ਹੁਸ਼ਿਆਰਪੁਰ: ਮਾਰਕੀਟ ਕਮੇਟੀ ਗੜ੍ਹਸ਼ੰਕਰ (Market Committee Garhshankar) ਦੇ ਉੱਪਰ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਤੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਭੁਲੇਵਾਲ ਰਾਠਾ ਨੇ ਘੁਟਾਲਾ ਕਰਨ ਦੇ ਇਲਜ਼ਾਮ ਲਗਾਏ ਹਨ। ਸੁਰਿੰਦਰ ਸਿੰਘ ਭੁਲੇਵਾਲ ਰਾਠਾ ਨੇ ਗੜ੍ਹਸ਼ੰਕਰ ਵਿਖੇ ਦਾਣਾ ਮੰਡੀ ਦਾ ਦੌਰਾ ਕੀਤਾ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਵਰਕਰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਇਸ ਦੌਰਾਨ ਉਨ੍ਹਾਂ ਮਾਰਕੀਟ ਕਮੇਟੀ ਗੜ੍ਹਸ਼ੰਕਰ ਤੇ ਲੱਖਾਂ ਰੁਪਏ ਦੇ ਘੁਟਾਲੇ ਦੇ ਦੋਸ਼ ਲਗਾਏ ਹਨ।
ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਵਿਕਾਸ ਦੇ ਨਾਂਅ 'ਤੇ ਦੁਹਾਈ ਪਿਟ ਰਹੀ ਸੂਬੇ ਦੀ ਕਾਂਗਰਸ (Congress) ਨੇ ਸਿਰਫ ਕਾਗਜ਼ੀ ਵਿਕਾਸ ਦਿਖਾ ਕੇ ਘੁਟਾਲੇ ਕਰਨ ਤੋਂ ਇਲਾਵਾ ਲੋਕਾਂ ਦੇ ਪੱਲੇ ਕੁਝ ਨਹੀਂ ਪਾਇਆ।
ਇਸ ਮੌਕੇ ਉਨ੍ਹਾਂ ਕਿਹਾ ਕਿ ਕਣਕ ਦੀ ਫ਼ਸਲ ਦੌਰਾਨ ਤਹਿਸੀਲ ਪੱਧਰ 'ਤੇ ਮੰਡੀ ਬੋਰਡ ਗੜਸ਼ੰਕਰ (Mandi Board Garshankar) ਅਧੀਨ ਪੈਂਦੀਆਂ 11 ਦਾਣਾ ਮੰਡੀਆ ਨੇ ਵੱਖ-ਵੱਖ ਤਰ੍ਹਾਂ ਦੇ ਖ਼ਰਚ ਦਿਖਾ ਕੇ ਲੱਖਾਂ ਦੇ ਘੁਟਾਲੇ ਕੀਤੇ ਹਨ। ਸੁਰਿੰਦਰ ਸਿੰਘ ਭੁਲੇਵਾਲ ਰਾਠਾਂ ਨੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਆਉਣ 'ਤੇ ਘੁਟਾਲਿਆਂ ਵਿੱਚ ਸ਼ਾਮਿਲ ਅਫ਼ਸਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ।
ਇਸ ਮੌਕੇ ਦਾਨਾ ਮੰਡੀ ਗੜ੍ਹਸ਼ੰਕਰ (Mandi Garhshankar) ਦੇ ਵਿੱਚ ਮੌਜੂਦ ਮੰਡੀ ਸੁਪਰਵਾਇਜਰ (Supervisor) ਕਸ਼ਮੀਰ ਕੌਰ ਨੇ ਦਾਨਾ ਮੰਡੀ ਗੜ੍ਹਸ਼ੰਕਰ ਦੇ ਵਿੱਚ ਪੁੱਖਤਾ ਪ੍ਰਬੰਧ ਹੋਣ ਦੀ ਗੱਲ ਕਹੀ।
ਇਹ ਵੀ ਪੜ੍ਹੋ: ਪੰਜਾਬ ਸਰਕਾਰ ਬਿਜਲੀ ਦਰਾਂ ਘਟਾ ਕੇ ਲੋਕਾਂ ਨੂੰ ਲੁਭ ਰਹੀ ਹੈ: ਰਾਘਵ ਚੱਡਾ