ਤਲਵਾੜਾ: ਹੁਸ਼ਿਆਰਪੁਰ ਦੇ ਤਲਵਾੜਾ ਕਸਬਾ ਵਿਖੇ ਬੀਬੀਐਮਬੀ ਹਸਪਤਾਲ ਬਣਿਆ ਖੰਡਰ। ਇਸ ਹਸਪਤਾਲ ਦੀ ਇਮਾਰਤ ਬਹੁਤ ਵੱਡੀ ਹੈ, ਪਰ ਇਸ ਅੰਦਰ ਵੱਡੇ ਡਾਕਟਰ ਅਤੇ ਵਧੀਆਂ ਮਸ਼ੀਨਾਂ ਨਹੀਂ ਹਨ। ਹਸਪਤਾਲ ਦੇ ਐਮਰਜੇਂਸੀ ਵਾਰਡ ਨੂੰ ਤਾਲਾ ਤੱਕ ਲੱਗਾ ਹੋਇਆ ਹੈ। ਹਸਪਤਾਲ ਵਿੱਚ ਕੋਈ ਸਿਵਲ ਸਰਜਨ ਵੀ ਉਪਲਬਧ ਨਹੀਂ ਹੈ।
ਇੱਥੋ ਦੇ ਲੋਕ ਤੰਗ ਆ ਚੁੱਕੇ ਹਨ, ਕਿਉਂਕਿ ਉਨ੍ਹਾਂ ਨੂੰ ਕੋਈ ਐਮਰਜੇਂਸੀ ਆਉਣ ਉੱਤੇ ਮਰੀਜ਼ ਨੂੰ ਲੈ ਕੇ ਮੁਕੇਰੀਆਂ, ਹੁਸ਼ਿਆਰਪੁਰ ਜਾਂ ਜਲੰਧਰ ਦੇ ਹਸਪਤਾਲਾਂ ਵੱਲ ਰੁਖ਼ ਕਰਨਾ ਪੈਂਦਾ ਹੈ। ਸਵਾਲ ਇਹ ਹੈ ਕਿ ਜੇਕਰ ਹਸਪਤਾਲ ਦੀ ਇਮਾਰਤ ਇੰਨੀ ਵੱਡੀ ਹੈ ਤਾਂ ਕੀ ਇਹ ਅਵਾਰਾ ਪਸ਼ੂਆਂ ਲਈ ਬਣਾਈ ਗਈ ਹੈ? ਇੱਥੇ ਇਨਸਾਨਾਂ ਦੇ ਇਲਾਜ ਲਈ ਕੋਈ ਵਧੀਆਂ ਸਹੂਲਤ ਨਹੀਂ ਹੈ। ਇਹ ਹਸਪਤਾਲ ਸਰਕਾਰ ਦੇ ਅਣਦੇਖੀ ਦਾ ਸ਼ਿਕਾਰ ਹੋ ਰਿਹਾ ਹੈ।
ਇਸ ਤਰ੍ਹਾਂ ਨਹੀਂ ਹੈ ਕਿ ਹਸਪਤਾਲ ਦੇ ਹਾਲਾਤ ਸ਼ੁਰੂ ਤੋਂ ਹੀ ਅਜਿਹੇ ਹਨ, ਜਦਕਿ 1960 ਵਿੱਚ ਸਰਕਾਰੀ ਬੀਬੀਐਮਬੀ ਡੈਮ ਨਿਰਮਾਣ ਮੌਕੇ ਸਿਵਲ ਹਸਪਤਾਲ ਦਾ ਵੀ ਨਿਰਮਾਣ ਕੀਤਾ ਗਿਆ ਸੀ। ਡਿਵੀਜ਼ਨ ਵਿੱਚ ਤਕਰੀਬਨ 25000 ਮੁਲਾਜ਼ਮ ਆਪਣੇ ਪਰਿਵਾਰ ਸਮੇਤ ਰਹਿੰਦੇ ਸਨ। ਡੈਮ ਨਿਰਮਾਣ ਤੋਂ ਬਾਅਦ ਹੋਲੀ ਹੋਲੀ ਮੁਲਾਜ਼ਮ ਉੱਥੋਂ ਜਾਣਾ ਸ਼ੁਰੂ ਹੋ ਗਏ ਅਤੇ ਹਸਪਤਾਲ ਨਿੱਜੀ ਹੱਥਾਂ ਵਿੱਚ ਚਲਾ ਗਿਆ ਜਿਸ ਨੇ ਸਮੇਂ ਅਨੁਸਾਰ ਹਾਈਟੈੱਕ ਨਾ ਹੋਣ ਕਰਕੇ ਡਾਕਟਰਾਂ ਦੀ ਕਮੀ ਪਾਈ ਜਾਣ ਲੱਗੀ। ਸਰਕਾਰੀ ਸਹੂਲਤਾਂ ਤੋਂ ਵੀ ਸੱਖਣੇ ਰਹਿਣਾ ਪਿਆ ਅਤੇ ਹੋਲੀ-ਹੋਲੀ ਮਰੀਜ਼ ਹੋਰਾਂ ਸ਼ਹਿਰਾਂ ਵੱਲ ਜਾਣ ਲੱਗੇ।
ਇਹ ਵੀ ਪੜ੍ਹੋ:ਕਰਤਾਰਪੁਰ ਸਾਹਿਬ ਜਾਣ ਵਾਲੇ ਗਰੀਬ ਸ਼ਰਧਾਲੂਆਂ ਦੀ ਫ਼ੀਸ ਸ਼੍ਰੋਮਣੀ ਕਮੇਟੀ ਭਰੇ: ਕੈਪਟਨ
ਲੋਕਾਂ ਦੀ ਮੰਗ ਹੈ ਕਿ ਇਸ ਹਸਪਤਾਲ ਵਿੱਚ ਵੱਧੀਆਂ ਡਾਕਟਰ ਰੱਖੇ ਜਾਣ, ਤਾਂ ਜੋ ਇਲਾਜ ਕਰਵਾਉਣ ਲਈ ਉਨ੍ਹਾਂ ਨੂੰ ਦੂਰ ਨਾ ਜਾਣਾ ਪਵੇ। ਉਨ੍ਹਾਂ ਕਿਹਾ ਕਿ ਇੱਥੇ ਮੈਡੀਕਲ ਕਾਲਜ ਵੀ ਖੁੱਲਣਾ ਚਾਹੀਦਾ ਹੈ, ਤਾਂ ਕਿ ਲੋਕਾਂ ਨੂੰ ਚੰਗੀ ਸਿਹਤ ਸਹੂਲਤ ਮਿਲ ਸਕੇ।
ਜ਼ਿਕਰਯੋਗ ਹੈ ਕਿ ਹਸਪਤਾਲ ਦੇ ਪੂਰਨ ਨਿਵਾਸ ਲਈ ਸਮਾਜ ਸੇਵੀ ਸੰਸਥਾ ਵੱਲੋਂ ਪਿਛਲੇ ਕਈ ਦਿਨਾਂ ਤੋਂ ਭੁੱਖ ਹੜਤਾਲ ਕੀਤੀ ਗਈ ਹੈ ਅਤੇ ਬੁੱਧਵਾਰ ਨੂੰ ਉਸ ਭੁੱਖ ਹੜਤਾਲ ਨੇ ਪੰਜਾਹਵਾਂ ਦਿਨ ਪਾਰ ਕਰ ਲਿਆ ਹੈ, ਪਰ ਸਰਕਾਰ ਤੇ ਪ੍ਰਸ਼ਾਸਨ ਦੀ ਸਿਹਤ ਉੱਤੇ ਕੋਈ ਅਸਰ ਵੇਖਣ ਨੂੰ ਨਹੀਂ ਮਿਲਿਆ।