ਹੁਸ਼ਿਆਰਪੁਰ: ਆਮ ਆਦਮੀ ਦੇ ਵਰਕਰਾਂ ਅਤੇ ਜਿੰਮ (Gym) ਦੇ ਮਾਲਕਾਂ ਵੱਲੋਂ ਪੰਜਾਬ ਸਰਕਾਰ (Government of Punjab)ਦੇ ਵਿਰੱਧ ਵਿਚ ਸ਼ਰਾਬ ਦੇ ਠੇਕੇ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ ਹੈ।ਇਸ ਮੌਕੇ ਸਰਕਾਰ ਖਿਲਾਫ਼ ਜਮ ਕੇ ਨਾਅਰੇਬਾਜੀ ਕੀਤੀ ਹੈ।
ਇਸ ਮੌਕੇ ਆਪ ਦੇ ਆਗੂ ਸੰਦੀਪ ਸਿੰਘ ਸੈਣੀ ਨੇ ਕਿਹਾ ਹੈ ਕਿ ਪਿਛਲੇ ਡੇਢ ਸਾਲ ਤੋਂ ਜਦੋਂ ਤੋਂ ਕੋਰੋਨਾ ਦਾ ਦੌਰ ਚੱਲ ਰਿਹਾ, ਉਦੋਂ ਤੋਂ ਹੀ ਜਿੰਮ ਪੂਰੀ ਤਰ੍ਹਾਂ ਬੰਦ ਪਏ ਹੋਏ ਹਨ।ਜਿਸ ਕਾਰਨ ਉਨ੍ਹਾਂ ਨੂੰ ਵੱਡੇ ਪੱਧਰ 'ਤੇ ਆਰਥਿਕ ਤੰਗੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਹੌਲੀ ਹੌਲੀ ਸਭ ਕੁਝ ਖੋਲ੍ਹ ਦਿੱਤਾ ਗਿਆ ਇੱਥੋਂ ਤੱਕ ਕਿ ਸ਼ਰਾਬ ਦੇ ਠੇਕਿਆਂ ਨੂੰ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ ਪਰ ਬੜੇ ਦੁੱਖ ਦੀ ਗੱਲ ਹੈ ਕਿ ਸਰਕਾਰ ਵੱਲੋਂ ਅਜੇ ਤੱਕ ਜਿੰਮ ਖੋਲ੍ਹਣ ਨੂੰ ਲੈ ਕੇ ਕੋਈ ਵੀ ਫ਼ੈਸਲਾ ਨਹੀਂ ਲਿਆ ਜਾ ਰਿਹਾ।
ਇਸ ਮੌਕੇ ਜਿੰਮ ਦੇ ਮਾਲਕਾਂ ਨੇ ਕਿਹਾ ਹੈ ਕਿ ਜਿੰਮ (Gym) ਬੰਦ ਹੋਣ ਕਰਕੇ ਸਾਨੂੰ ਬਿਲਡਿੰਗਾਂ ਦਾ ਕਿਰਾਇਆ ਦੇਣਾ ਬਹੁਤ ਔਖਾ ਹੋ ਗਿਆ ਹੈ।ਸਾਡੀ ਪੰਜਾਬ ਸਰਕਾਰ ਨੂੰ ਅਪੀਲ ਹੈ ਕਿ ਜਿੰਮ ਜਲਦ ਤੋਂ ਜਲਦ ਖੋਲ੍ਹੇ ਜਾਣ।
ਇਹ ਵੀ ਪੜੋ:Corona Warriors: ਕੋਰੋਨਾ ਯੋਧਿਆਂ ਨੂੰ ਫਾਰਗ ਕਰਨ 'ਤੇ 'ਆਪ' ਦਾ ਸਰਕਾਰ 'ਤੇ ਨਿਸ਼ਾਨਾ