ਹੁਸ਼ਿਆਰਪੁਰ: ਸੋਸ਼ਲ ਮੀਡੀਆ ਦੇ ਉੱਪਰ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਡਿਪੂ ਹੋਲਡਰ ਬਿਨਾਂ ਕੱਪੜਿਆਂ ਤੋਂ ਬੈਠ ਕੇ ਲੋਕਾਂ ਨਾਲ ਬਹਿਸ ਕਰਦਾ ਹੋਇਆ ਨਜ਼ਰ ਆ ਰਿਹਾ ਹੈ। ਇਹ ਵੀਡੀਓ ਗੜ੍ਹਸ਼ੰਕਰ ਦੇ ਬਲਾਕ ਮਾਹਿਲਪੁਰ ਦੇ ਪਿੰਡ ਬਾੜੀਆਂ ਕਲਾਂ ਦੀ ਦੱਸੀ ਜਾ ਰਹੀ ਹੈ ਜਿਸ ਦੇ ਵਿੱਚ ਹਾਂਡਾ ਖਾਦ ਸਟੋਰ ਅਤੇ ਡਿਪੂ ਹੋਲਡਰ ਜਿਸ ਦਾ ਨਾਂ ਪੰਕਜ ਹਾਂਡਾ ਦੱਸਿਆ ਜਾ ਰਿਹਾ ਹੈ।
ਇਹ ਵੀ ਪੜੋ: ਪੁਲਿਸ ਮੁਲਾਜ਼ਮ ਨਾਲ ਕੁੱਟਮਾਰ, ਲਾਹੀ ਦਸਤਾਰ
ਵੀਡੀਓ ਵਿੱਚ ਡਿਪੂ ਹੋਲਡਰ ਤੇ ਰਾਸ਼ਨ ਲੈਣ ਆਏ ਲੋਕਾਂ ਵਿਚਾਲੇ ਬਹਿਸ ਹੋ ਰਹੀ ਹੈ, ਇਹ ਬਹਿਸ ਕਣਕ ਸਬੰਧੀ ਹੋ ਗਈ ਹੈ। ਉੱਥੇ ਹੀ ਇਸ ਅਸਥਾਨ ’ਤੇ ਕੁਝ ਔਰਤਾਂ ਵੀ ਖੜ੍ਹੀਆਂ ਨਜ਼ਰ ਆ ਰਹੀਆਂ ਹਨ।