ਹੁਸ਼ਿਆਰਪੁਰ: ਜਿਵੇਂ-ਜਿਵੇਂ ਤਿਉਹਾਰਾਂ ਦੇ ਦਿਨ ਨੇੜੇ ਆ ਰਹੇ ਹਨ ਤੇ ਮਿਲਾਵਟਖੋਰਾਂ ਵੱਲੋਂ ਵੀ ਮਿਲਾਵਟੀ ਸਮਾਨ ਵੇਚਣ ਲਈ ਵੱਖਰੇ-ਵੱਖਰੇ ਰਾਹ ਤੇ ਢੰਗ ਲੱਭੇ ਜਾ ਰਹੇ ਹਨ। ਉੱਥੇ ਹੀ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਇਨ੍ਹਾਂ 'ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ।
ਜ਼ਿਲ੍ਹਾ ਸਿਹਤ ਅਫ਼ਸਰ ਡਾ.ਸੁਰਿੰਦਰ ਸਿੰਘ ਦੇ ਅਗਵਾਈ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਹਿੱਸਿਆਂ 'ਤੇ ਨਾਕੇ ਲਾ ਕੇ ਕਰਿਆਨੇ ਤੇ ਹਲਵਾਈ ਦੀਆਂ ਦੁਕਾਨਾਂ 'ਤੇ ਲਗਾਤਾਰ ਛਾਪੇਮਾਰੀ ਕਰਕੇ ਮਿਲਾਵਟੀ ਮਿਠਾਈਆਂ ਨੂੰ ਖ਼ਤਮ ਕੀਤਾ ਜਾ ਰਿਹਾ ਹੈ।
ਸਿਹਤ ਅਫ਼ਸਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਪਿਛਲੇ ਦਿਨਾਂ ਵਿੱਚ ਵੱਡੇ ਪੱਧਰ 'ਤੇ ਪਨੀਰ ਤੇ ਖੋਏ ਦੇ ਸੈਂਪਲ ਲਏ ਗਏ ਹਨ। ਫ਼ੂਡ ਸੇਫ਼ਟੀ ਟੈਸਟਿੰਗ ਵੈਨ ਵੱਲੋਂ ਵੀ ਲਗਾਤਾਰ ਸੈਂਪਲ ਲੈ ਕੇ ਉਸ ਰਿਪੋਰਟ ਤਰੁੰਤ ਦਿੱਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਪਿਛਲੇ 2 ਮਹੀਨਿਆਂ ਵਿੱਚ 60 ਦੇ ਕਰੀਬ ਖ਼ਾਦ ਪਦਾਰਥਾਂ ਦੇ ਸੈਂਪਲ ਲਏ ਗਏ ਹਨ ਤੇ ਗੁਆਂਢੀ ਜ਼ਿਲ੍ਹਿਆਂ ਤੋਂ ਆ ਰਹੀਆਂ ਗੱਡੀਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਪਿਛਲੇ ਦਿਨੀਂ 15 ਕੁਇੰਟਲ ਪਨੀਰ 2 ਸੈਂਪਲ ਲਏ ਸਨ ਉਨ੍ਹਾਂ ਵਿੱਚੋਂ 3 ਸੈਪਲ ਫੇਲ੍ਹ ਪਾਏ ਗਏ ਹਨ।
ਸਿਹਤ ਵਿਭਾਗ ਨੇ ਮਿਲਾਵਟਖੋਰਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਉਨ੍ਹਾਂ ਕੋਲੋ ਮਿਲਾਵਟੀ ਸਮਾਨ ਫੜ੍ਹਿਆ ਗਿਆ ਤਾਂ ਸਿਹਤ ਵਿਭਾਗ ਵੱਲੋਂ ਫੂਡ ਸੇਫਟੀ ਐਕਟ ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਹ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਕਰਨ।
ਉਨ੍ਹਾਂ ਵੱਲੋਂ ਹਲਵਾਈਆਂ, ਕਰਿਆਨੇ, ਢਾਬੇ ਅਤੇ ਦੋਧੀਆਂ ਨੂੰ ਸਖ਼ਤ ਹਦਾਇਤ ਕੀਤੀ ਕਿ ਉਹ ਦੁਕਾਨਾਂ ਨੂੰ ਸਾਫ਼-ਸੁਥਰਾ ਰੱਖਣ ਤੇ ਖਾਣਾ ਬਣਾਉਣ ਵਾਲੇ ਥਾਵਾਂ ਦੀ ਸਫ਼ਾਈ ਯਕੀਨੀ ਬਣਾਉਣ। ਮਿਠਾਈਆਂ ਬਣਾਉਣ ਸਮੇਂ ਕੈਮੀਕਲ ਵਾਲੇ ਰੰਗਾ ਦੀ ਵਰਤੋਂ ਨਾ ਕੀਤੀ ਜਾਵੇ।
ਇਹ ਵੀ ਪੜੋ : ਕੇਂਦਰ ਨੇ ਕਣਕ ਦੇ ਘੱਟੋ-ਘੱਟ ਸਮਰਥਨ ਮੁੱਲ ’ਚ ਮਾਮੂਲੀ ਵਾਧਾ ਕਰਕੇ ਖਾਨਾਪੂਰਤੀ ਕੀਤੀ-ਕੈਪਟਨ
ਸਿਹਤ ਵਿਭਾਗ ਨੇ ਜ਼ਿਲ੍ਹੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਖਾਣ-ਪੀਣ ਵਾਲੇ ਪਦਾਰਥ ਖ਼ਰੀਦਣ ਤੋਂ ਪਹਿਲਾ ਚੰਗੀ ਤਰ੍ਹਾਂ ਜਾਂਚ ਕਰ ਲੈਣ, ਜੇ ਉਨ੍ਹਾਂ ਨੂੰ ਕਿਸੇ ਮਿਲਾਵਟੀ ਮਿਠਾਈ ਤੇ ਮਿਲਵਟਖੋਰਾਂ ਬਾਰੇ ਪਤਾ ਲੱਗਦਾ ਹੈ ਤਾਂ ਉਹ ਤਰੁੰਤ 98557-25301 'ਤੇ ਉਨ੍ਹਾਂ ਨਾਲ ਸਪੰਰਕ ਕਰਨ ਉਨ੍ਹਾਂ ਦਾ ਨਾਂਂਅ ਗੁਪਤ ਰੱਖਿਆ ਜਾਵੇਗਾ ਅਤੇ ਵਿਭਾਗ ਵੱਲੋ ਸਨਮਾਨਿਤ ਵੀ ਕੀਤਾ ਜਾਵੇਗਾ।