ETV Bharat / state

ਕੋਰੋਨਾ ਕਾਰਨ ਰਾਵਣ ਦੇ ਪੁਤਲੇ ਬਣਾਉਣ ਦੇ ਆਰਡਰਾਂ 'ਚ ਆਈ ਕਮੀ - Dussehra committee Hoshiarpur

ਰਾਵਣ ਦੇ ਪੁਤਲੇ ਬਣਾਉਣ ਵਾਲੇ ਠੇਕੇਦਾਰ ਦਾ ਕਹਿਣਾ ਹੈ ਕਿ ਇਸ ਵਾਰ ਕੋਰੋਨਾ ਕਰਕੇ ਉਨ੍ਹਾਂ ਨੂੰ ਦਸ਼ਹਿਰਾ ਕਮੇਟੀਆਂ ਵੱਲੋਂ ਪੁਤਲੇ ਤਿਆਰ ਕਰਨ ਦੇ ਘੱਟ ਆਰਡਰ ਮਿਲੇ ਹਨ।

ਕੋਰੋਨਾ ਕਾਰਨ ਰਾਵਣ ਦੇ ਪੁਤਲੇ ਬਣਾਉਣ ਦੇ ਆਰਡਰਾਂ 'ਚ ਆਈ ਕਮੀ

author img

By

Published : Oct 22, 2020, 6:59 PM IST

ਹੁਸ਼ਿਆਰਪੁਰ: ਕੋਰੋਨਾ ਵਾਇਰਸ ਨੇ ਜਿਥੇ ਹਰੇਕ ਵਰਗ ਦਾ ਕੰਮ ਪ੍ਰਭਾਵਿਤ ਕੀਤਾ ਹੈ, ਹੁਣ ਉੱਥੇ ਹੀ ਇਸ ਦਾ ਪ੍ਰਭਾਵ ਤਿਓਹਾਰਾਂ ਉੱਤੇ ਵੀ ਪੈਣਾ ਸ਼ੁਰੂ ਹੋ ਗਿਆ ਹੈ। ਜੇ ਗੱਲ ਹੁਸ਼ਿਆਰਪੁਰ ਸ਼ਹਿਰ ਦੀ ਕੀਤੀ ਜਾਵੇ ਤਾਂ ਹੁਸ਼ਿਆਰਪੁਰ ਦਾ ਦੁਸਹਿਰਾ ਪੂਰੇ ਉੱਤਰ ਭਾਰਤ ਵਿੱਚ ਪ੍ਰਸਿੱਧ ਹੈ ਤੇ ਹੁਸ਼ਿਆਰਪੁਰ ਦੇ ਦੁਸਹਿਰੇ ਨੂੰ ਦੂਰ-ਦੁਰਾਡੇ ਦੇ ਇਲਾਕਿਆਂ ਤੋਂ ਲੋਕ ਦੇਖਣ ਲਈ ਆਉਂਦੇ ਹਨ। ਪਰ ਇਸ ਵਾਰ ਕੋਰੋਨਾ ਨੇ ਹੁਸ਼ਿਆਰਪੁਰ ਦੇ ਦੁਸ਼ਹਿਰੇ ਦੇ ਰੰਗ ਵੀ ਫਿੱਕੇ ਪਾ ਦਿੱਤੇ ਹਨ।

ਵੇਖੋ ਵੀਡੀਓ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਵਣ ਬਣਾਉਣ ਵਾਲੇ ਠੇਕੇਦਾਰ ਅੰਸਾਰੀ ਕੁਰੈਸ਼ੀ ਨੇ ਦੱਸਿਆ ਕਿ ਉਹ ਪਿਛਲੇ 15-20 ਸਾਲਾਂ ਤੋਂ ਹੁਸ਼ਿਆਰਪੁਰ ਆ ਕੇ ਕਈ ਪ੍ਰਬੰਧਕ ਕਮੇਟੀਆਂ ਦੇ ਰਾਵਣ ਦੇ ਪੁਤਲੇ ਦੇ ਆਰਡਰਾਂ ਨੂੰ ਪੂਰਾ ਕਰਦਾ ਹੈ। ਉਸ ਨੇ ਦੱਸਿਆ ਕਿ ਉਹ ਆਗਰਾ ਦਾ ਰਹਿਣਾ ਵਾਲਾ ਹੈ ਅਤੇ ਪ੍ਰਬੰਧਕ ਕਮੇਟੀਆਂ ਦੇ ਸੱਦੇ ਉੱਤੇ ਪੰਜਾਬ ਵਿੱਚ ਆਉਂਦੇ ਹਨ।

ਉਸ ਨੇ ਦੱਸਿਆ ਪਹਿਲਾਂ ਤਾਂ ਉਹ ਹਰ ਸਾਲ ਇੱਕ ਮਹੀਨਾ ਪਹਿਲਾਂ ਆ ਜਾਂਦੇ ਸਨ, ਪਰ ਇਸ ਵਾਰ ਉਨ੍ਹਾਂ ਨੂੰ ਸਿਰਫ਼ 2 ਹਫ਼ਤੇ ਹੀ ਹੋਏ ਹਨ, ਕਿਉਂਕਿ ਕੋਰੋਨਾ ਕਰ ਕੇ ਉਨ੍ਹਾਂ ਨੂੰ ਰਾਵਣ ਦੇ ਪੁਤਲੇ ਬਣਾਉਣ ਦਾ ਕੰਮ ਘੱਟ ਮਿਲਿਆ ਹੈ।

ਬੇਸ਼ਕ ਪ੍ਰਬੰਧਕ ਕਮੇਟੀਆਂ ਵੱਲੋਂ ਦੁਸਹਿਰੇ ਦੀਆਂ ਤਿਆਰੀਆਂ ਨੂੰ ਲੈ ਕੇ ਤੇਜ਼ੀ ਦਿਖਾਈ ਜਾ ਰਹੀ ਹੈ, ਪ੍ਰੰਤੂ ਕੋਰੋਨਾ ਦੇ ਖੌਫ਼ ਕਾਰਨ ਦੁਸਹਿਰਾ ਗਰਾਉਂਡ ਉੱਤੇ ਲੋਕਾਂ ਦੀ ਗਿਣਤੀ ਵਿੱਚ ਭਾਰੀ ਕਮੀ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.