ਹੁਸ਼ਿਆਰਪੁਰ: ਬੀਤੇ ਦਿਨੀਂ ਵਾਰਡ ਨੂੰ.13 ਦੇ ਨਿਵਾਸੀਆਂ ਨੂੰ ਪ੍ਰਸ਼ਾਸਨ ਵੱਲੋਂ ਯਕੀਨੀ ਬਣਾਇਆ ਗਿਆ ਕਿ ਕੱਲ ਤੱਕ ਨਵੀਆਂ ਸੜਕਾਂ ਦਾ ਨਿਰਮਾਣ ਸ਼ੁਰੂ ਹੋ ਜਾਵੇਗਾ। ਇਸ 'ਤੇ ਪ੍ਰਸ਼ਾਸਨ ਵੱਲੋਂ ਕੰਮ ਨਾ ਹੋਣ ਕਰਕੇ ਮਜ਼ਬੂਰਨ ਸਥਾਨਕ ਨਿਵਾਸੀਆਂ ਨੂੰ ਪ੍ਰਸ਼ਾਸਨ ਵਿਰੁੱਧ ਭੁੱਖ ਹੜਤਾਲ ਕਰਨੀ ਪਈ।
ਦਸੱਣਯੋਗ ਹੈ ਕਿ ਸਥਾਨਕ ਨਿਵਾਸੀਆਂ ਵੱਲੋਂ ਸੜਕਾਂ ਦੀ ਮੁਰੰਮਤ ਨੂੰ ਲੈ ਕੇ ਲੰਮੇ ਸਮੇਂ ਤੋਂ ਪ੍ਰਸ਼ਾਸਨ ਤੋਂ ਦਰਖ਼ਾਸ ਕੀਤੀ ਜਾ ਰਹੀ ਸੀ। ਇਸ 'ਤੇ ਹਜੇ ਤੱਕ ਪ੍ਰਸ਼ਾਸਨ ਨੇ ਕਈ ਕਾਰਵਾਈ ਨਹੀਂ ਕੀਤੀ।
ਸਥਾਨਕ ਨਿਵਾਸੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਕਈ ਵਾਰ ਪ੍ਰਸ਼ਾਸਨ ਕੋਲ ਇਸ ਨੂੰ ਲੈ ਕੇ ਅਪੀਲ ਕੀਤੀ ਗਈ ਹੈ। ਉਸ ਸਮੇਂ ਪ੍ਰਸ਼ਾਸਨ ਕੰਮ ਹੋ ਜਾਵੇਗਾ ਹੀ ਕਹਿੰਦੇ ਸੀ। ਉਨ੍ਹਾਂ ਨੇ ਦੱਸਿਆ ਕਿ ਅਸੀਂ ਪ੍ਰਸ਼ਾਸਨ ਨੂੰ ਕਿਹਾ ਕਿ ਦੀਵਾਲੀ ਤੱਕ ਇਸ ਦੀ ਮੁਰੰਮਤ ਕਰਵਾ ਦੇਣ ਤਾਂ, ਉਹ ਬਸ ਹਾਂ ਜੀ ਕਹਿ ਕੇ ਸਾਰ ਦਿੰਦੇ ਹਨ।
ਉਨ੍ਹਾਂ ਨੇ ਕਿਹਾ ਕਿ ਬੀਤੇ ਦਿਨ ਵੀ ਉਨ੍ਹਾਂ ਨੇ ਧਰਨਾ ਦਿੱਤਾ ਸੀ, ਪਰ ਸਰਕਾਰੀ ਬੁਲਾਰੇ ਨੇ ਕੱਲ੍ਹ ਤੱਕ ਦਾ ਆਸ਼ਵਾਸਨ ਦਿੰਦੇ ਹੋਏ ਧਰਨੇ ਨੂੰ ਰੋਕ ਦਿੱਤਾ। ਉਨ੍ਹਾਂ ਨੇ ਕਿਹਾ ਕਿ ਕੱਲ੍ਹ 12 ਵਜੇ ਤੱਕ ਸੜਕਾਂ ਦੀ ਮੁਰੰਮਤ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ, ਪਰ ਕੰਮ ਨਾ ਸ਼ੁਰੂ ਦੇਖ ਕੇ ਸਥਾਨਕ ਨਿਵਾਸੀਆਂ ਵੱਲੋ ਧਰਨੇ ਦੁਬਾਰਾ ਦਿੱਤਾ ਜਾ ਰਿਹਾ ਹੈ।
ਭਾਜਪਾ ਪ੍ਰਧਾਨ ਨੇ ਦੱਸਿਆ ਕਿ ਪ੍ਰਸ਼ਾਸਨ ਇਸ ਲਈ ਨਹੀਂ ਕੰਮ ਰਿਹਾ ਕਿਉਂਕਿ ਇਹ ਭਾਜਪਾ ਦਾ ਖੇਤਰ ਹੈ। ਉਨ੍ਹਾਂ ਨੇ ਕਿਹਾ ਕਿ ਬਾਕੀ ਵਾਰਡ 'ਚ ਤਾਂ ਸੜਕਾਂ ਨੂੰ ਦੋਹਰੀ ਵਾਰੀ ਬਣਾਇਆ ਜਾ ਰਿਹਾ, ਪਰ ਵਾਰਡ 13 ਦੀ ਸੜਕ ਇਕ ਵਾਰ ਵੀ ਨਹੀ ਬਣੀ।
ਕੋਂਸਲਰ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਵੱਲੋ ਕੋਈ ਕਾਰਵਾਈ ਨਹੀਂ ਕੀਤੀ ਗਈ ਤਾਂ, ਇਸ ਧਰਨੇ ਨੂੰ ਹੋਰ ਤੇਜ਼ ਕਰ ਦਿੱਤਾ ਜਾਵੇਗਾ। ਇਸ ਦੇ ਨਾਲ ਹੀ, ਕੈਬਿਨੇਟ ਮੰਤਰੀ ਸੁੰਦਰ ਸ਼ਾਮ ਅਰੋੜਾ ਦੇ ਘਰ ਦਾ ਘਿਰਾਓ ਕੀਤਾ ਜਾਵੇਗਾ ਤੇ ਉੱਥੇ ਜਾ ਕੇ ਨਾਅਰੇਬਾਜੀ ਕੀਤੀ ਜਾਵੇਗੀ।