ਹੁਸ਼ਿਆਰਪੁਰ: ਸ਼ਹਿਰ ਵਿੱਚ ਡੈਟਲ ਟੀਮ ਵੱਲੋਂ ਆਸ਼ਾਂ ਕਿਰਨ ਸਕੂਲ ਵਿੱਚ ਵਿਸ਼ੇਸ਼ ਦੰਦਾਂ ਦਾ ਚੈਕਅਪ ਤੇ ਜਾਗਰੂਕਤਾ ਕੈਂਪ ਲਾ ਕੇ 90 ਦੇ ਕਰੀਬ ਵਿਦਿਆਰਥੀਆਂ ਦਾ ਡੈਟਲ ਚੈਕਅਪ ਕੀਤਾ ਗਿਆ।
ਇਸ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਡੈਟਲ ਡਾ.ਗੁਲਵਿੰਦਰ ਸਿੰਘ ਨੇ ਦੱਸਿਆ ਕਿ 16 ਨੰਵਬਰ ਤੋਂ ਸ਼ੁਰੂ ਹੋਏ ਡੈਂਟਲ ਸਿਹਤ ਪੰਦਰਵਾੜੇ ਦੌਰਾਨ ਦੰਦਾਂ ਦੀ ਬਿਮਾਰੀਆਂ ਦੇ ਸਬੰਧੀ ਜ਼ਿਲ੍ਹੇ ਦੀਆਂ ਵੱਖ-ਵੱਖ ਸਿਹਤ ਸੰਸਥਾਵਾਂ ਵਿਖੇ ਜਾਗਰੂਕ ਕੈਂਪ ਲਗਾਏ ਜਾ ਰਹੇ ਹਨ।
ਅਜਿਹੇ ਵਿੱਚ ਮਰੀਜਾਂ ਦੇ ਦੰਦਾਂ ਦੀ ਮੁੱਖ ਜਾਂਚ ਦੰਦਾਂ ਦੀ ਫਿਲੰਗ, ਟੁਟੇ ਭੱਜੇ ਦੰਦਾਂ ਦੀ ਰਿਪੇਅਰ , ਦੰਦਾਂ ਦੀ ਸਾਫ-ਸਫਾਈ ਅਤੇ ਮਸੂੜਿਆਂ ਦੀ ਬਿਮਾਰੀਆ ਦੀ ਇਲਾਜ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰੀਰ ਦੇ ਬਾਕੀ ਅੰਗਾਂ ਦੀ ਤਰਾਂ ਦੰਦਾਂਦੀ ਸੰਭਾਲ ਬਹੁਤ ਜਰੂਰੀ ਹੈ ਕਿਉਕਿ ਦੰਦ ਨਾ ਕੇਵਲ ਖਾਣਾ ਚਬਾਉਣ ਦਾ ਕੰਮ ਕਰਦੇ ਹਨ ਬਲਿਕ ਇਹ ਸਾਡੇ ਮੂੰਹ ਦੀ ਸੁਦੰਰਤਾਂ ਵੀ ਕਾਇੰਮ ਰੱਖਦੇ ਹਨ।
ਇਸ ਮੌਕੇ ਡੈਂਟਲ ਮੈਡੀਕਲ ਅਫ਼ਸਰ ਡਾ. ਨਵਨੀਤ ਕੌਰ ਨੇ ਬੱਚਿਆ ਨੂੰ ਦੰਦਾਂ ਦੀਆਂ ਬਿਮਾਰੀਆਂ ਤੇ ਬਚਾਓ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਬੱਚਿਆਂ ਨੂੰ ਦੰਦਾਂ ਨੂੰ ਸਾਫ ਕਰਨ ਦੀ ਸਹੀ ਵਿਧੀ ਬਾਰੇ ਵੀ ਜਾਣੂੰ ਕਰਵਾਇਆ।