ਹੁਸ਼ਿਆਰਪੁਰ: ਗੜ੍ਹਸ਼ੰਕਰ ਦੇ ਪਿੰਡ ਰਾਮਪੁਰ ਬਿਲੜੋਂ ਦੇ ਵਸਨੀਕਾਂ ਨੇ ਸਾਬਕਾ ਵਿਧਾਇਕ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਦੀ ਅਗਵਾਈ ਹੇਠ ਹਿਮਾਚਲ ਪ੍ਰਦੇਸ਼ ਨਾਲ ਲੱਗਦੇ ਜੰਗਲੀ ਰਕਬੇ ਦਾ ਦੌਰਾ ਕੀਤਾ ਅਤੇ ਉਕਤ ਥਾਂ ‘ਤੇ ਪਿੰਡ ਦੀ ਪੰਚਾਇਤ ਵੱਲੋਂ ਹਿਮਾਚਲ ਦੇ ਕਰੈਸ਼ਰ ਚਾਲਕਾਂ ਨੂੰ ਖਣਨ ਸਮੱਗਰੀ ਦੀ ਢੋਆ ਢੁਆਈ ਲਈ ਦਿੱਤੇ ਨਜਾਇਜ਼ ਲਾਂਘੇ ਨੂੰ ਬੰਦ ਕਰਨ ਦੀ ਮੰਗ ਕੀਤੀ। ਇਸ ਮੌਕੇ ਪਿੰਡ ਵਾਸੀਆਂ ਨੇ ਦੱਸਿਆ ਕਿ ਉਕਤ ਲਾਂਘੇ ਨਾਲ ਪਿੰਡ ਦਾ ਜੰਗਲੀ ਰਕਬਾ ਬਰਬਾਦ ਹੋ ਗਿਆ ਹੈ ਅਤੇ ਦੋਹਾਂ ਰਾਜਾਂ ਵਿੱਚ ਨਸ਼ੇ, ਲੱਕੜ ਅਤੇ ਖਣਨ ਸਮੱਗਰੀ ਦੀ ਸ਼ਰੇਆਮ ਤਸਕਰੀ ਹੋ ਰਹੀ ਹੈ ਪਰ ਇਸ ਪਾਸੇ ਕੋਈ ਵੀ ਵਿਭਾਗ ਕਾਰਵਾਈ ਕਰਨ ਤੋਂ ਕੰਨੀਂ ਕਤਰਾ ਰਿਹਾ ਹੈ। Illegal road for Illegal Minning.
ਨਾਜਾਇਜ਼ ਮਾਈਨਿੰਗ ਨੂੰ ਬਣਾਇਆ ਰਾਹ: ਇਸ ਮੌਕੇ ਸਾਬਕਾ ਵਿਧਾਇਕ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਨੇ ਕਿਹਾ ਕਿ ਇਹ ਨਜਾਇਜ਼ ਲਾਂਘਾ ਕਰੈਸ਼ਰ ਚਾਲਕਾਂ ਲਈ ਵਰਦਾਨ ਬਣ ਗਿਆ ਹੈ ਅਤੇ ਇੱਥੋਂ ਖਣਨ ਸਮੱਗਰੀ ਨਾਲ ਲੈ ਕੇ ਨਿਕਲਦੇ ਓਵਰਲੋਡ ਵਾਹਨ ਇਲਾਕੇ ਦੇ ਪਿੰਡਾਂ ਦੀਆਂ ਲਿੰਕ ਸੜਕਾਂ ਦੀ ਭੰਨਤੋੜ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਜੰਗਲੀ ਰਕਬਾ ਜੰਗਲਾਤ ਵਿਭਾਗ ਦੀਆਂ ਦਫਾ 4 ਅਤੇ 5 ਅਧੀਨ ਪੈਂਦੀਆਂ ਸਜ਼ਾਯੋਗ ਧਾਰਾਵਾਂ ਤਹਿਤ ਆਉਂਦਾ ਹੈ। ਜਿੱਥੇ ਕਿ ਕੋਈ ਵੀ ਵਪਾਰਕ ਗਤੀਵਿਧੀ ਨਹੀਂ ਹੋ ਸਕਦੀ ਪਰ ਪਿਛਲੇ ਕਰੀਬ ਚਾਰ ਸਾਲਾਂ ਤੋਂ ਜੰਗਲ ਦੇ ਕੀਮਤੀ ਦਰੱਖਤ ਕੱਟ ਕੇ ਨਜਾਇਜ਼ ਲਾਂਘਾ ਬਣਾਇਆ ਗਿਆ।
ਸਰਕਾਰੀ ਖਜ਼ਾਨੇ ਨੂੰ ਵੀ ਲੱਖਾਂ ਦਾ ਚੂਨਾ: ਉਨ੍ਹਾਂ ਕਿਹਾ ਕਿ ਇਸ ਰਸਤੇ ਹਿਮਾਚਲ ਪ੍ਰਦੇਸ਼ ਦੇ ਸੈਂਕੜੇ ਟਿੱਪਰ ਅਤੇ ਟਰਾਲੇ ਓਵਰਲੋਡ ਖਣਨ ਸਮੱਗਰੀ ਲੈ ਕੇ ਪੰਜਾਬ ਵਿੱਚ ਦਾਖਲ ਹੁੰਦੇ ਹਨ, ਜਿਸ ਨਾਲ ਸਰਕਾਰੀ ਖਜ਼ਾਨੇ ਨੂੰ ਵੀ ਲੱਖਾਂ ਦਾ ਚੂਨਾ ਲੱਗ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਖਣਨ ਮਾਫੀਆ ਦੇ ਇਸ ਧੰਦੇ ਵਿੱਚ ਜੰਗਲਾਤ ਵਿਭਾਗ, ਜੰਗਲੀ ਜੀਵ ਸੁਰੱਖਿਆ ਵਿਭਾਗ, ਲੋਕ ਨਿਰਮਾਣ ਵਿਭਾਗ, ਪੰਚਾਇਤ ਵਿਭਾਗ ਅਤੇ ਖਣਨ ਵਿਭਾਗ ਦੇ ਉੱਚ ਅਧਿਕਾਰੀ ਸ਼ਾਮਿਲ ਹਨ। ਜਿਨ੍ਹਾਂ ਦੇ ਦਬਾਅ ਹੇਠਾਂ ਪਿੰਡ ਰਾਮਪੁਰ ਦੀ ਪੰਚਾਇਤ ਤੋਂ ਗਲਤ ਤਰੀਕੇ ਨਾਲ ਮਤਾ ਪਵਾ ਕੇ ਇਹ ਰਸਤਾ ਕਰੈਸ਼ਰ ਮਾਫੀਆ ਨੂੰ ਦੇ ਦਿੱਤਾ ਗਿਆ ਹੈ।
- Balwinder Kaur Suicide Case : ਬਲਵਿੰਦਰ ਕੌਰ ਸੁਸਾਇਡ ਮਾਮਲੇ ਵਿੱਚ ਅਕਾਲੀ ਆਗੂ ਬਿਕਰਮ ਮਜੀਠੀਆ ਦਾ ਵੱਡਾ ਦਾਅਵਾ, ਸਰਕਾਰ ਦੇ ਟਾਊਟ ਕਰਾਂਗੇ ਨਸ਼ਰ...
- Jalandhar Two Girls Marriage Case: ਜਲੰਧਰ ਦੀਆਂ ਦੋ ਕੁੜੀਆਂ ਨੇ ਕਰਵਾਇਆ ਗੁਰੂ ਘਰ 'ਚ ਵਿਆਹ, ਸੁਰੱਖਿਆ ਲਈ ਪਹੁੰਚੀਆਂ ਹਾਈਕੋਰਟ
- SGPC Election: SGPC ਚੋਣਾਂ ਨੂੰ ਲੈਕੇ ਸੁਖਬੀਰ ਬਾਦਲ ਨੇ ਕਿਹਾ- SGPC ਚੋਣਾਂ ਲਈ ਵੋਟਾਂ ਦੀ ਰਜਿਸਟਰੇਸ਼ਨ ਦਾ ਵਧਾਇਆ ਜਾਵੇ ਸਮਾਂ
ਹੱਲ ਨਾ ਨਿਕਲਿਆ ਤਾਂ ਲਾਣਗੇ ਪੱਕਾ ਮੋਰਚਾ: ਸਾਬਕਾ ਵਿਧਾਇਕ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਨੇ ਕਿਹਾ ਕਿ ਭਾਰੀ ਵਾਹਨਾਂ ਨੇ ਜੰਗਲ ਦੇ ਨਾਲ-ਨਾਲ ਨਿਕਲੀ ਕੰਢੀ ਨਹਿਰ ਦੀ ਪਟੜੀ ਵੀ ਬਰਬਾਦ ਕਰ ਦਿੱਤੀ ਹੈ, ਪਰ ਕੋਈ ਵੀ ਮਹਿਕਮਾ ਇਸ ਪਾਸੇ ਕਾਰਵਾਈ ਨਹੀਂ ਕਰ ਰਿਹਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਇਸ ਨਜਾਇਜ਼ ਲਾਂਘੇ ਨੂੰ ਬੰਦ ਨਾ ਕੀਤਾ ਗਿਆ ਤਾਂ ਪਿੰਡ ਵਾਸੀਆਂ ਦੀ ਮਦਦ ਨਾਲ ਇੱਥੇ ਪੱਕਾ ਮੋਰਚਾ ਲਾਇਆ ਜਾਵੇਗਾ ਤਾਂ ਜੋ ਜੰਗਲ ਦੀ ਕੀਮਤੀ ਧਰੋਹਰ ਨੂੰ ਬਚਾਇਆ ਜਾ ਸਕੇ।