ETV Bharat / state

ਪੰਜਾਬ ਦੀਆਂ ਫੈਕਟਰੀਆਂ ’ਚ ਤੂੜੀ ਦੀ ਵਰਤੋਂ ਦੀ ਵਰਤੋਂ ਨਾ ਕਰਨ ਦੀ ਉੱਠੀ ਮੰਗ - ਗਊਸ਼ਾਲਾਵਾਂ ਦੇ ਪ੍ਰਬੰਧਕ ਅਤੇ ਡੇਅਰੀ ਮਾਲਕ

ਪੰਜਾਬ ਦੀਆਂ ਗਊਸ਼ਾਲਾਵਾਂ ਵਿੱਚ ਤੂੜੀ ਦੀ ਘਾਟ ਨੂੰ ਲੈਕੇ ਗਊਸ਼ਾਲਾਵਾਂ ਦੇ ਪ੍ਰਬੰਧਕ ਅਤੇ ਡੇਅਰੀ ਮਾਲਕ 13 ਮਈ ਨੂੰ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇਣਗੇ। ਇਸ ਮੰਗ ਪੱਤਰ ਰਾਹੀਂ ਉਨ੍ਹਾਂ ਵੱਲੋਂ ਗੱਤਾ ਫੈਕਟਰੀ, ਪੇਪਰ ਮਿੱਲ ਅਤੇ ਸਾਬਣ ਫੈਕਟਰੀਆਂ ਵਿੱਚ ਤੂੜੀ ਦੀ ਵਰਤੋਂ ਨਾ ਕਰਨ ਦੀ ਮੰਗ ਕੀਤੀ ਜਾਵੇਗੀ ਤਾਂ ਕਿ ਗਊਸ਼ਲਾਵਾਂ ਅਤੇ ਹੋਰ ਥਾਵਾਂ ਉੱਪਰ ਤੂੜੀ ਦੀ ਘਾਟ ਨੂੰ ਪੂਰਾ ਕੀਤਾ ਜਾ ਸਕੇ।

ਫੈਕਟਰੀਆਂ ’ਚ ਤੂੜੀ ਦੀ ਵਰਤੋਂ ਦੀ ਵਰਤੋਂ ਨਾ ਕਰਨ ਦੀ ਉੱਠੀ ਮੰਗ

author img

By

Published : May 12, 2022, 7:07 PM IST

ਹੁਸ਼ਿਆਰਪੁਰ: ਗੜ੍ਹਸ਼ੰਕਰ ਦੇ ਪਿੰਡ ਬਿਨੇਵਾਲ ਵਿਖੇ ਸੰਤ ਕ੍ਰਿਸ਼ਨਾ ਨੰਦ ਜੀ ਮਹਾਰਾਜ ਬਿਨੇਵਾਲ ਕੁਟੀਆ ਅਤੇ ਕੀਮਤੀ ਲਾਲ ਭਗਤ ਗਊਸੇਵਾ ਮਿਸ਼ਨ ਦੇ ਸਾਬਕਾ ਚੇਅਰਮੈਨ ਨੇ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਵਿੱਚ ਗੱਤਾ ਫੈਕਟਰੀਆਂ,ਪੇਪਰ ਮਿੱਲਾਂ ਅਤੇ ਸਾਬਣ ਦੀਆਂ ਫੈਕਟਰੀਆਂ ਵਿੱਚ ਕੱਚੇ ਮਾਲ ਵਜੋਂ ਤੂੜੀ ਦੀ ਵਰਤੋਂ ਕੀਤੀ ਜਾ ਰਹੀ ਹੈ ਜਿਸਦੇ ਕਾਰਨ ਪੰਜਾਬ ਦੀਆਂ ਗਊਸ਼ਾਲਾਵਾਂ, ਡੇਅਰੀ ਫਾਰਮਾਂ ਅਤੇ ਘਰਾਂ ਵਿੱਚ ਰੱਖੇ ਹੋਏ ਪਸ਼ੂਆਂ ਦੇ ਲਈ ਤੂੜੀ ਅਤੇ ਪੱਠਿਆ ਦੀ ਵੱਡੀ ਘਾਟ ਕਾਰਨ ਗਊਵੰਸ਼ ਖਤਰੇ ਵਿੱਚ ਹੈ।

ਇਸ ਮੌਕੇ ਉਨ੍ਹਾਂ ਕਿਹਾ ਕਿ ਉਹ ਇਸ ਸਬੰਧ ਵਿੱਚ ਡਿਪਟੀ ਕਮਿਸ਼ਨਰ ਦੇ ਧਿਆਨ ਵਿੱਚ ਲੈਕੇ ਆਏ ਸਨ ਜਿੰਨ੍ਹਾਂ ਨੇ ਤੁਰੰਤ ਨੋਟਿਸ ਜਾਰੀ ਕਰਕੇ ਪੇਪਰ ਮਿੱਲ, ਗੱਤਾ ਫੈਕਟਰੀਆਂ ਅਤੇ ਸਾਬਣ ਫੈਕਟਰੀਆਂ ਵਿੱਚ ਇਸਦੀ ਵਰਤੋਂ ’ਤੇ ਰੋਕ ਲੱਗਾ ਦਿੱਤੀ ਹੈ। ਇਸ ਮੌਕੇ ਉਨ੍ਹਾਂ ਪੰਜਾਬ ਦੇ ਸਾਰੇ ਡਿਪਟੀ ਕਮਿਸ਼ਨਰ ਕੋਲੋਂ ਮੰਗ ਕੀਤੀ ਹੈ ਕਿ ਇਸ ਤਰ੍ਹਾਂ ਬਾਕੀ ਥਾਵਾਂ ’ਤੇ ਵੀ ਪਾਬੰਧੀ ਲਗਾਈ ਜਾਵੇ ਜਿਸਦੇ ਲਈ ਉਨ੍ਹਾਂ ਪੰਜਾਬ ਦੀਆਂ ਸਾਰੀਆਂ ਗਊਸ਼ਾਲਾਂ ਦੇ ਪ੍ਰਬੰਧਕਾਂ, ਡੇਅਰੀ ਫਾਰਮਾਂ ਅਤੇ ਘਰਾਂ ਵਿੱਚ ਰੱਖੇ ਹੋਏ ਪਸ਼ੂਆਂ ਦੇ ਮਾਲਕਾਂ ਨੂੰ ਅਪੀਲ ਕੀਤੀ ਹੈ ਕਿ ਉਹ 13 ਮਈ ਨੂੰ ਸਵੇਰੇ 10 ਵਜੇ ਆਪਣੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਕੋਲ ਗੱਤਾ ਫੈਕਟਰੀਆਂ ਅਤੇ ਪੇਪਰ ਮਿੱਲਾਂ ਵਿੱਚ ਤੂੜੀ ਅਤੇ ਪੱਠਿਆ ਦੀ ਵਰਤੋਂ ਨਾ ਕਰਨ ਦੇਣ ਅਤੇ ਜਿਸਦੇ ਵਿਰੋਧ ਵਿੱਚ ਮੰਗ ਪੱਤਰ ਦੇਣ।

ਫੈਕਟਰੀਆਂ ’ਚ ਤੂੜੀ ਦੀ ਵਰਤੋਂ ਦੀ ਵਰਤੋਂ ਨਾ ਕਰਨ ਦੀ ਉੱਠੀ ਮੰਗ

ਇਸ ਦੌਰਾਨ ਕੀਮਤੀ ਲਾਲ ਭਗਤ ਨੇ ਦੱਸਿਆ ਕਿ 11 ਸਾਬਣ ਬਣਾਉਣ ਵਾਲਿਆਂ ਫੈਕਟਰੀ ਅਤੇ 13 ਗੱਤਾ ਫੈਕਟਰੀਆਂ ਹਨ ਜੋ ਕਿ ਕੱਚੇ ਮਾਲ ਵਜੋਂ ਤੂੜੀ ਨੂੰ ਜਲਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਤਕਰੀਬਨ ਪੰਜਾਬ ਵਿੱਚ 512 ਗਊਸ਼ਾਲਾਂ ਹਨ ਅਤੇ 3 ਲੱਖ 84 ਹਜਾਰ ਗਊਆਂ ਗਊਸ਼ਾਲਾਂ ਵਿੱਚ ਹਨ ਅਤੇ 1 ਲੱਖ 10 ਹਜਾਰ ਦੇ ਕਰੀਬ ਲਾਬਾਰਿਸ ਹਾਲਾਤ ਵਿੱਚ ਅਵਾਰਾ ਘੁੰਮ ਰਹੀਆਂ ਹਨ ਅਤੇ 1576 ਪੰਜਾਬ ਵਿੱਚ ਡਾਇਰੀਆਂ ਹਨ।

ਉੱਧਰ ਡੇਅਰੀ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਗੱਤਾ ਫੈਕਟਰੀ, ਪੇਪਰ ਮਿੱਲ ਅਤੇ ਸਾਬਣ ਦੀਆਂ ਫੈਕਟਰੀਆਂ ਵਿੱਚ ਤੂੜੀ ਦੀ ਵਰਤੋਂ ਹੋਣ ਕਾਰਨ ਤੂੜੀ ਮਹਿੰਗੇ ਰੇਟ ’ਤੇ ਮਿਲ ਰਹੀ ਹੈ ਜਿਸਦੇ ਕਾਰਨ ਉਹ ਪ੍ਰੇਸ਼ਾਨ ਹਨ।

ਇਹ ਵੀ ਪੜ੍ਹੋ: ਵਿਰਾਜ ਨੇ ਕਿਸਾਨਾਂ ਲਈ ਬਣਾਇਆ ਰੋਬੋਟ, ਕਿਸਾਨ ਘਰ ਬੈਠੇ ਖੇਤ ਦਾ ਲੈ ਸਕਣਗੇ ਜਾਇਜ਼ਾ

ETV Bharat Logo

Copyright © 2025 Ushodaya Enterprises Pvt. Ltd., All Rights Reserved.