ਹੁਸ਼ਿਆਰਪੁਰ: 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ (Assembly elections) ਨੂੰ ਲੈਕੇ ਸਰਗਰਮ ਹੋਈਆ ਪੰਜਾਬ ਦੀਆਂ ਰਾਜਨੀਤੀਕ ਪਾਰਟੀਆਂ ਆਪੋ-ਆਪਣੇ ਕਾਫ਼ਲੇ ਨੂੰ ਮਜ਼ਬੂਤ ਕਰਨ ਵਿੱਚ ਲੱਗੀਆ ਹੋਈਆ ਹਨ। ਸ਼੍ਰੋਮਣੀ ਅਕਾਲੀ ਦਲ ਤੇ ਬਸਪਾ (Shiromani Akali Dal and BSP) ਪੰਜਾਬ ਵਿੱਚ ਪਾਰਟੀ ਨੂੰ ਮਜ਼ਬੂਤ ਕਰਨ ਦੇ ਲਈ ਵੱਖ-ਵੱਖ ਪਾਰਟੀਆ ਤੋਂ ਆਏ ਲੋਕਾਂ ਨੂੰ ਆਪਣੀ ਪਾਰਟੀ ਵਿੱਚ ਸ਼ਾਮਲ ਕਰ ਰਹੀ ਹੈ। ਕਾਂਗਰਸ (Congress) ਪਾਰਟੀ ਨੂੰ ਅਲਵੀਦਾ ਕਹਿ ਆਏ ਹੁਸ਼ਿਆਰਪੁਰ ਜਿਲ੍ਹੇ ਦੇ ਕਾਂਗਰਸ ਮੀਤ ਪ੍ਰਧਾਨ (Congress Vice President of Hoshiarpur District) ਲਾਲ ਸਿੰਘ ਭੱਟੀ ਆਪਣੇ ਸਮਰਥਕਾਂ ਸਮੇਤ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ (Shiromani Akali Dal and BSP) ਵਿੱਚ ਸ਼ਾਮਲ ਹੋ ਗਏ। ਉਨ੍ਹਾਂ ਕਿਹਾ ਕਿ ਅਸੀਂ ਕਾਂਗਰਸ (Congress) ਦੀਆਂ ਮਾੜੀਆ ਨੀਤੀਆ ਤੋਂ ਪ੍ਰੇਸ਼ਾਨ ਹੋ ਕੇ ਪਾਰਟੀ ਨੂੰ ਅਲਵੀਦਾ ਕਿਹਾ ਹੈ। ਲਾਲ ਸਿੰਘ ਭੱਟੀ ਪਿਛਲੇ 15 ਸਾਲਾਂ ਤੋਂ ਕਾਂਗਰਸ ਵਿੱਚ ਸੇਵਾਵਾਂ ਨਿਭਾਅ ਰਹੇ ਸਨ
ਇਸ ਮੌਕੇ ਮੀਡੀਆ ਨਾਲ ਗੱਲਬਾਤ ਦੌਰਾਨ ਲਾਲ ਸਿੰਘ ਭੱਟੀ ਨੇ ਕਿਹਾ ਕਿ ਕਾਂਗਰਸ ਪਾਰਟੀ ਦਾ ਪੰਜਾਬ ਅੰਦਰ ਹੁਣ ਕੋਈ ਵਜ਼ੂਦ ਨਹੀਂ ਹੈ ਅਤੇ 2022 ਦੀਆਂ ਚੋਣਾਂ ਵਿੱਚ ਕਾਂਗਰਸ (Congress) ਨੂੰ ਆਪਣੀਆਂ ਮਾੜੀਆਂ ਨੀਤੀਆ ਕਰਕੇ ਬੂਰੀ ਤਰ੍ਹਾਂ ਹਾਰ ਦਾ ਸਾਹਮਣਾ ਕਰਨਾ ਪਵੇਗਾ।
ਉਨ੍ਹਾਂ ਕਿਹਾ ਕਿ 2017 ਵਿੱਚ ਸੱਤਾ ਵਿੱਚ ਆਉਣ ਤੋਂ ਪਹਿਲਾਂ ਜੋ ਕਾਂਗਰਸ ਪਾਰਟੀ ਦੇ ਲੀਡਰਾਂ ਵੱਲੋਂ ਪੰਜਾਬ ਦੇ ਲੋਕਾਂ ਨਾਲ ਵਾਅਦੇ ਕੀਤੇ ਗਏ ਸਨ, ਉਨ੍ਹਾਂ ਵਿੱਚ ਇੱਕ ਵੀ ਵਾਅਦਾ ਕਾਂਗਰਸ (Congress) ਪਾਰਟੀ ਨੇ ਪੂਰਾ ਨਹੀਂ ਕੀਤਾ, ਜਿਨ੍ਹਾਂ ਵਿੱਚ ਘਰ-ਘਰ ਰੁਜ਼ਗਾਰ, 4 ਹਫ਼ਤਿਆ ਵਿੱਚ ਨਸ਼ੇ ਦਾ ਖਾਤਮਾਂ, ਸ਼ਗਨ ਸਕੀਮ, ਆਟਾ-ਦਾਲ ਸਕੀਮ ਆਦਿ ਸਭ ਬੰਦ ਹੋ ਗਈਆਂ ਹਨ। ਜਿਸ ਕਰਕੇ ਪੰਜਾਬ ਦੇ ਹਾਲਾਤ ਕਾਫ਼ੀ ਖ਼ਰਾਬ ਹੋ ਗਏ ਹਨ। ਜਿਸ ਲਈ ਉਨ੍ਹਾਂ ਨੇ ਪੰਜਾਬ ਸਰਕਾਰ (Government of Punjab) ਨੂੰ ਪੂਰਨ ਜ਼ਿੰਮੇਵਾਰ ਦੱਸਿਆ ਹੈ।
ਇਸ ਮੌਕੇ ਉਨ੍ਹਾਂ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Chief Minister Charanjit Singh Channi) ‘ਤੇ ਵੀ ਨਿਸ਼ਾਨੇ ਸਾਧੇ ਹਨ, ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Chief Minister Charanjit Singh Channi) ਸਿਰਫ਼ ਐਲਾਨ ਹੀ ਕਰਦੇ ਹਨ, ਕੋਈ ਕੰਮ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਅੱਜ ਤੱਕ ਜੋ ਵੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Chief Minister Charanjit Singh Channi) ਵੱਲੋਂ ਐਲਾਨ ਕੀਤੇ ਗਏ ਹਨ, ਉਹ ਹਾਲੇ ਤੱਕ ਲਾਗੂ ਨਹੀਂ ਹੋਏ। ਜਿਸ ਕਰਕੇ ਪੰਜਾਬ ਵਿੱਚ ਮਹਿੰਗਾਈ ਪੰਜਾਬ ਸਰਕਾਰ (Government of Punjab) ਦੇ ਕੰਟਰੋਲ ਤੋਂ ਬਾਹਰ ਹੋ ਚੁੱਕੀ ਹੈ।
ਇਹ ਵੀ ਪੜ੍ਹੋ:ਥੋੜ੍ਹੇ ਸਮੇਂ ’ਚ ਵੱਡੀ Political figure ਬਣ ਉਭਰੇ ਹਰਪਾਲ ਚੀਮਾ