ਹੁਸ਼ਿਆਰਪੁਰ : ਸ਼ਹਿਰ ਵਿੱਚ ਸੜਕਾਂ 'ਤੇ ਗੁੜ ਦੇ ਵੇਲਣੇ ਬਣੇ ਹੋਏ ਹਨ ਜਿਸ ਨੂੰ ਲੈ ਕੇ ਲੋਕਾਂ ਦੇ ਮਨ ਵਿੱਚ ਸ਼ੰਕਾ ਬਣੀ ਹੋਈ ਹੈ। ਲੋਕਾਂ ਦਾ ਕਹਿਣਾ ਹੈ ਕੀ ਇਹ ਜਿਹੜਾ ਗੁੜ ਬਣ ਰਿਹਾ ਹੈ, ਇਹ ਖਾਣ ਯੋਗ ਹੈ ਜਾਂ ਨਹੀਂ।
ਇਸ ਸਬੰਧੀ ਸਿਹਤ ਮਹਿਕਮੇ ,ਖੇਤੀਬਾੜੀ ਅਤੇ ਵਾਤਾਵਰਣ ਕੰਟਰੋਲ ਬੋਰਡ ਸਾਂਝੇ ਤੌਰ 'ਤੇ ਇਨ੍ਹਾਂ ਵੇਲਣਿਆਂ 'ਤੇ ਛਾਪੇਮਾਰੀ ਕਰ ਰਹੇ ਹਨ, ਤਾਂ ਕਿ ਲੋਕਾਂ ਨੂੰ ਵਧੀਆ ਤੇ ਖਾਣਯੋਗ ਗੁੜ ਤੇ ਸ਼ੱਕਰ ਮੁਹਈਆ ਕਰਵਾਇਆ ਜਾ ਸਕੇ।
ਇਸ ਤਹਿਤ ਹੀ ਜ਼ਿਲ੍ਹਾ ਸਿਹਤ ਅਫ਼ਸਰ ਡਾ. ਸੁਰਿੰਦਰ ਸਿੰਘ ਤੇ ਰਮਨ ਵਿਰਦੀ ਨੇ ਗੁੜ ਦੇ ਕਈ ਵੇਲਣਿਆਂ ਦੇ ਮਾਲਕਾਂ ਨੂੰ ਨੋਟਿਸ 'ਤੇ ਇਕ ਵੇਲਣਾ ਜਲੰਧਰ ਰੋਡ 'ਤੇ ਸੀਲ ਕਰ ਦਿੱਤਾ। ਇਸ ਮੌਕੇ ਫੂਡ ਸੇਫਟੀ ਅਫ਼ਸਰ ਰਮਨ ਵਿਰਦੀ ਨੇ ਦੱਸਿਆ ਕਿ ਪਿਛਲੀ ਵਾਰ ਜਲੰਧਰ ਦੇ ਵੇਲਣੇ ਤੋਂ ਸੈਪਲ ਲਿਆ ਸੀ, ਜੋ ਕਿ ਫੇਲ ਆਇਆ ਤੇ ਹੁਣ ਉਸ ਨੂੰ ਸੀਲ ਕਰ ਦਿੱਤਾ ਗਿਆ ਹੈ।
ਇਸ ਦੇ ਨਾਲ ਹੀ ਉਨ੍ਹਾਂ ਨੇ ਸਾਰੇ ਵੇਲੜੇ ਦਿਆਂ ਮਾਲਕਾਂ ਨੂੰ ਤਾੜਨਾ ਦਿੰਦੇ ਹੋਏ ਕਿਹਾ ਕਿ ਜੇਕਰ ਇਕ ਹਫ਼ਤੇ ਵਿੱਚ ਵੇਲਣਿਆਂ ਦੀ ਰਜਿਸਟ੍ਰਰੇਸ਼ਨ ਨਾ ਕਰਵਾਈ ਤਾਂ ਜ਼ਿਲਾ ਹੁਸ਼ਿਆਰਪੁਰ ਦੇ ਸਾਰੇ ਵੇਲਣੇ ਸੀਲ ਕਰ ਦਿੱਤੇ ਜਾਣਗੇ, ਤੇ ਨਾਲ ਹੀ ਜਿਨਾ ਵੀ ਪੁਰਾਣਾ ਗੁਣ ਬਣਾਇਆ, ਉਸ ਨੂੰ ਵੀ ਨਸ਼ਟ ਕਰਵਾ ਦਿੱਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਦੂਜੇ ਸੂਬਿਆਂ ਤੋਂ ਆਏ ਪਰਵਾਸੀ ਆਪਣੇ ਨਾਲ ਲਿਆਂਦੇ ਅਜਿਹੇ ਘਟੀਆਂ ਗੁੜ ਨੂੰ ਮੁੜ ਰਸ ਵਿੱਚ ਕਾੜ ਕੇ ਉਸ ਵਿੱਚ ਰੰਗ ਦੀ ਵਰਤੋਂ ਕਰਕੇ ਅਜਿਹਾ ਬੇਕਾਰ ਗੁੜ ਤਿਆਰ ਕਰ ਰਹੇ ਹਨ। ਅਜਿਹਾ ਗੁੜ ਮੌਤ ਨੂੰ ਅਵਾਜ਼ਾਂ ਮਾਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਗੁੜ ਵਿੱਚ ਲੋੜ ਤੋ ਵੱਧ ਰੰਗ ਪਾਇਆ ਜਾ ਰਿਹਾ ਹੈ, ਜਿਸ ਦੇ ਖਾਣ ਨਾਲ ਲੋਕ ਕੈਂਸਰ ਦਾ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਗੁੜ ਲੈਣ ਤੋ ਪਹਿਲਾਂ ਜਾਂਚ ਕਰ ਲੈਣੀ ਚਹੀਦੀ ਹੈ।