ਹੁਸ਼ਿਆਰਪੁਰ: ਹਾਲ ਹੀ ਦੇ ਓਡੀਸ਼ਾ ਦੇ ਵਿੱਚ ਹੋਏ ਖੇਲੋ ਇੰਡੀਆ ਖੇਡਾਂ ਵਿੱਚ ਹੁਸ਼ਿਆਰਪੁਰ ਦੀ ਬਲਜੋਤ ਕੌਰ ਨੇ 2 ਸਿਲਵਰ ਮੈਡਲ ਜਿੱਤ ਕੇ ਪਰਿਵਾਰ ਅਤੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ ਹੈ। ਆਪਣੀ ਇਸ ਜਿੱਤ ਤੋਂ ਬਾਅਦ ਬਲਜੋਤ ਕੌਰ ਜੋ ਪਿੰਡ ਵਾਲਿਆਂ ਨੇ ਸੁਆਗਤ ਕੀਤਾ ਉਹ ਤਾਂ ਦੇਖਣਾ ਹੀ ਬਣਦਾ ਸੀ।
ਖੇਡ ਵਿੱਚ ਮੱਲ ਮਾਰਨ ਵਾਲੀ ਬਲਜੋਤ ਕੌਰ ਦੇ ਭਰਾ ਦਾ ਕਹਿਣਾ ਹੈ ਕਿ ਦਿੱਕਤਾਂ ਤਾਂ ਬੜੀਆਂ ਆਈਆਂ ਪਰ ਬਲਜੋਤ ਨੇ ਹੌਂਸਲਾ ਨਾ ਹਾਰਿਆ ਤੇ ਇਹ ਮੁਕਾਮ ਹਾਸਲ ਕੀਤਾ।
ਜਿਵੇਂ ਹਰ ਮਾਂ ਦੀ ਇੱਛਾ ਹੁੰਦੀ ਹੈ ਕਿ ਉਸ ਦੀ ਧੀ ਘਰ ਦੇ ਕੰਮ ਵਿੱਚ ਉਸ ਦਾ ਹੱਥ ਵਟਾਵੇ, ਉਸ ਤਰ੍ਹਾਂ ਬਲਜੋਤ ਮਿਹਨਤ ਦੇ ਨਾਲ਼-ਨਾਲ਼ ਘਰ ਦੇ ਕੰਮ ਵਿੱਚ ਵੀ ਮਾਂ ਦਾ ਪੂਰਾ ਸਾਥ ਦਿੰਦੀ ਸੀ।
ਬਲਜੋਤ ਕੌਰ ਨੂੰ ਆਪਣੀ ਜਿੱਤ ਦੀ ਖ਼ੁਸ਼ੀ ਤਾਂ ਹੈ ਹੀ ਪਰ ਉਸ ਨੂੰ ਇਸ ਗੱਲ ਦਾ ਮਲਾਲ ਵੀ ਹੈ ਕਿ ਸਰਕਾਰ ਵੇਲੇ ਸਿਰ ਖਿਡਾਰੀਆਂ ਦੀ ਬਾਂਹ ਨਹੀਂ ਫੜ੍ਹਦੀ।
ਬਲਜੋਤ ਕੌਰ ਦਾ ਖ਼ੁਆਬ ਹੈ ਕਿ ਉਹ ਆਪਣੇ ਮੁਲਕ ਲਈ ਓਲੰਪਿਕ ਵਿੱਚ ਸੋਨ ਤਮਗ਼ਾ ਹਾਸਲ ਕਰ ਦੇਸ਼ ਦਾ ਨਾਂਅ ਰੌਸ਼ਨ ਕਰੇ, ਅਸੀਂ ਉਮੀਦ ਕਰਦੇ ਹਾਂ ਉਸ ਦਾ ਇਹ ਸਨਹਿਰੀ ਖ਼ੁਆਬ ਜਲਦੀ ਪੂਰਾ ਹੋਵੇ ਤੇ ਹੋਰ ਵੀ ਕੁੜੀਆਂ ਦਾ ਉਸ ਨੂੰ ਵੇਖ ਕੇ ਮਨੋਬਲ ਉੱਚਾ ਹੋਵੇ।