ਹੁਸ਼ਿਆਰਪੁਰ: ਇੱਕ ਪਾਸੇ ਸਰਕਾਰਾਂ ਵੱਲੋਂ ਸਿੱਖਿਆ (Education) ਦੇ ਪੱਧਰ ਨੂੰ ਉੱਚਾ ਚੁੱਕਣ ਦੀਆਂ ਦੁਹਾਈਆਂ ਦਿੱਤੀਆਂ ਜਾਂਦੀਆਂ ਹਨ, ਪਰ ਜੇਕਰ ਉਨ੍ਹਾਂ ਦੁਹਾਈਆਂ ਦੀ ਜ਼ਮੀਨੀ ਸਚਾਈ ਵੇਖੀ ਜਾਵੇ ਤਾਂ ਉਹ ਕੋਹਾ ਦੂਰ ਰਹੇ ਜਾਂਦੀਆਂ ਹਨ। ਜਿਸ ਦੀਆਂ ਤਾਜ਼ਾ ਤਸਵੀਰਾਂ ਹੁਸ਼ਿਆਰਪੁਰ ਦੇ ਪਿੰਡਾਂ (Villages of Hoshiarpur) ਤੋਂ ਸਾਹਮਣੇ ਆਈਆਂ ਹਨ। ਹਲਕਾ ਸ਼ਾਮਚੁਰਾਸੀ ਅਧੀਨ ਆਉਂਦੇ ਪਿੰਡ ਮੇਘੋਵਾਲ ਗੰਜਿਆਂ ਅਤੇ ਤਾਰਾਗੜ੍ਹ (Village Meghowal Ganjian and Taragarh) ਦੀਆਂ ਨੇ ਜਿੱਥੇ ਕਿ ਸਕੂਲ ‘ਚ ਮੌਜੂਦ ਇੱਕ-ਇੱਕ ਅਧਿਆਪਕ ਵੱਲੋਂ ਕਰੀਬ 50 ਦੇ ਕਰੀਬ ਵਿਦਿਆਰਥੀਆਂ ਨੂੰ ਸਿੱਖਿਆ ਦਿੱਤੀ ਜਾ ਰਹੀ ਹੈ। ਇੱਥੇ ਤੱਕ ਕਿ ਸਕੂਲ ਵਿੱਚ ਨਾ ਹੀ ਕੋਈ ਸਫ਼ਾਈ ਕਰਮਚਾਰੀ ਅਤੇ ਨਾ ਹੀ ਕੋਈ ਸੇਵਾਦਾਰ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਦੌਰਾਨ ਇਨ੍ਹਾਂ ਅਧਿਆਪਕਾਂ ਨੇ ਦੱਸਿਆ ਕਿ ਇਨ੍ਹਾਂ ਸਕੂਲਾਂ (Schools) ਵਿੱਚ ਪਹਿਲੀ ਕਲਾਸ ਤੋਂ ਲੈਕੇ ਪੰਜਵੀਂ ਕਲਾਸ ਤੱਕ ਕੇਵਲ ਇੱਕ ਹੀ ਟੀਚਰ ਹੈ ਜੋ ਪਿਛਲੇ ਕਰੀਬ 4 ਸਾਲ ਤੋਂ ਇਕੱਲੀ ਸੇਵਾ ਨਿਭਾ ਰਹੀ ਹੈ। ਉਨ੍ਹਾਂ ਕਿਹਾ ਕਿ ਅਸੀਂ ਇਨ੍ਹਾਂ ਹਾਲਾਤਾਂ ਬਾਰੇ ਪੰਜਾਬ ਸਰਕਾਰ (Government of Punjab) ਨੂੰ ਸਮੇਂ-ਸਮੇਂ ‘ਤੇ ਜਾਣਕਾਰੀ ਵੀ ਦਿੰਦੇ ਰਹੇ ਹਾਂ, ਪਰ ਸਰਕਾਰ ਵੱਲੋਂ ਇਸ ਦਾ ਕੋਈ ਹੱਲ ਨਹੀਂ ਕੱਢਿਆ ਗਿਆ ਅਤੇ ਨਾਲ ਹੀ ਪੰਜਾਬ ਦੇ ਸਿੱਖਿਆ ਵਿਭਾਗ ਨੇ ਇਸ ਦੇ ਹੱਲ ਲਈ ਕੋਈ ਕਦਮ ਨਹੀਂ ਚੁੱਕਿਆ।
ਇਹੀ ਸਿਲਸਿਲਾ ਹਲਕਾ ਸ਼ਾਮ ਚੁਰਾਸੀ ਦੇ ਇੱਕ ਹੋਰ ਪਿੰਡ ਤਾਰਾਗੜ੍ਹ (Another village Taragarh of Halka Sham Churasi) ਤੋਂ ਹੈ, ਜਿੱਥੇ ਹੀ ਕੇਵਲ ਇੱਕੋ ਟੀਚਰ 40 ਕੇ ਕਰੀਬ ਬੱਚਿਆਂ ਨੂੰ ਅਕੱਲੀਆ ਸੰਭਾਲ ਦੀ ਹੈ। ਟੀਚਰ ਮੁਤਾਬਿਕ ਉਨ੍ਹਾਂ ਵੱਲੋ ਸਮੇਂ- ਸਮੇਂ ਮਹਿਕਮੇ ਨੂੰ ਜਾਣੂ ਕਰਵਾਇਆ ਗਿਆ ਹੈ, ਪਰ ਕੋਈ ਨਵੀਂ ਭਰਤੀ ਨਹੀਂ ਹੋਣ ਕਾਰਨ ਸਮੱਸਿਆ ਆ ਰਹੀ ਹੈ
ਇਸ ਬਾਬਤ ਜਦੋਂ ਹਲਕਾ ਵਿਧਾਇਕ ਡਾਕਟਰ ਰਵਜੋਤ ਸਿੰਘ ਨਾਲ ਗੱਲ ਕੀਤੀ, ਤਾਂ ਉਨ੍ਹਾਂ ਕਿਹਾ ਕਿ ਸਮੱਸਿਆ ਪਿਛਲੀਆਂ ਸਰਕਾਰਾਂ ਦੀ ਹੈ, ਪੰਜਾਬ ਸਰਕਾਰ ਵੱਲੋਂ ਨਵੀਂ ਭਰਤੀ ਕੀਤੀ ਗਈ ਹੈ ਜਲਦ ਉਨ੍ਹਾਂ ਸਕੂਲਾਂ ਵਿੱਚ ਭਰਤੀ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਨਵਜੋਤ ਸਿੱਧੂ ਨੇ ਸੁਨੀਲ ਜਾਖੜ ਦੇ ਹੱਕ ’ਚ ਭਰੀ ਹਾਮੀ