ETV Bharat / state

Truck accident: ਰਸੋਈ ਦੀ ਕੰਧ ਪਾੜ ਘਰ ਵਿੱਚ ਵੜ੍ਹਿਆ ਟਰੱਕ, ਇੱਕ ਦੀ ਮੌਤ - truck accident

ਮਾਨਸਰ ਵਿਚ ਜਦੋ ਇਹ ਹਾਦਸਾ ਵਾਪਰਿਆ ਉਸ ਵੇਲੇ ਪਰਿਵਾਰ ਰੋਟੀ ਖਾ ਰਿਹਾ ਸੀ ਕਿ ਅਚਾਨਕ ਹੀ ਟਰੱਕ ਰਸੋਈ ਦੀ ਕੰਧ ਪਾੜ ਕੇ ਅੰਦਰ ਆ ਵੜਿਆ , ਜਿਸ ਵਿਚ ਰੋਟੀ ਖਾ ਰਹੇ ਪਰਿਵਾਰ ਦੇ 1 ਮੈਂਬਰ ਦੀ ਮੌਤ ਅਤੇ 3 ਗੰਭੀਰ ਜ਼ਖਮੀ ਹੋ ਗਏ ।

An uncontrolled truck suddenly rammed into Hajipur's house, a family member died
Truck accident: ਰਸੋਈ ਦੀ ਕੰਧ ਪਾੜ ਬੇਕਾਬੂ ਟਰੱਕ ਘਰ 'ਚ ਵੜਿਆ,ਪਰਿਵਾਰ ਦੇ 1 ਮੈਂਬਰ ਦੀ ਮੌਤ
author img

By

Published : Feb 4, 2023, 7:11 PM IST

Updated : Feb 4, 2023, 7:34 PM IST

ਰਸੋਈ ਦੀ ਕੰਧ ਪਾੜ ਘਰ ਵਿੱਚ ਵੜ੍ਹਿਆ ਟਰੱਕ

ਹੁਸ਼ਿਆਰਪੁਰ: ਮਾਨਸਰ-ਹਾਜੀਪੁਰ ਮੁੱਖ ਸੜਕ ਉਤੇ ਪੈਂਦੇ ਪਿੰਡ ਖੂੰਡਾ ਵਿੱਚ ਉਸ ਸਮੇਂ ਮਾਤਮ ਛਾ ਗਿਆ, ਜਦੋਂ ਸੜਕ ਕੰਡੇ ਇੱਕ ਘਰ ਦੀ ਰਸੋਈ ਦੀ ਕੰਧ ਪਾੜ ਕੇ ਇੱਕ ਬੇਕਾਬੂ ਟਰੱਕ ਨੇ ਰੋਟੀ ਖਾ ਰਹੇ ਪਰਿਵਾਰ ਦੇ 4 ਮੈਂਬਰਾਂ ਨੂੰ ਆਪਣੀ ਚਪੇਟ ਵਿਚ ਲੈ ਲਿਆ ਹੈ। ਜਾਣਕਾਰੀ ਦਿੰਦੇ ਹੋਏ ਜ਼ਖਮੀ ਮਹਿਲਾ ਪਰਮਜੀਤ ਕੌਰ ਨੇ ਦੱਸਿਆ ਕਿ ਉਹ ਆਪਣੇ ਮਾਪੇ ਦੇ ਘਰ ਖੂੰਡੇ ਆਈ ਹੋਈ ਸੀ ਤੇ ਸ਼ਾਮ 7 ਵਜੇ ਦੇ ਕਰੀਬ ਮੇਰੀ ਮਾਤਾ ਸਵਰਨ ਕੌਰ, ਮੇਰਾ ਭਰਾ ਵਰਿੰਦਰ ਕੁਮਾਰ, ਭਾਬੀ ਰਾਜ ਕੁਮਾਰੀ ਦੇ ਨਾਲ ਰਸੋਈ ਵਿੱਚ ਰੋਟੀ ਖਾ ਰਹੇ ਸੀ।

ਥੋੜ੍ਹੀ ਦੇਰ ਬਾਅਦ ਇੱਕ ਜ਼ੋਰ ਦਾ ਖੜਕਾ ਹੋਇਆ ਤੇ ਟਰੱਕ ਦੀਵਾਰ ਤੋੜ ਕੇ ਉਨਾਂ ਉਤੇ ਆ ਚੜਿਆ। ਉਥੇ ਹੀ ਹਾਦਸੇ ਦੀ ਖਬਰ ਮਿਲਦੇ ਹੀ ਮੌਕੇ 'ਤੇ ਸਥਾਨਕ ਲੋਕ ਪਹੁੰਚੇ ਅਤੇ ਪਰਿਵਾਰ ਨੂੰ ਮੁਢਲੀ ਸਹਾਇਤਾ ਦਿੱਤੀ। ਪਿੰਡ ਦੇ ਲੋਕਾਂ ਨੇ ਸਾਨੂੰ ਬਾਹਰ ਕੱਢਿਆ ਅਤੇ ਮੁਕੇਰੀਆਂ ਹਸਪਤਾਲ ਪਹੁੰਚਾਇਆ, ਜਿਥੇ ਮੇਰੀ ਮਾਤਾ ਸਵਰਨ ਕੌਰ ਦੀ ਮੌਤ ਹੋ ਗਈ ਅਤੇ ਭਰਾ ਵਰਿੰਦਰ ਕੁਮਾਰ ਨੂੰ ਜਲੰਧਰ ਰੈਫਰ ਕਰ ਦਿੱਤਾ ਹੈ।

ਇਹ ਵੀ ਪੜ੍ਹੋ :Egypt's hospital fire : ਹਸਪਤਾਲ 'ਚ ਅੱਗ ਲੱਗਣ ਕਾਰਨ 3 ਦੀ ਮੌਤ, 32 ਜ਼ਖਮੀ

ਸਵਰਨ ਕੌਰ ਦੇ ਪਰਿਵਾਰ ਨੇ ਪ੍ਰਸ਼ਾਸਨ ਅੱਗੇ ਗੁਹਾਰ ਲਾਈ ਹੈ ਕਿ ਉਨਾਂ ਨੂੰ ਇਨਸਾਫ ਦਿਤਾ ਜਾਵੇ ਤੇ ਟਰੱਕ ਡਰਾਈਵਰ ਉਤੇ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਮੌਕੇ ਹਾਜੀਪੁਰ ਪੁਲਿਸ ਦੇ ਏਐਸਆਈ ਅਸ਼ੋਕ ਕੁਮਾਰ ਨੇ ਦੱਸਿਆ ਕਿ ਫਰਾਰ ਟਰੱਕ ਡਰਾਈਵਰ ਦੀ ਭਾਲ ਕੀਤੀ ਜਾ ਰਹੀ ਹੈ ਤੇ ਜਲਦ ਤੋਂ ਜਲਦ ਗਿਰਫ਼ਤਾਰ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਬਿਨਾ ਬੱਤੀਆਂ ਡਰਾਈਵਿੰਗ : ਦੱਸ ਦੇਈਏ ਕਿ ਪੰਜਾਬ 'ਚ ਹਰ ਦਿਨ ਭਿਆਨਕ ਸੜਕ ਹਾਦਸੇ ਵਾਪਰਦੇ ਰਹਿੰਦੇ ਹਨ , ਜਿਸ ਕਾਰਨ ਕਈ ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਇਨ੍ਹਾਂ ਹਾਦਸਿਆਂ ਦਾ ਕਾਰਨ ਤੇਜ਼ ਰਫ਼ਤਾਰ, ਨਸ਼ੇ ‘ਚ ਡਰਾਈਵਿੰਗ, ਡਰਾਇਵਰ ਦਾ ਧਿਆਨ ਭਟਕਣਾ, ਟਰੈਫਿਕ ਲਾਈਟਾਂ ਦੀ ਉਲੰਘਣਾ, ਗ਼ਲਤ ਪਾਸੇ ਗੱਡੀ ਚਲਾਉਣੀ, ਰਾਤ ਨੂੰ ਬਿਨਾ ਬੱਤੀਆਂ ਡਰਾਈਵਿੰਗ ਕਰਨੀ, ਗੱਡੀਆਂ ਦੀ ਹਾਲਤ ਠੀਕ ਨਾ ਹੋਣੀ, ਸੜਕਾਂ ‘ਤੇ ਫਿਰਦੇ ਜਾਨਵਰ, ਗ਼ਲਤ ਮੋੜ ਮੁੜਨਾ, ਰੇਸ ਲਾਉਣੀ, ਧੁੰਦ, ਟਾਇਰਾਂ ਦਾ ਫੱਟਣਾ, ਟਾਇਰਾਂ ਵਿੱਚ ਹਵਾ ਘੱਟ ਹੋਣਾ, ਸੜਕਾਂ ‘ਤੇ ਗ਼ਲਤ ਪਾਰਕਿੰਗ ਆਦਿ ਸੜਕ ਹਾਦਸਿਆਂ ਦੇ ਕਈ ਕਾਰਨ ਹੁੰਦੇ ਹਨ।

Last Updated : Feb 4, 2023, 7:34 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.