ਗੜ੍ਹਸ਼ੰਕਰ: ਬੀਤ ਇਲਾਕੇ ਦੇ ਪਿੰਡ ਮਜਾਰੀ (Village Majari of the beet area) ਦੇ ਨਾਲ ਲੱਗਦੇ ਹਿਮਾਚਲ ਦੀ ਸਰਹੱਦ (border of Himachal) ਦੇ ਪਿੰਡ ਸਿੰਘਾਂ ਵਿਖੇ ਲੱਗੇ ਕਰੈਸ਼ਰਾਂ ਵੱਲੋਂ ਪਿੰਡ ਮਜਾਰੀ ਦੀ ਪੰਚਾਇਤੀ ਜ਼ਮੀਨ ਦੇ ਉਪਰ ਨਾਜਾਇਜ਼ ਮਾਈਨਿੰਗ (Illegal mining) ਕਰਕੇ ਪਹਾੜੀਆਂ ਨੂੰ ਖਤਮ ਕਰਕੇ ਜੰਗਲਾਂ ਨੂੰ ਬਰਬਾਦ ਕੀਤਾ ਜਾ ਰਿਹਾ ਹੈ।ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪਿੰਡ ਦੇ ਸਾਬਕਾ ਸਰਪੰਚ ਸੋਮਨਾਥ ਮਜਾਰੀ, ਸ਼ੁਸ਼ਿੰਦਰ ਸਿੰਘ ਅਤੇ ਹੋਰ ਪਿੰਡ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਜੂਨ ਮਹੀਨੇ ਦੇ ਵਿੱਚ ਪਤਾ ਚੱਲਿਆ ਕਿ ਹਿਮਾਚਲ ਦੀ ਸਰਹੱਦ ਉੱਤੇ ਲੱਗੇ ਪਿੰਡ ਸਿੰਘਾਂ ਦੇ ਵਿੱਚ ਲਗਾਏ ਗਏ ਕਰੇਸ਼ਰਾਂ ਵਲੋਂ ਪੰਜਾਬ ਦੇ ਪਿੰਡ ਮਜਾਰੀ ਦੀ ਪਹਾੜੀ ਨੂੰ ਕੱਟਿਆ ਜਾ ਰਿਹਾ (Cutting down the hill) ਹੈ ਅਤੇ ਜੰਗਲ ਵੀ ਖਤਮ ਕੀਤੇ ਜਾ ਰਹੇ ਹਨ।
ਪਿੰਡ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਇਸਦੀ ਸ਼ਿਕਾਇਤ ਜੰਗਲਾਤ ਵਿਭਾਗ (Forest Department), ਐਸ ਡੀ ਐਮ ਗੜ੍ਹਸ਼ੰਕਰ ਅਤੇ ਹੋਰ ਸਬੰਧਿਤ ਵਿਭਾਗ ਨੂੰ ਕੀਤੀ ਗਈ ਸੀ, ਪਰ ਪ੍ਰਸ਼ਾਸਨ ਵਲੋਂ ਪਹਿਲਾਂ ਕੋਈ ਵੀ ਦਿਲਚਸਪੀ ਨਹੀਂ ਦਿਖਾਈ ਗਈ। ਪਿੰਡ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਵਾਰ ਵਾਰ ਕਹਿਣ ਉੱਤੇ ਜਦੋਂ ਸਬੰਧਿਤ ਵਿਭਾਗ ਦੇ ਅਧਿਕਾਰੀ ਜ਼ਮੀਨ ਦੀ ਮਿਣਤੀ ਕਰਨ ਲਈ ਮਾਈਨਿੰਗ ਵਾਲੀ ਥਾਂ ਉੱਤੇ ਪੁੱਜੇ ਤਾਂ ਉੱਥੇ ਕਰੈਸ਼ਰ ਮਾਲਿਕਾਂ (Crasher boss) ਵਲੋਂ ਭੇਜੇ ਗਏ ਸ਼ਰਾਰਤੀ ਅਨਸਰਾਂ ਨੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਸਦੇ ਕਾਰਨ ਮਾਈਨਿੰਗ ਵਾਲੀ ਥਾਂ ਦੀ ਮਿਣਤੀ ਨਹੀਂ ਹੋ ਸਕੀ।
ਪਿੰਡ ਵਾਸੀਆਂ ਨੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਪੁਲਿਸ ਪ੍ਰੋਟੈਕਸ਼ਨ ਦੀ ਮੱਦਦ ਦੇ ਨਾਲ ਜਲਦ ਜਮੀਨ ਦੀ ਮਿਣਤੀ ਕਰਵਾਈ ਜਾਵੇ, ਤਾਂਕਿ ਪੰਜਾਬ ਦੇ ਵਿੱਚ ਹੋ ਰਹੀ ਨਜਾਇਜ਼ ਮਾਈਨਿੰਗ (Illegal mining) ਰੋਕੀ ਜਾਵੇ।
ਇਸ ਸਬੰਧ ਵਿੱਚ ਐਸ ਡੀ ਐਮ ਗੜ੍ਹਸ਼ੰਕਰ ਇੰਦਰਪ੍ਰੀਤ ਸਿੰਘ ਨੇ ਦੱਸਿਆ ਕਿ ਮਾਈਨਿੰਗ ਵਾਲੀ ਥਾਂ ਜੰਗਲਾਤ ਦੇ ਖੇਤਰ (Forest area) ਵਿੱਚ ਆਉਂਦੀ ਹੈ, ਜਿਸਦੀ ਜੀਡੀਪੀਐਸ ਦੁਆਰਾ ਮਿਣਤੀ ਕਰਵਾਈ ਜਾਣੀ ਹੈ ਜਿਸਦੇ ਲਈ ਪੰਚਾਇਤ ਵਲੋਂ ਫੀਸ ਵੀ ਜਮ੍ਹਾਂ ਕਰਵਾ ਦਿੱਤੀ ਗਈ ਸੀ। ਉਨ੍ਹਾਂ ਦੱਸਿਆ ਕਿ ਮਿਣਤੀ ਕਰਨ ਗਏ ਅਧਿਕਾਰੀਆਂ ਨੂੰ ਲੋਕਾਂ ਵਲੋਂ ਰੋਕਿਆ ਗਿਆ। ਇਸ ਸਬੰਧ ਦੇ ਵਿੱਚ ਉਨ੍ਹਾਂ ਡਿਪਟੀ ਕਮਿਸ਼ਨਰ ਨੂੰ ਮਿਣਤੀ ਲਈ ਪੁਲਿਸ ਪ੍ਰੋਟੈਕਸ਼ਨ ਦੀ ਇਜਾਜ਼ਤ ਲਈ ਲਿਖਿਆ ਹੈ ਅਤੇ ਜਲਦ ਪੁਲਿਸ ਪ੍ਰੋਟੈਕਸ਼ਨ ਦੀ ਨਿਗਰਾਨੀ ਹੇਠ ਮਿਣਤੀ ਕਰਵਾਈ ਜਾਵੇਗੀ।
ਇਹ ਵੀ ਪੜ੍ਹੋ: ਤਰਨਤਾਰਨ ਵਪਾਰੀ ਕਤਲ ਮਾਮਲੇ ਦੀ ਗੈਂਗਸਟਰ ਲੰਡਾ ਨੇ ਲਈ ਜ਼ਿੰਮੇਵਾਰੀ