ਹੁਸ਼ਿਆਰਪੁਰ: ਈ ਟੀ ਵੀ ਭਾਰਤ ਦੀ ਟੀਮ ਵੱਲੋਂ ਲੜੀਵਾਰ ਹਲਕੇ ਦਾ ਹਾਲ ਜਨਤਾ ਦੇ ਨਾਲ ਲੜੀ ਦੇ ਤਹਿਤ ਅੱਜ ਪਹੁੰਚੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਹਲਕਾ ਚੱਬੇਵਾਲ ਵਿੱਚ ਪੈਂਦੇ ਪਿੰਡ ਸਾਰੰਗਵਾਲ ਵਿਖੇ ਜਿੱਥੋਂ ਕਿ ਪਹਿਲੀ ਵਾਰ ਜਿੱਤ ਕੇ ਵਿਧਾਇਕ ਬਣੇ ਕਾਂਗਰਸ ਪਾਰਟੀ ਤੋਂ ਵਿਧਾਇਕ ਡਾ ਰਾਜ ਕੁਮਾਰ ਪਿਛਲੇ ਸਾਢੇ ਚਾਰ ਸਾਲਾਂ ਤੋਂ ਹਲਕੇ ਦੀ ਨੁਮਾਇੰਦਗੀ ਕਰ ਰਹੇ ਹਨ।
ਵਿਕਾਸ ’ਤੇ ਪਿੰਡ ਦੀ ਪੰਚਾਇਤ ਦਾ ਪ੍ਰਤੀਕਰਮ
ਪਿੰਡ ਦੀ ਪੰਚਾਇਤ ਦੀ ਮੰਨੀਏ ਤਾਂ ਵਿਧਾਇਕ ਡਾ. ਰਾਜ ਕੁਮਾਰ ਵੱਲੋਂ ਉਨ੍ਹਾਂ ਦੇ ਪਿੰਡ ਲਈ ਵਿਕਾਸ ਕਾਰਜਾਂ ਲਈ ਕੋਈ ਕਮੀ ਨਹੀਂ ਛੱਡੀ ਗਈ। ਪਿੰਡ ਦੀਆਂ ਗਲੀਆਂ ਨਾਲੀਆਂ ਹੋਣ ਜਾਂ ਉਸ ਤੋਂ ਇਲਾਵਾ ਬੱਚਿਆਂ ਦੇ ਬੱਚਿਆਂ ਦੇ ਖੇਡਣ ਲਈ ਗਰਾਊਂਡ, ਨੌਜਵਾਨਾਂ ਦੇ ਲਈ ਜਿੰਮ ਹਰ ਸੁਵਿਧਾ ਦਿੱਤੀ ਗਈ ਹੈ।
ਸਰਪੰਚ ਨੇ ਵਿਕਾਸ ਕਾਰਜਾਂ ਦੀ ਕੀਤੀ ਸ਼ਲਾਘਾ
ਡਾ. ਰਾਜ ਕੁਮਾਰ ਵੱਲੋਂ ਪਿੰਡ ਨੂੰ ਹਰ ਉਹ ਇੱਕ ਸੁਵਿਧਾ ਦਿੱਤੀ ਗਈ ਹੈ ਜਿਸ ਦੀ ਕਿ ਪਿੰਡ ਨੂੰ ਲੋੜ ਸੀ। ਪਿੰਡ ਸਾਰੰਗਵਾਲ (village Sarangwal) ਦੀ ਸਰਪੰਚ ਮਹਿਲਾ ਹੈ ਜਦੋਂ ਉਨ੍ਹਾਂ ਦੇ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਪਿਛਲੇ ਸਾਢੇ ਚਾਰ ਸਾਲ ਦੌਰਾਨ ਪਿੰਡ ਵਿੱਚ ਜਿੰਨ੍ਹਾਂ ਵਿਕਾਸ ਹੋਇਆ ਇਸ ਤੋਂ ਪਹਿਲਾਂ ਤਿੰਨ ਵਾਰ ਵਿਧਾਇਕ ਅਤੇ ਅਕਾਲੀ ਬੀਜੇਪੀ ਦੇ ਸਰਕਾਰ ’ਚ ਕੈਬਨਿਟ ਮੰਤਰੀ ਰਹਿ ਚੁੱਕੇ ਸੋਹਣ ਸਿੰਘ ਠੰਡਲ ਪੰਦਰਾਂ ਸਾਲ ’ਚ ਨਹੀਂ ਕੀਤਾ।
'ਡਾ. ਰਾਜ ਕੁਮਾਰ ਪੰਜਾਬ ’ਚ ਸਭ ਤੋਂ ਵੱਧ ਵੋਟਾਂ ’ਤੇ ਜਿੱਤਣ ਵਾਲੇ ਬਣੇ ਸਨ ਵਿਧਾਇਕ'
ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਪਿੰਡ ਜ਼ਿਆਦਾ ਖੇਤੀ ’ਤੇ ਨਿਰਭਰ ਹੈ ਅਤੇ ਵਿਧਾਇਕ ਡਾ. ਰਾਜ ਕੁਮਾਰ (MLA Dr. Raj Kumar) ਵੱਲੋਂ ਖੇਤਾਂ ਨੂੰ ਪਾਣੀ ਲਗਾਉਣ ਲਈ ਦੋ ਸਿੰਚਾਈ ਵਾਲੇ ਟਿਊਬਵੈੱਲ ਵੀ ਵਿਧਾਇਕ ਰਾਜ ਕੁਮਾਰ ਵੱਲੋਂ ਹੀ ਲਗਵਾਏ ਗਏ ਹਨ। ਜ਼ਿਕਰਯੋਗ ਹੈ ਕਿ ਵਿਧਾਇਕ ਡਾ. ਰਾਜ ਕੁਮਾਰ ਪੰਜਾਬ ਵਿੱਚ ਸਭ ਤੋਂ ਜ਼ਿਆਦਾ ਵੋਟਾਂ ਲੈ ਕੇ ਜਿੱਤਣ ਵਾਲੇ ਪਹਿਲੇ ਵਿਧਾਇਕ ਬਣੇ ਸਨ। ਪੰਚਾਇਤ ਮੈਂਬਰਾਂ ਦਾ ਕਹਿਣਾ ਹੈ ਕਿ ਪਿੰਡ ਦੇ ਚਾਰੋਂ ਪਾਸੇ ਪੱਕੀਆਂ ਸੜਕਾਂ ਬਣੀਆਂ ਬਣਾ ਦਿੱਤੀਆਂ ਗਈਆਂ ਹਨ ਅਤੇ ਪਿੰਡ ਦੇ ਵਿੱਚ ਹਰ ਗਲੀ ਵਿੱਚ ਇੰਟਰਲਾਕ ਟਾਈਲਾਂ ਦੀ ਸੁਵਿਧਾ ਵੀ ਹੈ।
'ਪੰਚਾਇਤ ਮੈਂਬਰਾਂ ਦਾ ਸਲਾਹ ਹੋਇਆ ਵਿਕਾਸ'
ਪੰਚਾਇਤ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਿੰਡ ਦੇ ਸਰਪੰਚ ਬੜੇ ਹੀ ਸੂਝਵਾਨ ਹਨ। ਉਨ੍ਹਾਂ ਦੱਸਿਆ ਕਿ ਉਹ ਪਿੰਡ ਦੇ ਸਾਰੇ ਹੀ ਮੋਹਤਵਰ ਬੰਦਿਆਂ ਅਤੇ ਪੰਚਾਇਤ ਮੈਂਬਰਾਂ ਦੀ ਸਲਾਹ ਨਾਲ ਪਿੰਡ ਦਾ ਵਿਕਾਸ ਕਰਵਾ ਰਹੇ ਹਨ।
ਪਿੰਡ ਸਾਰੰਗਵਾਲ ਦੇ ਕਿੰਨ੍ਹੇ ਹਨ ਵੋਟਰ ?
ਪਿੰਡ ਦੀ ਆਬਾਦੀ ਦੀ ਗੱਲ ਕੀਤੀ ਜਾਵੇ ਤਾਂ ਪਿੰਡ ਬਹੁਤੇ ਵੱਡਿਆਂ ਪਿੰਡਾਂ ਵਿੱਚ ਨਹੀਂ ਆਉਂਦਾ ਪਰ ਪਿੰਡ ਸਾਰੰਗਵਾਲ (village Sarangwal) ਦੇ ਵਿੱਚ 1250 ਦੇ ਕਰੀਬ ਵੋਟਰ ਹਨ ਜਿਨ੍ਹਾਂ ਵਿੱਚ 500 ਅਤੇ 750 ਦੇ ਕਰੀਬ ਪੁਰਸ਼ ਵੋਟਰ ਹਨ ਅਤੇ 70 ਨੌਜਵਾਨਾਂ ਵੱਲੋਂ ਆਪਣੀ ਨਵੀਂ ਵੋਟ ਇਸ ਵਾਰ ਬਣਾਈ ਗਈ ਹੈ।
ਹਲਕੇ ਦੇ ਵੋਟਰਾਂ ਦੀ ਗਿਣਤੀ
ਇਹ ਵੀ ਪੜ੍ਹੋ: Assembly Elections 2022: ਵਿਕਾਸ ਪੱਖੋਂ ਪੱਛੜੇ ਪਿੰਡ ਪੰਜ ਢੇਰਾ ਗੋਇੰਦਵਾਲ ਦੇ ਵਾਸੀਆਂ ਤੋਂ ਸੁਣੋ ਪਿੰਡ ਦੇ ਹਾਲਾਤ