ਹੁਸ਼ਿਆਰਪੁਰ: ਸਿਵਲ ਸਰਜਨ ਦਫ਼ਤਰ ਦੇ ਬਾਹਰ ਸਿਹਤ ਕਾਮਿਆਂ ਦੀ ਭੁੱਖ ਹੜਤਾਲ ਸੱਤਵੇਂ ਦਿਨ ਵੀ ਜਾਰੀ ਹੈ। ਸਿਹਤ ਕਾਮਿਆਂ ਵੱਲੋਂ ਸਰਕਾਰੀ ਹਿਦਾਇਤਾਂ ਦਾ ਪਾਲਣ ਕਰਦੇ ਹੋਏ ਇਹ ਹੜਤਾਲ ਕੀਤੀ ਜਾ ਰਹੀ ਹੈ। ਇਸ ਮੌਕੇ ਏਐਨਐਮ ਵਰਕਰਾਂ ਨੇ ਦੱਸਿਆ ਕਿ ਅੱਜ 7 ਦਿਨ ਹੋ ਗਏ ਉਨ੍ਹਾਂ ਨੂੰ ਹੜਤਾਲ 'ਤੇ ਬੈਠੇ ਹੋਇਆ ਨੂੰ ਪਰ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ।
ਏਐਨਐਮ ਵਰਕਰਾਂ ਨੇ ਕਿਹਾ ਕਿ ਵੋਟਾਂ ਵੇਲੇ ਤਾਂ ਸਰਕਾਰ ਨੇ ਕਈ ਵੱਡੇ-ਵੱਡੇ ਦਾਅਵੇ ਕੀਤੇ ਸਨ ਕਿ ਘਰ-ਘਰ ਰੁਜ਼ਗਾਰ ਦਿੱਤਾ ਜਾਵੇਗਾ ਪਰ ਜਦੋਂ ਦੇਣ ਦੀ ਬਾਰੀ ਆਈ ਤਾਂ ਸਰਕਾਰ ਆਪਣੇ ਵਾਅਦੇ ਹੀ ਭੁੱਲ ਗਈ ਹੈ। ਉਨ੍ਹਾਂ ਕਿਹਾ ਕਿ ਜੇ ਉਨ੍ਹਾਂ ਦੀਆਂ ਮੰਗਾਂ ਨਾ ਪੂਰੀਆਂ ਕੀਤੀਆਂ ਗਈਆਂ ਤਾਂ ਉਹ ਜਲਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਘਰ ਦਾ ਘਿਰਾਓ ਕਰਨਗੇ।
ਕੀ ਹਨ ਮੰਗਾਂ
- ਐੱਨਐੱਚਐੱਮ ਦੇ 2211 ਅਤੇ ਠੇਕੇ ਆਧਾਰਿਤ ਕਾਮਿਆਂ ਨੂੰ ਪੱਕਾ ਕੀਤਾ ਜਾਵੇ।
- ਨਵ ਨਿਯੁਕਤ ਕਾਮਿਆਂ ਦਾ ਪ੍ਰੋਵੇਸ਼ਨ ਪੀਰੀਅਡ 2 ਸਾਲ ਤੱਕ ਵਧਾਇਆ ਜਾਵੇ।
- ਸਮੁੱਚੇ ਮਲਟੀਪਰਪਸ ਕੈਂਡਰ ਨੂੰ ਕੋਵਿਡ-19 ਦੌਰਾਨ ਕੀਤੇ ਗਏ ਕੰਮ ਦੇ ਬਦਲੇ ਸਪੈਸ਼ਲ ਇੰਕਰੀਮੈਂਟ ਦਿੱਤਾ ਜਾਵੇ।
ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਉਨ੍ਹਾਂ ਦੀਆਂ ਮੰਗਾਂ ਜਦੋਂ ਤੱਕ ਪੂਰੀਆਂ ਨਹੀਂ ਹੋਣਗੀਆਂ ਉਥੋਂ ਤੱਕ ਉਨ੍ਹਾਂ ਦੀ ਭੁੱਖ ਹੜਤਾਲ ਜਾਰੀ ਰਹੇਗੀ।