ਹੁਸ਼ਿਆਰਪੁਰ : ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਮਾਮਲੇ ਵਿੱਚ ਕੱਲ੍ਹ ਅੰਮ੍ਰਿਤਸਰ ਪੁਲਸ ਅਤੇ ਹੁਸ਼ਿਆਰਪੁਰ ਪੁਲਿਸ ਵਲੋਂ ਗ੍ਰਿਫ਼ਤਾਰ ਕੀਤੇ ਗਏ ਜੋਗਾ ਸਿੰਘ ਨੂੰ ਅੱਜ ਬਾਅਦ ਦੁਪਹਿਰ ਜ਼ਿਲ੍ਹਾ ਅਦਾਲਤ ਹੁਸ਼ਿਆਰਪੁਰ ਮਾਣਯੋਗ ਜੱਜ ਸਿਮਰਨਦੀਪ ਸਿੰਘ ਸੋਹੀ ਦੀ ਕੋਰਟ ਵਿੱਚ ਪੇਸ਼ ਕੀਤਾ ਗਿਆ। ਇਸ ਦੌਰਾਨ ਜੋਗਾ ਸਿੰਘ ਦੇ ਵਕੀਲ ਨਾਲ ਜਦੋਂ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਥਾਣਾ ਮੇਹਟੀਆਣਾ ਪੁਲਿਸ ਵੱਲੋਂ ਜੋਗਾ ਸਿੰਘ ਦਾ 7 ਦਿਨ ਦਾ ਰਿਮਾਂਡ ਮੰਗਿਆ ਗਿਆ ਸੀ। ਪੁਲਸ ਦਾ ਤਰਕ ਸੀ ਕੀ ਜੋਗਾ ਸਿੰਘ ਕੋਲ ਹਥਿਆਰ ਹਨ, ਜੋ ਪੁਲਿਸ ਨੇ ਬਰਾਮਦ ਕਰਨ ਹਨ ਤੇ ਇਸ ਉਤੇ ਜੋਗਾ ਸਿੰਘ ਦੇ ਵਕੀਲ ਨੇ ਕਿਹਾ ਕਿ ਮੇਰੇ ਮੁਵੱਕਿਲ ਕੋਲ 2 ਪਿਸਤੌਲ ਹਨ, ਜੋ ਕਿ ਲਾਈਸੈਂਈ ਹਨ।
ਇਸ ਸਬੰਧੀ ਜਦੋਂ ਥਾਣਾ ਮੇਹਟੀਆਣਾ ਦੀ ਐਸਐਚਓ ਪ੍ਰਬਜੋਤ ਕੌਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਵੱਲੋਂ ਮਾਨਯੋਗ ਅਦਾਲਤ ਤੋਂ ਜੋਗਾ ਸਿੰਘ ਦਾ 7 ਦਿਨ ਦਾ ਰਿਮਾਂਡ ਮੰਗਿਆ ਗਿਆ ਸੀ ਪਰ ਅਦਲਾਤ ਵੱਲੋਂ ਉਨ੍ਹਾਂ ਨੂੰ 3 ਦਿਨ ਦਾ ਹੀ ਰਿਮਾਂਡ ਹਾਸਲ ਹੋਇਆ ਹੈ। ਨਾਲ ਹੀ ਉਨ੍ਹਾਂ ਕਿਹਾ ਇਨ੍ਹਾਂ 3 ਦਿਨਾਂ ਵਿਚ ਜੋਗਾ ਸਿੰਘ ਤੋਂ ਹੋਰ ਵੀ ਖੁਲਾਸੇ ਹੋ ਸਕਦੇ ਹਨ।
ਬੀਤੇ ਕੱਲ੍ਹ ਵੀ ਅੰਮ੍ਰਿਤਪਾਲ ਦੇ ਮਾਮਲੇ ਵਿੱਚ ਹੋਇਆ ਸੀ ਅਹਿਮ ਖੁਲਾਸਾ : ਪੁਲਿਸ ਦੀ ਗ੍ਰਿਫਤ ਤੋਂ ਬਾਹਰ ਚੱਲ ਰਹੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਮਾਮਲੇ ਬੀਤੇ ਦਿਨੀਂ ਅਹਿਮ ਖੁਲਾਸਾ ਹੋਇਆ ਸੀ। ਪ੍ਰਸ਼ਾਸਨਿਕ ਅਧਿਕਾਰੀਆਂ ਪਾਸੋਂ ਪਤਾ ਲੱਗਾ ਸੀ ਕਿ ਪਿੰਡ ਮਰਨਾਈਆ ਤੋਂ ਅੰਮ੍ਰਿਤਪਾਲ ਨੂੰ ਪੁਲਿਸ ਘੇਰੇ ਵਿੱਚੋ ਕੱਢਣ ਵਾਲੇ ਕੋਈ ਹੋਰ ਨਹੀਂ ਬਲਕਿ ਹਾਲ ਹੀ ਵਿੱਚ ਗ੍ਰਿਫਤਾਰ ਕੀਤੇ ਗਏ ਐਡਵੋਕੇਟ ਰਾਜਦੀਪ ਅਤੇ ਉਸ ਦਾ ਸਾਥੀ ਸਰਬਜੀਤ ਸਿੰਘ ਸਨ, ਜਿਨ੍ਹਾਂ ਦਾ ਕੱਲ੍ਹ ਅਦਾਲਤ ਵੱਲੋਂ 4 ਦਿਨ ਦਾ ਪੁੁਲਿਸ ਰਿਮਾਂਡ ਦਿੱਤਾ ਗਿਆ, ਉੱਥੇ ਹੀ ਹੁਸ਼ਿਆਰਪੁਰ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਕਰਨੈਲ ਸਿੰਘ ਪੁੱਤਰ ਰਤਨ ਸਿੰਘ ਵਾਸੀ ਹੁਸ਼ਿਆਰਪੁਰ ਨਾਮ ਦੇ ਇੱਕ ਹੋਰ ਸਖਸ਼ ਦੀ ਗ੍ਰਿਫ਼ਤਾਰੀ ਹੋਈ ਸੀ।
ਇਹ ਵੀ ਪੜ੍ਹੋ : Meritorious Schools Admission: ਮੈਰੀਟੋਰੀਅਸ ਸਕੂਲਾਂ 'ਚ ਦਾਖਲੇ ਲਈ ਰਜਿਸਟ੍ਰੇਸ਼ਨ ਦੀ ਆਖਰੀ ਮਿਤੀ 20 ਅਪ੍ਰੈਲ
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਪਾਲ ਸਿੰਘ ਜਦੋਂ ਮਰਨਾਈਆ ਤੋਂ ਨਿਕਲ ਕੇ ਰਾਜਪੁਰ ਭਾਈਆਂ ਪਹੁੰਚਿਆ ਤਾਂ ਉੱਥੇ ਪਹਿਲਾਂ ਤੋਂ ਹੀ ਗ੍ਰਿਫਤਾਰ ਕੀਤੇ ਜਾ ਚੁੱਕੇ ਦੋ ਭਰਾਵਾਂ ਦੇ ਘਰ ਵਿਖੇ ਰਹਿ ਕੇ ਅੰਮ੍ਰਿਤਪਾਲ ਨੇ ਕਿਸੇ ਵਿਅਕਤੀ ਦੀ ਡਿਊਟੀ ਲਗਾਈ ਤਾਂ ਉਸ ਵਿਅਕਤੀ ਨੇ ਇੰਗਲੈਂਡ ਵਿੱਚ ਗ੍ਰਿਫਤਾਰ ਕੀਤੇ ਗਏ ਵਕੀਲ ਰਾਜਦੀਪ ਦੇ ਭਰਾ ਹਰਜਾਪ ਸਿੰਘ ਨਾਲ ਸੰਪਰਕ ਕੀਤਾ ਅਤੇ ਹਰਜਾਪ ਸਿੰਘ ਨੇ ਅੰਮ੍ਰਿਤਪਾਲ ਨੂੰ ਉੱਥੋ ਕੱਢਣ ਦੀ ਜ਼ਿੰਮੇਵਾਰੀ ਆਪਣੇ ਭਰਾ ਵਕੀਲ ਰਾਜਦੀਪ ਨੂੰ ਸੌਂਪੀ, ਹਾਲਾਂਕਿ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਰਾਜਦੀਪ ਨੇ ਇਸ ਗੱਲ ਲਈ ਆਪਣੇ ਭਰਾ ਕੋਲ ਅਸਮਰੱਥਾ ਵੀ ਪ੍ਰਗਟਾਈ ਪਰ ਉਸ ਨੇ (ਹਰਜਾਪ) ਨੇ ਇਹ ਧਮਕੀ ਦਿੱਤੀ ਕਿ ਉਹ ਖੁਦ ਇੰਗਲੈਂਡ ਤੋਂ ਆ ਕੇ ਅੰਮ੍ਰਿਤਪਾਲ ਨੂੰ ਉੱਥੋ ਕੱਢ ਕੇ ਨਾਲ ਲੈ ਕੇ ਜਾਵੇਗਾ।