ਹੁਸ਼ਿਆਰਪੁਰ: ਕਈ ਖਾਣ ਪੀਣ ਦੇ ਪਦਾਰਥ ਰੱਖਣ ਵਾਲੇ ਦੁਕਾਨਦਾਰਾਂ ਵਲੋਂ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾਂਦਾ ਹੈ, ਜਿਸ 'ਚ ਪੈਸਿਆਂ ਦੀ ਲਾਲਸਾ ਲਈ ਘਟੀਆ ਸਮਾਨ ਦੀ ਵੀ ਵਰਤੋਂ ਕਰਦੇ ਹਨ। ਇਸ ਨੂੰ ਲੈਕੇ ਹੀ ਹੁਸ਼ਿਆਰਪੁਰ ਦਾ ਸਿਹਤ ਮਹਿਕਮਾ ਪੂਰੀ ਤਰ੍ਹਾਂ ਸਰਗਰਮ ਹੈ ਜਿਸ 'ਚ ਉਨ੍ਹਾਂ ਵਲੋਂ ਲਗਾਤਾਰ ਕਾਰਵਾਈ ਵੀ ਕੀਤੀ ਜਾ ਰਹੀ ਹੈ। ਉਧਰ ਬੱਚਿਆਂ ਦੀ ਮਨ ਪਸੰਦ ਤੇ ਪਵਿੱਤਰ ਵਰਤਾ ਵਿੱਚ ਖਾਦੀਆਂ ਜਾਣ ਵਾਲੀਆਂ ਸੀਲ ਦੀਆਂ ਪਿੰਨੀਆ ਜਾਨ ਲੇਵਾ ਵੀ ਹੋ ਸਕਦੀਆ ਹਨ, ਇਸ ਜਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਜ਼ਿਲ੍ਹਾ ਸਿਹਤ ਅਫਸਰ ਡਾ. ਲਖਵੀਰ ਸਿੰਘ ਦੀ ਅਗਵਾਈ ਵਿੱਚ ਫੂਡ ਸੇਫਟੀ ਟੀਮ ਨੇ ਹੁਸ਼ਿਆਰਪੁਰ ਦੀ ਸਭ ਤੇ ਵੱਧ ਸਪਲਾਈ ਕਰਨ ਵਾਲੀ ਫੈਕਟਰੀ ਦਾ ਨਿਰੀਖਣ ਕੀਤਾ।
ਘਟੀਆ ਸਮਾਨ ਦੀਆਂ ਤਿਆਰ ਕਰਦਾ ਸੀ ਪਿੰਨੀਆਂ: ਇਸ ਦੌਰਾਨ ਉਨ੍ਹਾਂ ਪਾਇਆ ਕਿ ਪਿੰਨੀਆਂ ਵਿੱਚ ਵਰਤਿਆ ਜਾਣ ਵਾਲਾ ਗੁੜ ਪੂਰੀ ਤਰ੍ਹਾਂ ਖ਼ਰਾਬ ਸੀ ਤੇ ਉਸ ਦਾ ਰਸ ਹੇਠਾਂ ਫਰਸ਼ 'ਤੇ ਵੱਗ ਰਿਹਾ ਸੀ। ਇਸ ਦੇ ਨਾਲ ਹੀ ਪਿੰਨੀਆਂ ਬਣਾਉੇਣ ਵਾਲੀ ਚਾਸ਼ਣੀ 'ਚ ਮਰੀਆਂ ਹੋਈਆਂ ਮੱਖੀਆਂ ਦੀ ਭਰਮਾਰ ਸੀ। ਉਧਰ ਸਿਹਤ ਵਿਭਾਗ ਨੇ ਜਦੋਂ ਛਾਪਾ ਮਾਰਿਆ ਤੇ ਫੈਕਟਰੀ ਦੇ ਮਾਲਕ ਤੋਂ ਪੁੱਛਗਿਛ ਕੀਤੀ ਤਾਂ ਉਹ ਉੱਚੀ -ਉੱਚੀ ਰੋਣ ਲੱਗਾ ਅਤੇ ਨਾਲ ਹੀ ਜੱਥ ਜੋੜ ਕੇ ਮੁਆਫ਼ੀ ਮੰਗਦਾ ਨਜ਼ਰ ਆਇਆ। ਉਧਰ ਫੂਡ ਸੇਫਟੀ ਵਿਭਾਗ ਵਲੋਂ ਸਖ਼ਤੀ ਨਾਲ ਕਾਰਵਾਈ ਕਰਦਿਆਂ ਉਸ ਦਾ ਸਾਰਾ ਸਮਾਨ ਸੀਲ ਕਰ ਲਿਆ ਅਤੇ ਚਾਸ਼ਣੀ ਨੂੰ ਨਸ਼ਟ ਕਰਵਾ ਕੇ ਜਾਂਚ ਲਈ ਚਾਰ ਸੈਂਪਲ ਜਾਂਚ ਲਈ ਲੈਬੋਰੇਟਰੀ ਭੇਜ ਦਿੱਤੇ ਗਏ।
ਕਈ ਵਾਰ ਮਿਲ ਚੁੱਕੀ ਸੀ ਸ਼ਿਕਾਇਤ: ਇਸ ਮੌਕੋ ਜ਼ਿਲ੍ਹਾ ਸਿਹਤ ਅਫਸਰ ਡਾ ਲਖਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਿਕਾਇਤ ਆਈ ਸੀ ਕਿ ਕੀਰਤੀ ਨਗਰ ਹੁਸ਼ਿਆਰਪੁਰ ਇਕ ਨੰਬਰ ਗਲੀ ਵਿੱਚ ਪਰਵਾਸੀ ਰਾਮ ਚੰਦਰ ਵੱਲੋ ਇਕ ਸੀਲ ਦੀਆਂ ਪਿੰਨੀਆਂ ਦੀ ਫੈਕਟਰੀ ਅਣ ਅਧਿਕਾਰਿਤ ਤੌਰ 'ਤੇ ਚਲਾਈ ਜਾ ਰਹੀ ਹੈ, ਜਿਸ ਨੂੰ ਲੈਕੇ ਫੂਡ ਟੀਮ ਨਾਲ ਲੈ ਕੇ ਛਾਪਮਾਰੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਨਾ ਤਾਂ ਇਸ ਫੈਕਟਰੀ ਮਾਲਿਕ ਕੋਲ ਕੋਈ ਫੂਡ ਲਾਈਸੈਂਸ ਸੀ ਤੇ ਨਾ ਹੀ ਕੋਈ ਫੈਕਟਰੀ ਚਲਾਉਣ ਦਾ ਲਾਈਸੈਂਸ ਸੀ।
ਬਾਥਾਰੂਮ 'ਚ ਰੱਖਿਆ ਮਿਲਿਆ ਸਮਾਨ: ਅਧਿਕਾਰੀ ਨੇ ਦੱਸਿਆ ਕਿ ਮਾਲਕ ਵਲੋਂ ਟਾਇਲਟ ਬਾਥਰੂਮ ਦੇ ਨਾਲ ਬਣੇ ਬਾਥਰੂਮ 'ਚ ਆਪਣਾ ਸਾਰਾ ਸਮਾਨ ਰੱਖਿਆ ਹੋਇਆ ਸੀ, ਜਦੋਂ ਇਸ ਦਾ ਦਰਵਾਜ਼ਾ ਖੋਲ੍ਹ ਕੇ ਦੇਖਿਆ ਗਿਆ ਤਾਂ ਗੁਣ ਦਾ ਪਾਣੀ ਚੋਅ ਕੇ ਬਾਹਰ ਆ ਰਿਹਾ ਸੀ। ਉਨ੍ਹਾਂ ਦੱਸਿਆ ਕਿ ਇੱਕ ਟੱਬ 'ਚ ਇੰਨਾਂ ਵਲੋਂ ਚਾਸ਼ਣੀ ਬਣਾਈ ਹੋਈ ਸੀ, ਜਿਸ 'ਚ ਕਈ ਸਾਰੀਆਂ ਮਰੀਆਂ ਹੋਈਆਂ ਮੱਖੀਆਂ ਸਨ। ਜ਼ਿਲ੍ਹਾ ਸਿਹਤ ਅਫਸਰ ਡਾ ਲਖਵੀਰ ਸਿੰਘ ਨੇ ਦੱਸਿਆ ਕਿ ਇਸ ਬਾਥਰੂਮ 'ਚ ਹੀ ਸੀਲ ਦੀਆਂ ਕਈ ਬੋਰੀਆਂ ਰੱਖੀਆਂ ਹੋਈਆਂ ਸਨ ਜਦਕਿ ਇੱਕੇ ਵੱਡਾ ਕਮਰਾ ਸੀਲ ਦੀਆਂ ਪਿੰਨੀਆਂ ਦਾ ਬਣਾ ਕੇ ਰੱਖਿਆ ਹੋਇਆ ਸੀ।
ਸਿਹਤ ਵਿਭਾਗ ਨੇ ਸੀਲ ਕਰਕੇ ਸੈਂਪਲ ਜਾਂਚ ਲਈ ਭੇਜੇ: ਇਸ ਦੇ ਨਾਲ ਹੀ ਅਧਿਕਾਰੀ ਨੇ ਦੱਸਿਆ ਕਿ ਜਦੋਂ ਉਹ ਜਾਂਚ ਲਈ ਆਏ ਤਾਂ ਦੇਖਿਆ ਕਿ ਇੱਕ ਤਰਪਾਲ 'ਤੇ ਬਾਹਰ ਪਿੰਨੀਆਂ ਪਈਆਂ ਸਨ, ਜਿੰਨ੍ਹਾਂ ਨੂੰ ਢੱਕਿਆ ਨਹੀਂ ਗਿਅਤਾ ਸੀ ਤੇ ਉਨ੍ਹਾਂ 'ਤੇ ਮੱਖੀਆਂ ਫਿਰ ਰਹੀਆਂ ਸਨ। ਉਨ੍ਹਾਂ ਦੱਸਿਆ ਕਿ ਇੰਨ੍ਹਾਂ ਪਿੰਨੀਆਂ ਦੇ ਉਪਰ ਇੰਨ੍ਹਾਂ ਵਲੋਂ ਤਾਰ 'ਤੇ ਕੱਪੜੇ ਸੁੱਕਣੇ ਪਾਏ ਹੋਏ ਸਨ। ਉਨ੍ਹਾਂ ਦੱਸਿਆ ਕਿ ਮਾਲਕ ਵਲੋਂ ਛਾਪਾ ਮਾਰਨ ਆਈ ਟੀਮ ਅੱਗੇ ਰੋਣਾ ਸ਼ੁਰੂ ਕਰ ਦਿੱਤਾ ਪਰ ਅਸੀਂ ਕਾਰਵਾਈ ਕਰਦਿਆਂ ਇਸ ਦੀ ਚਾਸ਼ਣੀ ਨਸ਼ਟ ਕਰਵਾ ਦਿੱਤੀ ਹੈ ਤੇ ਬਣਿਆ ਹੋਇਆ ਮਾਲ ਸੀਲ ਕਰ ਦਿੱਤਾ ਗਿਆ। ਇਸ ਦੇ ਨਾਲ ਹੀ 4 ਸੈਂਪਲ ਲੈ ਕੇ ਘਟੀਆ ਗੁੜ ਵੀ ਨਸ਼ਟ ਕਰਵਾ ਦਿੱਤਾ ਗਿਆ।