ETV Bharat / state

ਬ੍ਰਿਟੇਨ 'ਚ ਪੰਜਾਬੀ ਨੇ ਸਿਰਜਿਆ ਇਤਿਹਾਸ, ਚਮਨ ਲਾਲ ਬਣੇ ਬਰਮਿੰਘਮ ਦੇ ਪਹਿਲੇ ਬ੍ਰਿਟਿਸ਼-ਭਾਰਤੀ ਲਾਰਡ ਮੇਅਰ - Chaman Lal news

ਵਿਦੇਸ਼ੀ ਧਰਤੀ ਉੱਤੇ ਇਕ ਵਾਰ ਫਿਰ ਤੋਂ ਪੰਜਾਬੀ ਨੇ ਮਾਣ ਵਧਾਇਆ ਹੈ। ਦੱਸ ਦਈਏ ਕਿ ਹੁਸ਼ਿਆਰਪੁਰ ਦੇ ਰਹਿਣ ਵਾਲੇ ਚਮਨ ਲਾਲ ਨੂੰ ਬ੍ਰਿਟੇਨ ਦੇ ਬਰਮਿੰਘਮ ਸ਼ਹਿਰ ਦਾ ਪਹਿਲਾ ਬ੍ਰਿਟਿਸ਼-ਭਾਰਤੀ ਲਾਰਡ ਮੇਅਰ ਚੁਣੇ ਜਾਣ ਦਾ ਮਾਣ ਹਾਸਲ ਹੋਇਆ ਹੈ।

Hoshiarpur Chaman Lal, British-Indian Lord Mayor
ਚਮਨ ਲਾਲ
author img

By

Published : May 30, 2023, 1:04 PM IST

Updated : May 30, 2023, 3:32 PM IST

ਹੈਦਰਾਬਾਦ ਡੈਸਕ: ਭਾਰਤ ਛੱਡ ਕੇ ਬਰਤਾਨੀਆ ਵਿੱਚ ਵਸੇ ਇੱਕ ਹੋਰ ਪੰਜਾਬੀ ਨੇ ਇਤਿਹਾਸ ਰਚਿਆ ਹੈ। ਹੁਸ਼ਿਆਰਪੁਰ ਦੇ ਰਹਿਣ ਵਾਲੇ ਚਮਨ ਲਾਲ ਨੂੰ ਬਰਮਿੰਘਮ ਸ਼ਹਿਰ ਦਾ ਪਹਿਲਾ ਬ੍ਰਿਟਿਸ਼-ਭਾਰਤੀ ਲਾਰਡ ਮੇਅਰ ਚੁਣੇ ਗਏ ਹਨ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਭਾਰਤੀ ਮੂਲ ਦੇ ਸਿੱਖ ਕੌਂਸਲਰ ਜਸਵੰਤ ਸਿੰਘ ਬਿਰਦੀ ਨੇ ਇੰਗਲੈਂਡ ਦੇ ਵੈਸਟ ਮਿਡਲੈਂਡਜ਼ ਸ਼ਹਿਰ ਕੋਵੈਂਟਰੀ ਦੇ ਨਵੇਂ ਲਾਰਡ ਮੇਅਰ ਵਜੋਂ ਅਹੁਦਾ ਸੰਭਾਲ ਲਿਆ ਹੈ।

1994 ਵਿੱਚ ਕੌਂਸਲਰ ਚੁਣੇ ਗਏ : ਬ੍ਰਿਟਿਸ਼ ਸਿੱਖਾਂ ਦੇ ਰਵਿਦਾਸੀਆ ਭਾਈਚਾਰੇ ਤੋਂ ਵਿੱਚੋਂ ਚਮਨਲਾਲ ਦਾ ਜਨਮ ਬਰਤਾਨੀਆ ਜਾਣ ਤੋਂ ਪਹਿਲਾਂ ਹੁਸ਼ਿਆਰਪੁਰ ਦੇ ਪਿੰਡ ਪੱਖੋਵਾਲ ਵਿੱਚ ਹੋਇਆ ਸੀ। ਜਿੱਥੇ ਉਨ੍ਹਾਂ ਨੇ ਕਈ ਸਾਲਾਂ ਤੱਕ ਸਥਾਨਕ ਕੌਂਸਲਰ ਵਜੋਂ ਸੇਵਾ ਕੀਤੀ। ਲੇਬਰ ਪਾਰਟੀ ਦੇ ਸਿਆਸਤਦਾਨ ਵਜੋਂ, ਉਹ ਪਹਿਲੀ ਵਾਰ 1994 ਵਿੱਚ ਕੌਂਸਲਰ ਚੁਣੇ ਗਏ ਸਨ। ਸਭ ਤੋਂ ਤਾਜ਼ਾ ਸਥਾਨਕ ਚੋਣਾਂ ਵਿੱਚ ਸੋਹੋ ਤੇ ਜਵੈਲਰੀ ਕੁਆਟਰ ਵਾਰਡਾਂ ਲਈ ਦੁਬਾਰਾ ਕੌਂਸਲਰ ਚੁਣੇ ਗਏ ਸੀ।

ਚਮਨ ਲਾਲ ਨੇ ਕਿਹਾ ਮੈਂ ਸੋਚਿਆ ਨਹੀਂ ਸੀ ਕੀ ਵਿਦੇਸ਼ ਵਿੱਚ ਮੇਅਰ ਬਣਾਂਗਾ: ਚਮਨ ਲਾਲ ਨੇ ਪਿਛਲੇ ਹਫ਼ਤੇ ਇੱਕ ਸਮਾਗਮ ਵਿੱਚ ਆਪਣੇ ਭਾਸ਼ਣ ਵਿੱਚ ਕਿਹਾ - ਭਾਰਤ ਵਿੱਚ ਪੈਦਾ ਹੋਏ ਇੱਕ ਫੌਜੀ ਅਧਿਕਾਰੀ ਦੇ ਪੁੱਤਰ ਵਜੋਂ ਲਾਰਡ ਮੇਅਰ ਚੁਣੇ ਜਾਣਾ ਮੇਰੇ ਅਤੇ ਸਾਡੇ ਪਰਿਵਾਰ ਲਈ ਮਾਣ ਵਾਲੀ ਗੱਲ ਹੈ। ਮੈਨੂੰ ਇਸ ਸ਼ਹਿਰ ਨੇ ਗੋਦ ਲਿਆ ਸੀ ਅਤੇ ਕਦੇ ਨਹੀਂ ਸੋਚਿਆ ਸੀ ਕਿ ਇੱਕ ਦਿਨ ਮੈਂ ਇਸ ਸ਼ਹਿਰ ਦਾ ਲਾਰਡ ਮੇਅਰ ਬਣਾਂਗਾ।

ਪਰਿਵਾਰ 1954 ਵਿੱਚ ਗਿਆ ਬਰਤਾਨੀਆ : ਚਮਨ ਲਾਲ ਦੇ ਪਿਤਾ ਸਰਦਾਰ ਹਰਨਾਮ ਸਿੰਘ ਬੰਗਾ ਬ੍ਰਿਟਿਸ਼ ਭਾਰਤੀ ਫੌਜ ਦੇ ਅਫਸਰ ਸਨ। ਉਸਨੇ ਦੂਜੇ ਵਿਸ਼ਵ ਯੁੱਧ ਦੌਰਾਨ ਇਤਾਲਵੀ ਮੁਹਿੰਮ ਵਿੱਚ ਸੇਵਾ ਕੀਤੀ। ਚਮਨਲਾਲ ਦੇ ਪਿਤਾ 1954 ਵਿਚ ਇੰਗਲੈਂਡ ਆਏ ਅਤੇ ਬ੍ਰਿਟਿਸ਼ ਸਟੀਲ ਵਿਚ ਕਈ ਸਾਲ ਸੇਵਾ ਕੀਤੀ ਅਤੇ ਨੌਕਰੀ ਕਰਨ ਤੋਂ ਬਾਅਦ ਬਰਮਿੰਘਮ ਵਿੱਚ ਆ ਕੇ ਵੱਸ ਗਏ। ਚਮਨ ਲਾਲ 1964 ਵਿੱਚ ਆਪਣੀ ਮਾਤਾ ਸਰਦਾਰਨੀ ਜੈ ਕੌਰ ਅਤੇ ਪਿਤਾ ਨਾਲ ਰਹਿਣ ਲਈ ਇੰਗਲੈਂਡ ਚਲੇ ਗਏ। ਉਦੋਂ ਤੋਂ ਉਹ ਬਰਮਿੰਘਮ ਵਿੱਚ ਰਹਿ ਰਹੇ ਹਨ।

1989 ਵਿੱਚ ਲੇਬਰ ਪਾਰਟੀ ਵਿੱਚ ਸ਼ਾਮਲ: ਰਾਜਨੀਤੀ ਵਿੱਚ ਉਨ੍ਹਾਂ ਦੀ ਦਿਲਚਸਪੀ 1989 ਤੋਂ ਸ਼ੁਰੂ ਹੋਈ, ਜਦੋਂ ਉਹ ਲੇਬਰ ਪਾਰਟੀ ਵਿੱਚ ਸ਼ਾਮਲ ਹੋਏ। ਅਸਮਾਨਤਾ ਅਤੇ ਵਿਤਕਰੇ ਨੂੰ ਚੁਣੌਤੀ ਦੇਣ ਲਈ ਕਈ ਸਮਾਜਿਕ ਨਿਆਂ ਮੁਹਿੰਮਾਂ ਵਿੱਚ ਹਿੱਸਾ ਲਿਆ। ਉਨ੍ਹਾਂ ਨੇ ਪਿਛਲੇ 29 ਸਾਲਾਂ ਵਿੱਚ ਜ਼ਿਆਦਾਤਰ ਸਥਾਨਕ ਕੌਂਸਲ ਕਮੇਟੀਆਂ ਵਿੱਚ ਸੇਵਾ ਕੀਤੀ ਹੈ, ਜਿਸ ਵਿੱਚ ਮੁੱਖ ਟਰਾਂਸਪੋਰਟ ਪ੍ਰੋਜੈਕਟਾਂ ਲਈ ਕੈਬਨਿਟ ਸਲਾਹਕਾਰ ਅਤੇ ਸਭ ਤੋਂ ਹਾਲ ਹੀ ਵਿੱਚ ਸਥਿਰਤਾ ਅਤੇ ਟ੍ਰਾਂਸਪੋਰਟ ਨਿਗਰਾਨੀ ਜਾਂਚ ਕਮੇਟੀ ਦੇ ਚੇਅਰ ਵਜੋਂ ਸ਼ਾਮਲ ਹਨ।

Last Updated : May 30, 2023, 3:32 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.