ਹੁਸ਼ਿਆਰਪੁਰ: ਜਿਸ ਤਰ੍ਹਾਂ ਕਹਿੰਦੇ ਹਨ, ਕਿ ਡਾਕਟਰ ਇੱਕ ਦੂਜਾ ਰੱਬ ਹਨ। ਪਰ ਕੁੱਝ ਕੁ ਅਜਿਹੇ ਡਾਕਟਰ ਵੀ ਹਨ, ਜੋ ਆਪਣੀ ਅਫ਼ਸਰਸ਼ਾਹੀ ਦਿਖਾਦੇਂ ਹਨ, ਅਜਿਹਾ ਹੀ ਮਾਮਲਾ ਸਿਵਲ ਹਸਪਤਾਲ ਹੁਸ਼ਿਆਰਪੁਰ 'ਚ ਡੋਪ ਟੈਸਟ ਕਰਵਾਉਣਾ ਆਏ ਇੱਕ ਸਾਬਕਾ ਫੌਜੀ ਨੇ ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਤੇ ਬਦਸਲੂਕੀ ਕਰਨ ਅਤੇ ਐੱਸ.ਐੱਮ.ਓ ਸਟਾਫ਼ ਮੈਂਬਰ ਤੇ ਜਾਤੀ ਸੂਚਕ ਗਾਲ੍ਹਾਂ ਕੱਢਣ ਦੇ ਦੋਸ਼ ਲਾਏ ਹਨ।
ਸਿਵਲ ਹਸਪਤਾਲ ਵਿਖੇ ਜਾਣਕਾਰੀ ਦਿੰਦਿਆਂ, ਹੁਸ਼ਿਆਰਪੁਰ ਦੇ ਪਿੰਡ ਖਾਨਪੁਰ ਥਿਆੜਾ ਦੇ ਰਹਿਣ ਵਾਲੇ ਸਾਬਕਾ ਫੌਜੀ ਬਲਵੀਰ ਰਾਮ ਨੇ ਦੱਸਿਆ, ਕਿ ਉਹ ਸਿਵਲ ਹਸਪਤਾਲ ਵਿਖੇ ਅਸਲਾ ਰੀਨਿਊ ਕਰਵਾਉਣ ਲਈ ਡੋਪ ਟੈਸਟ ਕਰਵਾਉਣ ਲਈ ਆਇਆ ਸੀ, ਤੇ ਜਦੋਂ ਐਸ.ਐਮ.ਓ ਡਾ ਜਸਵਿੰਦਰ ਸਿੰਘ ਦੇ ਕਮਰੇ 'ਚ ਗਿਆ ਤਾਂ ਪਹਿਲਾਂ ਤਾਂ ਉਨ੍ਹਾਂ ਵੱਲੋਂ ਉਸ ਨੂੰ ਬਾਹਰ ਬੈਠਣ ਲਈ ਕਿਹਾ ਗਿਆ, ਤੇ ਜਦੋਂ ਕੁੱਝ ਸਮੇਂ ਬਾਅਦ ਉਹ ਦੁਬਾਰਾ ਗਿਆ ਤਾਂ ਡਾ ਜਸਵਿੰਦਰ ਸਿੰਘ ਵੱਲੋਂ ਡੋਪ ਟੈਸਟ ਨਾ ਹੋਣ ਦੀ ਗੱਲ ਕਹਿ ਕੇ ਉਸ ਨਾਲ ਬਦਸਲੂਕੀ ਕਰਦਿਆਂ ਹੋਇਆਂ, ਉਸ ਨੂੰ ਕਮਰੇ ਚੋਂ ਬਾਹਰ ਕੱਢਣ ਲਈ ਕਹਿ ਦਿੱਤਾ ਗਿਆ।
ਬਲਵੀਰ ਰਾਮ ਨੇ ਦੱਸਿਆ, ਕਿ ਇੰਨਾ ਹੀ ਨਹੀਂ ਇਸ ਤੋਂ ਬਾਅਦ ਡਾ ਜਸਵਿੰਦਰ ਸਿੰਘ ਦੇ ਚਪੜਾਸੀ ਵੱਲੋਂ ਉਸ ਨੂੰ ਗਾਲ੍ਹਾਂ ਕੱਢੀਆਂ ਤੇ ਜਾਤੀਸੂਚਕ ਸ਼ਬਦ ਵੀ ਬੋਲੇ ਗਏ, ਉਨ੍ਹਾਂ ਦੱਸਿਆ ਕਿ ਇਹ ਬਾਕੀਆਂ ਦੀ ਉਨ੍ਹਾਂ ਵੱਲੋਂ ਸਬੰਧਤ ਪੁਲਿਸ ਥਾਣੇ ਨੂੰ ਵੀ ਸੂਚਿਤ ਕੀਤਾ ਗਿਆ। ਪਰ ਮੌਕੇ ਤੇ ਕੋਈ ਵੀ ਪੁਲਿਸ ਕਰਮਚਾਰੀ ਨਹੀਂ ਪਹੁੰਚਿਆਂ।
ਇਸ ਸਾਰੇ ਮਾਮਲੇ ਸਬੰਧੀ ਜਦੋਂ ਐਸ.ਐਮ.ਓ ਡਾ ਜਸਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ, ਤਾਂ ਉਨ੍ਹਾਂ ਆਪਣੇ ਤੇ ਲੱਗੇ ਇਲਜ਼ਾਮਾਂ ਨੂੰ ਨਕਾਰਦਿਆਂ ਹੋਇਆਂ ਕਿਹਾ, ਕਿ ਡੋਪ ਟੈਸਟ ਹਸਪਤਾਲ ਸਿਰਫ਼ ਤਿੰਨ ਦਿਨ ਮੰਗਲਵਾਰ ਵੀਰਵਾਰ ਅਤੇ ਸ਼ਨੀਵਾਰ ਹੀ ਹੁੰਦਾ, ਉਨ੍ਹਾਂ ਕਿਹਾ ਜਿਨ੍ਹਾਂ ਵੱਲੋਂ ਡੋਪ ਟੈਸਟ ਕਰਨਾ ਏ ਉਹ ਸਭ ਹੜਤਾਲ ਤੇ ਹਨ, ਉਨ੍ਹਾਂ ਵੱਲੋਂ ਬਲਵੀਰ ਰਾਮ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਬਦਸਲੂਕੀ ਨਹੀਂ ਕੀਤੀ ਗਈ, ਅਤੇ ਨਾ ਹੀ ਜਾਤੀ ਸੂਚਕ ਸ਼ਬਦ ਬੋਲੇ ਗਏ ਹਨ।
ਇਹ ਵੀ ਪੜ੍ਹੋ:-ਪਹਿਲੀ ਵਾਰ ਮੀਡੀਆ ਸਾਹਮਣੇ ਆਏ ਸਾਬਕਾ ਆਈਜੀ ਉਮਰਾਨੰਗਲ