਵੋਟਾਂ ਮੰਗਣ ਆਏ ਸਨ ਅਤੇ ਵੋਟਾਂ ਤੋਂ ਬਾਅਦ ਉਹ ਇਸ ਪਿੰਡ ਵਿੱਚ ਵੋਟਰਾਂ ਦਾ ਧੰਨਵਾਦ ਕਰਨ ਵੀ ਜ਼ਰੂਰ ਆਏ। ਪਰ ਉਨ੍ਹਾਂ ਦੀ ਖੁਦ ਦੀ ਗੱਡੀ ਵੀ ਰੇਤ ਵਿੱਚ ਫਸ ਗਈ ਸੀ ਜੋ ਕਿ ਪਿੰਡ ਵਾਸੀਆਂ ਨੇ ਟਰੈਕਟਰ ਮੰਗਵਾ ਕੇ ਕੱਢੀ ਸੀ। ਪਰ ਇਸਦੇ ਬਾਵਜੂਦ ਵੀ ਸਿਆਸਤਦਾਨਾਂ ਨੂੰ ਇਸ ਪਿੰਡ ਦੇ ਲੋਕਾਂ ਉੱਤੇ ਤਰਸ ਨਹੀਂ ਆਇਆ ਕਿ ਕਿਵੇਂ ਉਹ ਰੋਜ਼ਾਨਾ ਇਨ੍ਹਾਂ ਮੁਸੀਬਤਾਂ ਨਾਲ ਲੜਦੇ ਹੋਣਗੇ।
ਇੱਥੋਂ ਤੱਕ ਕਿ ਪਿੰਡ ਵਿੱਚੋਂ ਪੜ੍ਹਨ ਜਾਣ ਵਾਲੇ ਵਿਦਿਆਰਥੀਆਂ ਅਤੇ ਵਿਦਿਆਰਥਣਾਂ ਨੂੰ ਪਿੰਡ ਤੋਂ ਚਾਰ ਕਿਲੋਮੀਟਰ ਦੂਰ ਪੈਂਦੇ ਪਿੰਡ ਪਟਿਆਲ ਜਾਣ ਲਈ ਰੇਤੀਲੀਆਂ ਖੱਡਾਂ ਵਿੱਚੋਂ ਮੌਸਮ ਦੀ ਮਾਰ,ਅਤੇ ਜੰਗਲੀ ਖੂੰਖਾਰ ਜਾਨਵਰਾਂ ਦੇ ਖੌਫ਼ ਝੱਲਦਿਆਂ ਲੰਘ ਕੇ ਜਾਣਾ ਪੈਂਦਾ ਹੈ। ਇਸ ਤੋਂ ਇਲਾਵਾ ਪਿੰਡ ਵਿੱਚ ਮਰੀਜ਼ਾਂ ਅਤੇ ਖ਼ਾਸ ਤੌਰ ਉੱਤੇ ਗਰਭਵਤੀ ਮਹਿਲਾਵਾਂ ਨੂੰ ਇੱਕੀਵੀਂ ਸਦੀ ਵਿੱਚ ਵੀ ਇਲਾਜ ਲਈ ਇਸ ਪਿੰਡ ਜਾਂ ਆਸ ਪਾਸ ਵਿਚ ਕੋਈ ਵੀ ਸਹੂਲਤ ਨਹੀਂ ਹੈ।
ਲੋਕਾਂ ਨੇ ਦੱਸਿਆ ਕਿ ਆਲਮ ਇਹ ਹੈ ਕਿ ਨਵੀਂ ਪੀੜ੍ਹੀ ਹੁਣ ਘਰਾਂ ਨੂੰ ਜਿੰਦਰੇ ਕੁੰਡੇ ਮਾਰ ਕੇ ਜਾਂ ਬਜ਼ੁਰਗਾਂ ਨੂੰ ਪਿੰਡ ਵਿੱਚ ਛੱਡ ਕੇ ਚੰਗੇ ਭਵਿੱਖ ਅਤੇ ਰੁਜ਼ਗਾਰ ਦੀ ਭਾਲ ਵਿਚ ਵੱਡੇ ਸ਼ਹਿਰਾਂ ਨੂੰ ਪਲਾਇਨ ਕਰ ਰਹੀ ਹੈ। ਲੋਕਾਂ ਨੇ ਇੱਥੋਂ ਤੱਕ ਵੀ ਕਿਹਾ ਕਿ ਹੁਣ ਉਨ੍ਹਾਂ ਨੂੰ ਸਰਕਾਰਾਂ ਤੋਂ ਕੋਈ ਉਮੀਦ ਨਹੀਂ ਹੈ, ਕਿਉਂਕਿ ਉਹਨਾਂ ਦੀਆਂ ਤਿੰਨ ਪੀੜ੍ਹੀਆਂ ਤੋਂ ਉਹ ਉਸੇ ਹਾਲਾਤਾਂ ਵਿਚ ਰਹਿ ਰਹੇ ਹਨ। ਜਿਸ ਹਾਲਾਤਾਂ ਵਿਚ ਉਹਨਾਂ ਦੇ ਸਦੀਆਂ ਪਹਿਲਾਂ ਕਦੇ ਇਸ ਇਲਾਕੇ ਵਿੱਚ ਬਜ਼ੁਰਗ ਰਹੇ ਹੋਣਗੇ।
ਇਹ ਵੀ ਪੜੋ:- ਮਾਡਰਨ ਟਰਾਲੀ ਵਿੱਚ ਫਾਰਮਰ ਜੂਸ ਬਾਰ, ਬਿਜਲੀ ਨਹੀਂ, ਚੱਲਦਾ ਹੈ ਸੋਲਰ ਨਾਲ