ਹੁਸ਼ਿਆਰਪੁਰ: ਇੱਕ ਪਾਸੇ ਜਿੱਥੇ ਰਿਸ਼ਤਿਆਂ ਵਿੱਚ ਦਰਾਰਾਂ ਪੈ ਰਹੀਆਂ ਹਨ, ਉੱਥੇ ਹੀ ਅੱਜ ਵੀ ਸੰਸਾਰ ਵਿੱਚ ਕੁਝ ਅਜਿਹੇ ਖੂਨ ਦੇ ਰਿਸ਼ਤੇ ਨੇ ਜਿਹੜੇ ਰਿਸ਼ਤਿਆਂ ਦੇ ਨਿੱਘ ਨੂੰ ਆਪਣੀ ਬੁੱਕਲ ਵਿੱਚ ਸਮਾਈ ਬੈਠੇ ਹਨ।
ਹੁਸ਼ਿਆਰਪੁਰ ਦੇ ਪਿੰਡ ਗੋਂਦਪੁਰ ਦੇ ਹਰਬੰਸ ਸਿੰਘ ਤੇ ਉਨ੍ਹਾਂ ਪਤਨੀ ਸੱਤਿਆ ਆਪਣੇ ਦਿਵਿਆਂਗ ਭੈਣ ਭਰਾ ਨੂੰ ਸੰਭਾਲ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦਾ ਭਰਾ ਜੋਗਿੰਦਰ ਰਾਮ 48 ਅਤੇ ਭੈਣ ਤਾਰੋ 46 ਸਾਲ ਦੇ ਦਿਵਿਆਂਗ ਹਨ।
ਉਨ੍ਹਾਂ ਦੱਸਿਆ ਕਿ ਉਹ ਤਾਂ ਬੋਲ ਵੀ ਨਹੀਂ ਸਕਦੇ ਨਾ ਚੱਲ ਫਿਰ ਸਕਦੇ ਹਨ ਅਤੇ ਨਾ ਹੀ ਰੋਜ਼ਾਨਾ ਜੀਵਨ ਦੀਆਂ ਸਰੀਰਕ ਕਿਰਿਆਵਾਂ ਬਾਰੇ ਦੱਸ ਸਕਦੇ ਹਨ। ਉਨ੍ਹਾਂ ਅਨੁਸਾਰ ਤਾਰੋ ਦੇ ਐਕਸੀਡੈਂਟ ਤੋਂ ਬਾਅਦ ਅਤੇ ਜੋਗਿੰਦਰ ਜਨਮ ਤੋਂ ਹੀ ਇਸ ਤਰ੍ਹਾਂ ਦੇ ਹਨ।
ਗ਼ਰੀਬੀ ਵਿੱਚ ਦੋਵਾਂ ਦੀ ਦੇਖ ਭਾਲ ਕਰ ਰਹੇ ਪਤੀ ਪਤਨੀ ਨੇ ਦੱਸਿਆ ਕਿ ਅੱਜ ਤੱਕ ਸਰਕਾਰ ਵੱਲੋਂ ਕੋਈ ਸਹਾਇਤਾ ਨਹੀਂ ਮਿਲੀ, ਅਤੇ ਨਾ ਹੀ ਉਨ੍ਹਾਂ ਦੇ ਦਿਵਿਆਂਗ ਹੋਣ ਦੇ ਸਰਟੀਫਿਕੇਟ ਬਣੇ ਹਨ। ਉਨ੍ਹਾਂ ਦੱਸਿਆ ਕਿ ਦੋਵਾਂ ਦੇ ਇਸ਼ਾਰਿਆਂ ਤੋਂ ਹੀ ਸਮਝ ਜਾਂਦੇ ਹਨ ਕਿ ਉਨ੍ਹਾਂ ਨੂੰ ਕਿਸ ਚੀਜ਼ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਪਿੰਡ ਵਿੱਚ ਛੋਟੀ ਜਿਹੀ ਪਰਚੂਨ ਦੀ ਦੁਕਾਨ ਕਰਦੇ ਹਨ ਜਦਕਿ ਸੱਤਿਆ ਮਜ਼ਦੂਰੀ ਕਰਕੇ ਕੁਝ ਸਹਾਇਤਾ ਕਰ ਰਹੀ ਹੈ।