ਚੰਡੀਗੜ੍ਹ: ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਅੱਜ ਹੁਸ਼ਿਆਰਪੁਰ ਪੁੱਜੇ। ਇੱਥੇ ਉਨ੍ਹਾਂ ਨੇ ਮੋਦੀ ਸਰਕਾਰ ਦੇ 9 ਸਾਲ ਪੂਰੇ ਹੋਣ 'ਤੇ ਮਹਾਜਨਸੰਪਰਕ ਅਭਿਆਨ ਰੈਲੀ ਨੂੰ ਸੰਬੋਧਨ ਕੀਤਾ। ਰੈਲੀ ਨੂੰ ਸੰਬੋਧਨ ਕਰਦਿਆਂ ਜੇਪੀ ਨੱਡਾ ਨੇ ਕਿਹਾ ਕਿ ਕੇਂਦਰ ਸਰਕਾਰ ਦੇ 9 ਸਾਲ ਵਿੱਚ ਸਭ ਤੋਂ ਵਧੀਆ ਸਹੂਲਤਾਂ ਲੋਕਾਂ ਨੂੰ ਪ੍ਰਦਾਨ ਕੀਤੀਆਂ ਹਨ। ਜੇਪੀ ਨੱਡਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ 4 ਕਰੋੜ ਘਰ ਬਣਾਏ ਜਾ ਰਹੇ ਹਨ। ਮੋਦੀ ਸਰਕਾਰ ਨੇ 19 ਹਜ਼ਾਰ ਪਿੰਡਾਂ ਨੂੰ ਬਿਜਲੀ ਦਿੱਤੀ ਹੈ। ਨੱਡਾ ਨੇ ਕਿਹਾ ਕਿ ਮੋਦੀ ਸਰਕਾਰ ਨੇ ਕਿਸਾਨਾਂ ਲਈ ਵੀ ਬਹੁਤ ਕੰਮ ਕੀਤਾ ਹੈ।
ਸ਼ਲਾਘਾ ਦਾ ਜੇਪੀ ਨੱਢਾ ਨੇ ਕੀਤਾ ਸਿਖ਼ਰ: ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਨੂੰ ਬੇਮਿਸਾਲ ਦੱਸਿਆ। ਉਨ੍ਹਾਂ ਕਿਹਾ ਪੀਐੱਮ ਮੋਦੀ ਸੁਚੱਜੀ ਅਗਵਾਈ ਹੇਠ ਅੱਜ ਭਾਰਤ ਦਾ ਨਾਂ ਦੁਨੀਆ 'ਚ ਉੱਚਾ ਹੋਇਆ ਹੈ। ਭਾਰਤ ਵਿੱਚ ਸਾਰੀਆਂ ਜਮਾਤਾਂ ਦਾ ਵਿਕਾਸ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਵੱਖ-ਵੱਖ ਲੋਕ ਭਲਾਈ ਦੀਆਂ ਸਕੀਮਾਂ ਰਾਹੀਂ ਭਾਰਤ ਵਿੱਚ ਗਰੀਬੀ ਰੇਖਾ ਹੇਠਾਂ ਆਈ ਹੈ। ਇਸ ਨਾਲ ਮੋਦੀ ਸਰਕਾਰ ਨੇ ਸਭ ਤੋਂ ਪਛੜੇ ਵਰਗਾਂ ਨੂੰ ਸੰਵਿਧਾਨਕ ਦਰਜਾ ਦਿੱਤਾ ਹੈ। ਭਾਜਪਾ ਪ੍ਰਧਾਨ ਨੇ ਕਿਹਾ ਕਿ ਅਯੁੱਧਿਆ 'ਚ ਰਾਮ ਜਨਮ ਭੂਮੀ ਬਣਾਉਣ ਦਾ ਕੰਮ ਭਾਜਪਾ ਨੇ ਖੁਦ ਕੀਤਾ ਹੈ। ਜੰਮੂ-ਕਸ਼ਮੀਰ ਤੋਂ ਧਾਰਾ 370 ਵੀ ਹਟਾ ਦਿੱਤੀ ਗਈ ਹੈ। ਭਾਜਪਾ ਦੇਸ਼ ਦੀ ਇੱਕੋ ਇੱਕ ਵਿਚਾਰਧਾਰਕ ਪਾਰਟੀ ਹੈ। ਨੱਡਾ ਨੇ ਰੈਲੀ ਵਿੱਚ 1984 ਦੇ ਦੰਗਿਆਂ ਦਾ ਵੀ ਜ਼ਿਕਰ ਕੀਤਾ। ਨੱਡਾ ਨੇ ਕਿਹਾ ਕਿ ਮੋਦੀ ਸਰਕਾਰ ਨੇ ਸਿੱਖ ਦੰਗਿਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ ਹਨ।
- ਲੁਧਿਆਣਾ ਕੈਸ਼ ਵੈਨ ਲੁੱਟ ਦੇ ਮਾਮਲੇ 'ਚ 5 ਕਰੋੜ ਰੁਪਏ ਸਮੇਤ 6 ਮੁਲਜ਼ਮ ਗ੍ਰਿਫ਼ਤਾਰ, ਜਾਣੋ ਕੌਣ ਹੈ ਮਾਸਟਰ ਮਾਈਡ...
- ਲੁਧਿਆਣਾ 'ਚ ਸੈਂਟਰਲ ਬੈਂਕ ਦੀ ਰੀਜ਼ਨਲ ਬਰਾਂਚ ਨੂੰ ਲੱਗੀ ਅੱਗ, ਅੱਗ ਉੱਤੇ ਕਾਬੂ ਪਾਉਣ ਲਈ ਕੀਤੀ ਗਈ ਜੱਦੋ-ਜਹਿਦ
- ਪਿੰਡ ਭੈਣੀਬਾਘਾ ਦੇ ਪ੍ਰਾਇਮਰੀ ਹੈਲਥ ਸੈਂਟਰ ਦੇ ਸਟਾਫ ਦੀ ਬਦਲੀ ਕਰਨ ਦੇ ਵਿਰੋਧ 'ਚ ਆਏ 14 ਪਿੰਡਾਂ ਦੇ ਲੋਕ
30 ਜੂਨ ਤੱਕ ਜਾਰੀ ਰਹੇਗੀ ਭਾਜਪਾ ਦੀ ਮੁਹਿੰਮ: ਕੇਂਦਰ ਸਰਕਾਰ ਦੇ ਪਿਛਲੇ 9 ਸਾਲਾਂ ਦੇ ਵਿਕਾਸ, ਯੋਜਨਾਵਾਂ ਅਤੇ ਪ੍ਰਾਪਤੀਆਂ ਗਿਣਾਉਣ ਲਈ ਭਾਜਪਾ ਵੱਲੋਂ ਇਹ ਮੁਹਿੰਮ 31 ਮਈ ਤੋਂ ਸ਼ੁਰੂ ਕੀਤੀ ਗਈ ਸੀ ਅਤੇ 30 ਜੂਨ ਤੱਕ ਜਾਰੀ ਰਹੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅਜਮੇਰ (ਰਾਜਸਥਾਨ) ਵਿੱਚ ਇੱਕ ਵਿਸ਼ਾਲ ਰੈਲੀ ਨਾਲ ਇਸ ਵਿਸ਼ਾਲ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਦੱਸ ਦਈਏ ਇਸ ਤੋਂ ਪਹਿਲਾਂ ਜੇਪੀ ਨੱਡਾ ਦੀ ਹੁਸ਼ਿਆਰਪੁਰ ਆਮਦ ਨੂੰ ਲੈ ਕੇ ਰੌਸ਼ਨ ਗਰਾਊਂਡ ਵਿੱਚ ਤਿਆਰੀਆਂ ਕੀਤੀਆਂ ਗਈਆਂ ਸਨ, ਸਟੇਜ ਲਗਾਈ ਗਈ ਸੀ, ਪਰ ਰਾਤ ਵਰ੍ਹੇ ਮੀਂਹ ਤੇ ਝੱਖੜ ਕਾਰਨ ਸਾਰੀਆਂ ਤਿਆਰੀਆਂ ਤਹਿਸ ਨਹਿਸ ਹੋ ਗਈਆਂ। 2 ਵਜੇ ਤੱਕ ਦੁਬਾਰਾ ਉਸੇ ਤਰ੍ਹਾਂ ਦੀਆਂ ਤਿਆਰੀਆਂ ਕਰਨੀਆਂ ਵੀ ਪਾਰਟੀ ਲਈ ਇਕ ਚੁਣੌਤੀ ਸੀ ਪਰ ਬਾਵਜੂਦ ਤਮਾਮ ਮੁਸ਼ਕਿਲਾਂ ਦੇ ਇਹ ਮਹਾਜਨਸੰਪਰਕ ਰੈਲੀ ਕਰਵਾਈ ਗਈ।