ETV Bharat / state

ਏਐਸਆਈ ਹਰਦੇਵ ਸਿੰਘ ਦਾ ਹੋਇਆ ਅੰਤਿਮ ਸਸਕਾਰ

ਸੜਕ ਹਾਦਸੇ ਦਾ ਸ਼ਿਕਾਰ ਹੋਏ ਪੰਜਾਬ ਪੁਲਿਸ ਦੇ ਮੁਲਾਜ਼ਮ ਹਰਦੇਵ ਸਿੰਘ ਦਾ ਉਨ੍ਹਾਂ ਦੇ ਪਿੰਡ 'ਚ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕੀਤਾ ਗਿਆ। ਕਦੋਂ ਅਤੇ ਕਿੱਥੇ ਹੋਇਆ ਸੀ ਸੜਕ ਹਾਦਸਾ ਪੜ੍ਹੋ ਪੂਰੀ ਖ਼ਬਰ

ASI hardev singh was cremated in hoshiarpur
ਏਐਸਆਈ ਹਰਦੇਵ ਸਿੰਘ ਦਾ ਹੋਇਆ ਅੰਤਿਮ ਸਸਕਾਰ
author img

By ETV Bharat Punjabi Team

Published : Jan 18, 2024, 10:02 PM IST

ਏਐਸਆਈ ਹਰਦੇਵ ਸਿੰਘ ਦਾ ਹੋਇਆ ਅੰਤਿਮ ਸਸਕਾਰ

ਹੁਸ਼ਿਆਰਪੁਰ: ਬੀਤੇ ਦਿਨੀਂ ਵਾਪਰੇ ਦਰਦਨਾਕ ਸੜਕੇ ਹਾਦਸੇ ਦੌਰਾਨ ਪੰਜਾਬ ਪੁਲਿਸ ਦੇ 3 ਮੁਲਾਜ਼ਮਾਂ ਦੀ ਮੌਤ ਹੋ ਗਈ ਸੀ। ਇਸੇ ਹਾਦਸੇ ਦਾ ਸ਼ਿਕਾਰ ਹੁਸ਼ਿਆਰਪੁਰ ਦੇ ਹਰਦੇਵ ਸਿੰਘ ਵੀ ਹੋਏ ਸਨ।ਅੱਜ ਹਰਦੇਚ ਸਿੰਘ ਦਾ ਉਨ੍ਹਾਂ ਦੇ ਪਿੰਡ 'ਚ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕੀਤਾ ਗਿਆ।ਇਸ ਮੌਕੇ ਹਰ ਕਿਸੇ ਦੀ ਅੱਖ ਨਮ ਦਿਖਾਈ ਦਿੱਤੀ। ਜਦੋਂ ਤੋਂ ਹਰਦੇਵ ਸਿੰਘ ਦੀ ਮੌਤ ਦੀ ਖ਼ਬਰ ਮਿਲੀ ਸੀ ਉਦੋਂ ਤੋਂ ਪੂਰੇ ਪਿੰਡ 'ਚ ਸੋਗ ਦੀ ਲਹਿਰ ਸੀ।ਜਿੱਥੇ ਪੂਰੇ ਪਿੰਡ ਵੱਲੋਂ ਅੱਜ ਹਰਦੇਵ ਸਿੰਘ ਨੂੰ ਅੰਤਿਮ ਵਿਦਾਈ ਦਿੱਤੀ ਗਈ ਉੱਥੇ ਹੀ ਜਲੰਧਰ ਪੀਏਪੀ ਦੇ ਅਧਿਕਾਰੀਆਂ ਨੇ ਏਐਸਆਈ ਹਰਦੇਵ ਸਿੰਘ ਨੂੰ ਸਲਾਮੀ ਵੀ ਦਿੱਤੀ।

ਮ੍ਰਿਤਕ ਦੀ ਪਤਨੀ ਦਾ ਬਿਆਨ: ਇਸ ਮੌਕੇ ਮ੍ਰਿਤਕ ਏਐਸਆਈ ਹਰਦੇਵ ਸਿੰਘ ਦੀ ਪਤਨੀ ਨੇ ਆਖਿਆ ਕਿ ਉਨ੍ਹਾਂ ਦਾ ਘਾਟਾ ਤਾਂ ਕਦੇ ਵੀ ਪੂਰਾ ਨਹੀਂ ਹੋ ਸਕਦਾ।ਉਨਾਂ੍ਹ ਵੱਲੋਂ ਪੂਰੀ ਤਨਦੇਹੀ ਨਾਲ ਆਪਣੀ ਡਿਊਟੀ ਆਖਰੀ ਸਾਹਾਂ ਤੱਕ ਨਿਭਾਈ। ਇਸ ਤੋਂ ਇਲਾਵਾ ਹਰਦੇਵ ਸਿੰਘ ਬਾਰੇ ਦੱਸਦੇ ਉਨ੍ਹਾਂ ਆਖਿਆ ਕਿ 1997 'ਚ ਉਨ੍ਹਾਂ ਦੀ ਪੰਜਾਬ ਪੁਲਿਸ 'ਚ ਭਰਤੀ ਹੋਈ ਸੀ। ਉਦੋਂ ਤੋਂ ਉਨ੍ਹਾਂ ਨੇ ਪੂਰੀ ਲਗਨ ਨਾਲ ਆਪਣੀ ਡਿਊਟੀ ਨੂੰ ਕੀਤਾ। ਸ਼ਹੀਦ ਏਐਸਆਈ ਦੀ ਪਤਨੀ ਨੇ ਸਰਕਾਰ ਨੂੰ ਅਪੀਲ਼ ਕੀਤੀ ਕਿ ਉਨ੍ਹਾਂ ਨੇ ਪੁੱਤਰ ਦੀ ਹੁਣ ਸਰਕਾਰ ਬਾਂਹ ਫੜ੍ਹੇ ਅਤੇ ਸਰਕਾਰੀ ਨੌਕਰੀ ਦੇਵੇ।

ਪੀਏਪੀ ਦੇ ਅਧਿਕਾਰੀ ਦਾ ਬਿਆਨ: ਇਸ ਮੌਕੇ ਪੀਏਪੀ ਦੇ ਅਧਿਕਾਰੀ ਨੇ ਆਖਿਆ ਕਿ ਸਾਡੇ ਵੱਲੋਂ ਅਤੇ ਪੰਜਾਬ ਸਰਕਾਰ ਵੱਲੋਂ ਪੀੜਤ ਪਰਿਵਾਰ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ।ਇਸ ਦੌਰਾਨ ਪੀਏਪੀ ਦੇ ਅਧਿਕਾਰੀ ਨੇ ਆਖਿਆ ਕਿ ਮ੍ਰਿਤਕ ਦੇ ਪੁੱਤਰ ਨੂੰ ਸਰਕਾਰੀ ਨੌਕਰੀ ਵੀ ਦਿੱਤੀ ਜਾਵੇਗੀ ਅਤੇ ਵਿਭਾਗ ਹਮੇਸ਼ਾ ਇਸ ਪਰਿਵਾਰ ਨਾਲ ਖੜ੍ਹਾ ਰਹੇਗਾ।

ਮੱੁਖ ਮੰਤਰੀ ਦਾ ਐਲਾਨ: ਜ਼ਿਕਰੇਖਾਸ ਹੈ ਕਿ ਬੀਤੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਿੱਥੇ ਇਸ ਭਿਆਨਕ ਅਤੇ ਦਰਦਨਾਕ ਸੜਕ ਹਾਦਸੇ 'ਤੇ ਡੰੂਘੇ ਦੁੱਖ ਦਾ ਪ੍ਰਗਟਾਵਾ ਕੀਤਾ ਸੀ, ਉੱਥੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2 ਕਰੋੜ ਦੀ ਵਿੱਤੀ ਸਹਾਇਤਾ ਦਾ ਐਲਾਨ ਵੀ ਕੀਤਾ ਸੀ। ਪੰਜਾਬ ਵਿੱਚ ਸੰਘਣੀ ਧੁੰਦ ਕਾਰਨ ਹਰ ਦਿਨ ਵੱਡੇ ਸੜਕ ਹਾਦਸੇ ਵਾਪਰ ਰਹੇ ਹਨ। ਇਹ ਹਾਦਸਾ ਵੀ ਮੁਕੇਰੀਆ 'ਚ ਵਾਪਰਿਆ ਸੀ। ਇੱਥੇ ਪੰਜਾਬ ਪੁਲਿਸ ਦੀ ਬੱਸ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ ਸੀ। ਪੰਜਾਬ ਪੁਲਿਸ ਦੀ ਬੱਸ ਖੜੇ ਟਰਾਲੇ ਵਿੱਚ ਜਾ ਵੱਜੀ, ਜਿਸ ਨਾਲ ਮਹਿਲਾ ਕਰਮਚਾਰੀ ਸਣੇ 3 ਪੁਲਿਸ ਕਰਮੀਆਂ ਦੀ ਮੌਤ ਹੋ ਗਈ ਸੀ, ਜਦਕਿ ਹੋਰ ਕਈ ਪੁਲਿਸ ਕਰਮੀ ਗੰਭੀਰ ਜਖ਼ਮੀ ਹੋ ਗਏ, ਜੋ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.