ਹੁਸ਼ਿਆਰਪੁਰ: ਤਾਲਾਬੰਦੀ ਕਾਰਨ ਮਜ਼ਦੂਰਾਂ ਦੀ ਕਮੀ ਦੇ ਚੱਲਦਿਆਂ ਕਿਸਾਨਾਂ ਨੇ ਝੋਨੇ ਦੀ ਸਿੱਧੀ ਬਿਜਾਈ ਕਰਨੀ ਸ਼ੁਰੂ ਕਰ ਦਿੱਤੀ ਹੈ। ਜਿਸ ਨੂੰ ਲੈ ਕੇ ਕਿਸਾਨਾਂ ਨੇ ਹੁਣ ਜ਼ੀਰੋ ਡਰਿੱਲ ਦਾ ਇਸਤੇਮਾਲ ਕਰਨਾ ਸ਼ੁਰੂ ਕਰ ਦਿੱਤਾ ਹੈ, ਜਿਸ ਨਾਲ ਪਾਣੀ ਦੀ ਬੱਚਤ ਅਤੇ ਲੇਬਰ ਦਾ ਝੰਜਟ ਖਤਮ ਹੋ ਗਿਆ ਹੈ।
ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਪੰਡੋਰੀ ਫੰਗੂੜਾ ਦੇ ਕਿਸਾਨ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਸ ਨੇ ਜ਼ੀਰੋ ਡਰਿੱਲ ਦਾ ਇਸਤੇਮਾਲ ਪਿਛਲੇ ਸਾਲ ਸ਼ੁਰੂ ਕਰ ਦਿੱਤਾ ਸੀ, ਜਿਸ ਦੇ ਬਾਅਦ ਝੋਨੇ ਦੀ ਸਿੱਧੀ ਬਿਜਾਈ ਕਰਨ ਤੋਂ ਬਾਅਦ ਉਸ ਨੂੰ ਚੰਗਾ ਝਾੜ ਵੀ ਮਿਲਿਆ। ਜਿਸ ਵਿੱਚ ਸਮੇਂ ਦੇ ਨਾਲ-ਨਾਲ ਪਾਣੀ ਦੀ ਬੱਚਤ, ਲੇਬਰ ਦੀ ਬੱਚਤ ਅਤੇ ਮੁਨਾਫ਼ੇ ਵਿੱਚ ਵੀ ਵਾਧਾ ਹੋਇਆ।
ਕਿਸਾਨ ਗੁਰਵਿੰਦਰ ਮੁਤਾਬਕ ਸ਼ੁਰੂ ਵਿੱਚ ਉਸ ਨੂੰ ਥੋੜ੍ਹੀ ਪ੍ਰੇਸ਼ਾਨੀ ਹੋਈ ਪਰ ਖੇਤੀਬਾੜੀ ਵਿਭਾਗ ਤੋਂ ਮਿਲੀ ਜਾਣਕਾਰੀ ਅਤੇ ਖੁਦ ਹੀ ਕੁਝ ਕਰਨ ਦੀ ਤਮੰਨਾ ਨੇ ਉਸ ਨੂੰ ਇੱਕ ਸਫ਼ਲ ਕਿਸਾਨ ਬਣਾ ਦਿੱਤਾ। ਇਸ ਵਾਰ ਗੁਰਵਿੰਦਰ ਨੇ ਆਪਣੀ ਖੇਤੀ ਦੇ ਨਾਲ-ਨਾਲ ਕਰੀਬ ਡੇਢ ਸੌ ਰਕਬਾ ਬਿਜਾਈ ਭਾੜੇ 'ਤੇ ਵੀ ਕੀਤੀ। ਇੱਥੋਂ ਤੱਕ ਕਿ ਗੁਰਵਿੰਦਰ ਵੱਲ ਦੇਖਦੇ ਹੋਏ ਇਲਾਕੇ ਦੇ ਬਹੁਤ ਸਾਰੇ ਕਿਸਾਨਾਂ ਨੇ ਝੋਨੇ ਦੀ ਸਿੱਧੀ ਬਿਜਾਈ ਅਪਣਾਈ। ਉੱਥੇ ਹੀ ਖੇਤੀਬਾੜੀ ਵਿਭਾਗ ਵੀ ਕਿਸਾਨਾਂ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਕਰਨ ਨੂੰ ਚੰਗਾ ਕਦਮ ਮੰਨ ਰਿਹਾ ਹੈ।
ਇਹ ਵੀ ਪੜੋ: ਆਨਲਾਈਨ ਕਲਾਸਾਂ ਨਾਲ ਬੱਚਿਆਂ ਦੀਆਂ ਅੱਖਾਂ 'ਤੇ ਪੈ ਰਿਹੈ ਮਾੜਾ ਪ੍ਰਭਾਵ