ਹੁਸ਼ਿਆਰਪੁਰ: ਗਲੋਬਲ ਹੈਂਡ ਵਾਸ਼ਿੰਗ ਦਿਹਾੜੇ ਸਿਹਤ ਵਿਭਾਗ ਵੱਲੋਂ ਸਰਕਾਰੀ ਮਲਟੀਪਰਪਜ਼ ਹੈਲਥ ਵਰਕਰ ਸਿਖਲਾਈ ਕੇਂਦਰ ਵਿੱਖੇ ਮਨਾਇਆ ਗਿਆ। ਇਹ ਦਿਹਾੜਾ ਸਿਵਲ ਸਰਜਨ ਡਾ. ਜਸਬੀਰ ਸਿੰਘ ਅਤੇ ਡਾ. ਸੁਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ ਅਧਈਨ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਨੂੰ ਹੱਥ ਧੋਣ ਦੀ ਸਹੀ ਵਿਧੀ ਅਤੇ ਹੱਥ ਧੋਣ ਦੇ ਮਹੱਤਵ ਬਾਰੇ ਦੱਸਿਆ ਗਿਆ। ਡਾ. ਜਸਬੀਰ ਸਿੰਘ ਨੇ ਵਿਦਿਆਰਥੀਆਂ ਨੂੰ ਹੱਥ ਧੋਣ ਦੀ ਸਹੀ ਵਿਧੀ ਦੱਸਦਿਆਂ ਘੱਟੋ ਘੱਟ 15 ਤੋਂ ਲੈ ਕੇ 30 ਸੈਕਿੰਡ ਤੱਕ ਹੱਥਾਂ ਗਿੱਲਾ ਕਰਨ 'ਤੇ ਸਾਬਣ ਲਗਾਉਣ , ਦੋਹਾਂ ਹੱਥਾਂ ਨੂੰ ਆਪਸ ਵਿੱਚ ਰੱਗੜਣ , ਸਾਬਣ ਦੀ ਝੱਗ ਬਨਾਉਣ ਅਤੇ ਆਪਣੇ ਹੱਥਾ ਨੂੰ ਅੱਗੇ ਪਿੱਛੇ ਦੋਵਾਂ ਅੰਗੂਠਿਆਂ ਅਤੇ ਉੰਗਲੀਆਂ ਨੂੰ ਵੀ ਰੱਗੜਣ ਆਪਣੋ ਨੋਹਾਂ ਨੂੰ ਆਪਣੀਆਂ ਹਥੇਲੀਆਂ ਉਤੇ ਰੱਗੜਣ , ਦੋਹਾਂ ਹੱਥਾਂ ਦੇ ਗੁਟਾ ਨੂੰ ਚੰਗੀ ਤਰਾਂ ਸਾਫ ਕਰਨ ਅਤੇ ਫੇਰ ਦੋਹਾਂ ਹੱਥਾਂ ਨੂੰ ਪਾਣੀ ਨਾਲ ਚੰਗੀ ਤਰਾਂ ਧੋ ਲਈ ਕਿਹਾ।
ਜ਼ਿਲ੍ਹਾ ਸਿਹਤ ਅਫ਼ਸਰ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਸਹੀ ਜੀਵਨ ਸ਼ੈਲੀ ਲਈ ਸ਼ਰੀਰਕ ਸਫ਼ਾਈ ਦੇ ਨਾਲ ਨਾਲ ਹੱਥਾਂ ਦੀ ਸਫ਼ਾਈ ਕਰਨਾ ਬਹੁਤ ਜ਼ਰੂਰੀ ਹੈ। ਇਸ ਮੌਕੇ ਸੰਸਧਾ ਦੇ ਮੁਖੀ ਪ੍ਰਿੰਸੀਪਲ ਪਰਮਜੀਤ ਕੋਰ, ਜਨ ਸੰਚਾਰ ਅਫ਼ਸਰ ਪੁਰਸ਼ੋਤਮ ਲਾਲ ਅਤੇ ਕਈ ਹੋਰ ਅਧਿਕਾਰੀ ਮੌਜੂਦ ਸਨ।
ਇਹ ਵੀ ਪੜ੍ਹੋ- ਸੀਬੀਆਈ ਨੇ ਈਡੀ ਨੂੰ ਦਿੱਤੀ ਚਿਦੰਬਰਮ ਨੂੰ ਗ੍ਰਿਫ਼ਤਾਰ ਕਰਨ ਦੀ ਇਜਾਜ਼ਤ