ETV Bharat / state

ਅਫ਼ਸਰ ਪੁੱਤਾਂ ਦੇ ਮਾਪੇ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜ਼ਬੂਰ !

author img

By

Published : Aug 30, 2021, 1:41 PM IST

ਅਜਿਹਾ ਹੀ ਇੱਕ ਮਾਮਲਾ ਹੁਸ਼ਿਆਰਪੁਰ ਦੇ ਪਿੰਡ ਚੱਗਰਾਂ ਤੋਂ ਸਾਹਮਣੇ ਆਇਆ ਹੈ ਜਿੱਥੇ ਬਜ਼ੁਰਗ ਮਾਪਿਆਂ ਦੇ 3 ਪੁੱਤ ਹੋਣ ਦੇ ਬਾਵਜੁਦ ਵੀ ਬਜ਼ੁਰਗ ਜੋੜਾ ਤਰਸਯੋਗ ਹਾਲਤ ਚ ਰਹਿਣ ਲਈ ਮਜਬੂਰ ਹੈ। ਬਿਮਾਰੀਆਂ ਨਾਲ ਲੜ ਰਹੇ ਬਜ਼ੁਰਗ ਮਾਪਿਆਂ ਦੀ ਸਮਾਜ ਸੇਵੀ ਸੰਸਥਾ ਵਲੋਂ ਦੇਖਰੇਖ ਕੀਤੀ ਜਾ ਰਹੀ ਹੈ।

ਅਫ਼ਸਰ ਪੁੱਤਾਂ ਦੇ ਮਾਪੇ ਦਰਦ ਭਰੀ ਜਿੰਦਗੀ ਜਿਉਣ ਨੂੰ ਮਜ਼ਬੂਰ

ਹੁਸ਼ਿਆਰਪੁਰ: ਹਰ ਇੱਕ ਮਾਂ-ਬਾਪ ਦਾ ਸੁਪਣਾ ਹੁੰਦਾ ਹੈ ਕਿ ਉਨ੍ਹਾਂ ਦੇ ਬੱਚੇ ਪੜ੍ਹ-ਲਿਖ ਕੇ ਵੱਡੀ ਕਾਮਯਾਬੀ ਹਾਸਿਲ ਕਰਨ ’ਤੇ ਜਿੰਦਗੀ ’ਚ ਵੱਡੇ ਆਦਮੀ ਬਣਨ ਅਤੇ ਇਸੇ ਉਦੇਸ਼ ਨੂੰ ਮੁੱਖ ਰਖਦਿਆਂ ਹਰ ਮਾਂ-ਬਾਪ ਵਲੋਂ ਆਪਣੇ ਬੱਚਿਆਂ ਦੇ ਲਾਲਣ-ਪਾਲਣ ’ਚ ਕੋਈ ਵੀ ਕਸਰ ਨਹੀਂ ਛੱਡੀ ਜਾਂਦੀ ਤੇ ਬੱਚਿਆਂ ਨੂੰ ਵੱਧ ਤੋਂ ਵੱਧ ਪੜ੍ਹਾਇਆ ਲਿਖਾਇਆ ਵੀ ਜਾਂਦਾ ਹੈ, ਤਾਂ ਜੋ ਉਹ ਭਵਿੱਖ ’ਚ ਕੁਝ ਬਣਨੇ ਬੁਢਾਪੇ ਚ ਉਨ੍ਹਾਂ ਦਾ ਸਹਾਰਾ ਬਣ ਸਕਣ। ਪਰ ਕਈ ਵਾਰ ਕੁਝ ਮਾਪਿਆਂ ਦੀ ਅਜਿਹੀ ਉਮੀਦ ਟੁੱਟ ਜਾਂਦੀ ਹੈ।

ਅਜਿਹਾ ਹੀ ਇੱਕ ਮਾਮਲਾ ਹੁਸ਼ਿਆਰਪੁਰ ਦੇ ਪਿੰਡ ਚੱਗਰਾਂ ਤੋਂ ਸਾਹਮਣੇ ਆਇਆ ਹੈ ਜਿੱਥੇ ਬਜ਼ੁਰਗ ਮਾਪਿਆਂ ਦੇ 3 ਪੁੱਤ ਹੋਣ ਦੇ ਬਾਵਜੁਦ ਵੀ ਬਜ਼ੁਰਗ ਜੋੜਾ ਤਰਸਯੋਗ ਹਾਲਤ ਚ ਰਹਿਣ ਲਈ ਮਜਬੂਰ ਹੈ। ਬਿਮਾਰੀਆਂ ਨਾਲ ਲੜ ਰਹੇ ਬਜ਼ੁਰਗ ਮਾਪਿਆਂ ਦੀ ਸਮਾਜ ਸੇਵੀ ਸੰਸਥਾ ਵਲੋਂ ਦੇਖਰੇਖ ਕੀਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਜ਼ੁਰਗ ਮਹਿੰਦਰ ਕੌਰ ਅਤੇ ਤਰਸੇਮ ਲਾਲ ਨੇ ਦੱਸਿਆ ਕਿ ਉਨ੍ਹਾਂ ਦੇ 3 ਪੁੱਤ ਨੇ ਜਿਨ੍ਹਾਂ ਚੋ 2 ਸਰਕਾਰੀ ਨੌਕਰੀ ਕਰਦੇ ਹਨ ਤੇ ਇੱਕ ਹਲਵਾਈ ਦਾ ਕੰਮ ਕਰਦਾ ਹੈ, ਪਰ ਕਿਸੇ ਵਲੋਂ ਵੀ ਉਨ੍ਹਾਂ ਦੀ ਕੋਈ ਸਾਰ ਨਹੀਂ ਲਈ ਜਾਂਦੀ। ਬਜ਼ੁਰਗ ਜੋੜੇ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦਾ ਧਿਆਨ ਰੱਖਣਾ ਤਾਂ ਦੂਰ ਉਨ੍ਹਾਂ ਨੂੰ ਉਹ ਬੁਲਾਉਂਦੇ ਵੀ ਨਹੀਂ ਹਨ।

ਉਨ੍ਹਾਂ ਨੇ ਦੱਸਿਆ ਕਿ ਇੱਕ ਸਮਾਜ ਸੇਵੀ ਸੰਸਥਾਂ ਵੱਲੋਂ ਉਨ੍ਹਾਂ ਨੂੰ ਰਾਸ਼ਨ ਦਿੱਤਾ ਜਾਂਦਾ ਹੈ ਅਤੇ ਉਨ੍ਹਾਂ ਦੀ ਦਵਾਈ ਦਾ ਵੀ ਉਨ੍ਹਾਂ ਵੱਲੋਂ ਹੀ ਪ੍ਰਬੰਧ ਕੀਤਾ ਜਾਂਦਾ ਹੈ। ਇਸ ਮੌਕੇ ਸੁਸਾਇਟੀ ਦੇ ਮੈਂਬਰਾਂ ਨੇ ਦੱਸਿਆ ਕਿ ਪਹਿਲਾਂ ਘਰ ਦੀ ਹਾਲਤ ਵੀ ਬਹੁਤ ਮਾੜੀ ਸੀ ਤੇ ਸੁਸਾਇਟੀ ਵਲੋਂ ਹੀ ਘਰ ਦੀ ਵੀ ਰਿਪੇਅਰ ਕਰਵਾਈ ਗਈ ਹੈ ਤੇ ਹਰ ਮਹੀਨੇ ਬਜ਼ੁਰਗ ਜੋੜੇ ਨੂੰ ਜ਼ਰੂਰਤ ਦਾ ਸਾਮਾਨ ਦਿੱਤਾ ਜਾਂਦਾ ਹੈ।

ਇਹ ਵੀ ਪੜੋ: 'ਆਪ' ਮਹਿਲਾ ਵਿੰਗ ਵਲੋਂ ਬੀਜੇਪੀ ਦਫ਼ਤਰ ਦਾ ਘਿਰਾਓ

ETV Bharat Logo

Copyright © 2024 Ushodaya Enterprises Pvt. Ltd., All Rights Reserved.