ਹੁਸ਼ਿਆਰਪੁਰ: ਸ਼ਹਿਰ ਦੇ ਮਹਿਲਪੁਰ 'ਚ ਜਿੱਥੇ ਫਾਸਟ ਫੂਡ ਦੇ ਖਾਣ-ਪੀਣ ਦੇ ਸਮਾਨ ਦੀਆਂ ਰੇਹੜੀਆਂ ਲਗੀਆਂ ਰਹਿੰਦੀਆਂ ਸਨ, ਉਹ ਰੇਹੜੀਆਂ ਅੱਜ ਲੌਕਡਾਊਨ ਹੋਣ ਕਾਰਨ ਬੰਦ ਹੋ ਗਈਆਂ ਹਨ। ਪੰਜਾਬ 'ਚ ਕਰਫਿਊ ਨੂੰ ਲਗੇ 2 ਮਹੀਨੇ ਹੋ ਗਏ ਹਨ ਤੇ ਸਰਕਾਰ ਨੇ ਹੁਣ ਕਰਫਿਊ ਦੀ ਥਾਂ ਲੌਕਡਾਊਨ ਲੱਗਾ ਦਿੱਤਾ ਹੈ। ਇਸ ਤਹਿਤ ਸਰਕਾਰ ਨੇ ਕੁਝ ਦੁਕਾਨਾਂ ਨੂੰ ਖੋਲ੍ਹਣ ਦੀ ਰਾਹਤ ਦਿੱਤੀ ਹੈ ਤੇ ਹੁਣ ਉਹ ਵੀ ਸਰਕਾਰ ਨੂੰ ਅਪੀਲ ਕਰ ਰਹੇ ਹਨ ਕਿ ਉਨ੍ਹਾਂ ਨੂੰ ਵੀ ਰੇਹੜੀਆਂ ਲਗਾਉਣ ਦੀ ਇਜ਼ਾਜਤ ਦਿੱਤੀ ਜਾਵੇ।
ਰੇਹੜੀ ਮਾਲਕ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਕਾਰਨ ਸੂਬਾ ਸਰਕਾਰ ਨੇ ਕਰਫਿਊ ਲਗਾਇਆ ਸੀ ਪਰ ਇਸ ਕਰਫਿਊ ਨੂੰ ਲੱਗੇ 2 ਮਹੀਨੇ ਹੋ ਗਏ ਹਨ। 2 ਮਹੀਨੇ ਘਰ ਬੈਠਣ ਨਾਲ ਉਨ੍ਹਾਂ ਹੁਣ ਆਰਥਿਕ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਤਹਿਤ ਘਰ ਦਾ ਗੁਜ਼ਾਰਾ ਕਰਨਾ ਵੀ ਮੁਸ਼ਕਲ ਹੋ ਗਿਆ ਹੈ।
ਇਹ ਵੀ ਪੜ੍ਹੋ:ਅੰਮ੍ਰਿਤਸਰ ਦੇ ਲੋਕਾਂ ਦਾ ਮਿੱਟੀ ਦੇ ਭਾਂਡਿਆਂ ਵੱਲ ਵਧਿਆ ਰੁਝਾਨ
ਉਨ੍ਹਾਂ ਨੇ ਕਿਹਾ ਕਿ ਪਹਿਲੇ 2 ਮਹੀਨੇ ਤਾਂ ਉਨ੍ਹਾਂ ਨੇ ਘਰ ਦਾ ਗੁਜ਼ਾਰਾ ਪਹਿਲਾ ਕੀਤੀ ਜਮਾ ਪੁੰਜੀ ਨਾਲ ਕਰ ਲਿਆ, ਪਰ ਹੁਣ ਉਨ੍ਹਾਂ ਨੂੰ ਬਹੁਤ ਜ਼ਿਆਦਾ ਤੰਗੀ ਹੋ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਜਿਵੇਂ ਬਾਕੀ ਕੰਮਾਂ ਨੂੰ ਖੋਲ੍ਹਣ ਦੀ ਇਜ਼ਾਜਤ ਦਿੱਤੀ ਗਈ ਹੈ ਉਸੇ ਤਰ੍ਹਾਂ ਫਾਸਟ ਫੂਡ ਦੀ ਰੇਹੜੀਆਂ ਨੂੰ ਲਗਾਉਣ ਦੀ ਵੀ ਰਾਹਤ ਦਿੱਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਉਹ ਸਰਕਾਰ ਵੱਲੋਂ ਜਾਰੀ ਹੋਈ ਸਾਰੀ ਹਿਦਾਇਤਾਂ ਦੀ ਪਾਲਣਾ ਕਰਨਗੇ, ਕਿਸੇ ਵੀ ਵਿਅਕਤੀ ਨੂੰ ਰੇਹੜੀ 'ਤੇ ਖਾਣ ਨਹੀਂ ਦੇਣਗੇ, ਸਾਰੇ ਗ੍ਰਾਹਕਾਂ ਨੂੰ ਸਮਾਨ ਪੈਕ ਕਰਕੇ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਸਮਾਜਿਕ ਦੂਰੀ ਨੂੰ ਬਰਕਰਾਰ ਰੱਖਣਗੇ।