ਮੁਕੇਰੀਆ/ਹੁਸ਼ਿਆਰਪੁਰ : ਕਾਂਗਰਸ ਪਾਰਟੀ ਵੱਲੋਂ ਕਾਂਗਰਸ ਦਾ ਮਿਆਰ ਉਂਚਾ ਚੁੱਕਣ ਵਾਸਤੇ ਦਿਨ ਰਾਤ ਇੱਕ ਕਰਕੇ ਭਾਰਤ ਜੋੜੋ ਯਾਤਰਾ ਨੂੰ ਪੂਰੀ ਤਰਾਂ ਸਫਲ ਬਣਾਉਣ ਲਈ ਤਰ੍ਹਾਂ ਤਰ੍ਹਾਂ ਦੇ ਹੱਥ ਕੰਡੇ ਅਪਣਾਏ ਜਾ ਰਹੇ ਹਨ। ਇਸੇ ਕੜੀ ਵਿੱਚ ਮੁਕੇਰੀਆਂ 'ਚ ਵੀ ਕਾਂਗਰਸ ਪਾਰਟੀ ਵਲੋਂ ਨਗਰ ਕੌਂਸਲ ਦੀ ਕੂੜਾ ਢੋਹਣ ਵਾਲੀ ਸਰਕਾਰੀ ਗੱਡੀ ਵਿੱਚ 17 ਜਨਵਰੀ ਨੂੰ ਮੁਕੇਰੀਆ ਪਹੁੰਚ ਰਹੀ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੀ ਅਨਾਊਂਸਮੈਂਟ ਕੀਤੀ ਗਈ। ਸਰਕਾਰੀ ਨਿਯਮਾਂ ਦੀਆਂ ਧਜੀਆਂ ਉਡਾਈਆ ਗਈਆਂ। ਇਸ ਮੌਕੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜੀ ਐਸ ਮੁਲਤਾਨੀ ਨੇ ਇਸ ਘਟਨਾ ਦੀ ਸਖਤ ਨਿੰਦਾ ਕੀਤੀ।
ਸਰਕਾਰੀ ਗੱਡੀ ਰਾਹੀਂ ਭਾਰਤ ਜੋੜੋ ਯਾਤਰਾ ਦੀ ਅਨਾਉਂਸਮੈਂਟ: ਹਲਕਾ ਇੰਚਾਰਜ ਆਮ ਆਦਮੀ ਪਾਰਟੀ ਜੀਐਸ ਮੁਲਤਾਨੀ ਨੇ ਕਿਹਾ ਕਿ ਮੁਕੇਰੀਆ ਨਗਰ ਪਾਲਿਕਾ ਦੀਆਂ ਗੱਡੀਆਂ ਉੱਤੇ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੀ ਮਸ਼ਹੂਰੀ ਕੀਤੀ ਜਾ ਰਹੀ ਹੈ, ਜੋ ਕਿ ਨਿੰਦਣਯੋਗ ਹੈ। ਇਸ ਦੀ ਉਨ੍ਹਾਂ ਨੇ ਸਖ਼ਤ ਨਿੰਦਾ ਕਰਦਿਆ ਕਿਹਾ ਕਿ ਅਜਿਹਾ ਕਰਨਾ ਕਾਨੂੰਨੀ ਤੌਰ ਉੱਤੇ ਵੀ ਗਲ਼ਤ ਹੈ। ਕਿਸੇ ਵੀ ਕੈਪਨਿੰਗ ਲਈ ਸਰਕਾਰੀ ਗੱਡੀਆਂ ਦੀ ਵਰਤੋਂ ਕਰਨਾ, ਇਹ ਸਰਾਸਰ ਗ਼ਲਤ ਹੈ।
ਵੀਡੀਓ ਹੋ ਰਹੀ ਵਾਇਰਲ: ਇਕ ਵਿਅਕਤੀ ਵੱਲੋਂ ਵੀਡੀਓ ਸ਼ੇਅਰ ਕਰਦੇ ਹੋਏ ਕਿਹਾ ਕਿ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੀ ਮਸ਼ਹੂਰੀ ਕੀਤੀ ਜਾ ਰਹੀ ਹੈ, ਜੋ ਕਿ ਮੁਕੇਰੀਆ ਨਗਰ ਨਿਗਮ ਦੀ ਗੱਡੀ ਵਿੱਚ ਅਨਾਉਂਸਮੈਂਟ ਹੋ ਰਹੀ ਹੈ। ਉਨ੍ਹਾਂ ਬੇਨਤੀ ਕੀਤੀ ਕਿ ਸਰਕਾਰੀ ਗੱਡੀ ਵਿੱਚ ਇਸ ਤਰ੍ਹਾਂ ਪ੍ਰਚਾਰ ਨਾ ਕੀਤਾ ਜਾਵੇ। ਇਸ ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਮੁਕੇਰੀਆ ਦੀ ਨਗਰ ਪਾਲਿਕਾ ਦੀ ਗੱਡੀ ਵਿੱਚ ਕਾਂਗਰਸ ਦੀ ਭਾਰਤ ਜੋੜੋ ਯਾਤਰਾ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ। ਅਨਾਊਂਸਮੈਂਟ ਰਾਹੀਂ ਕਿਹਾ ਗਿਆ ਹੈ ਕਿ 17 ਜਵਨਰੀ ਨੂੰ ਮੁਕੇਰੀਆ ਭਾਰਤ ਜੋੜੋ ਯਾਤਰਾ ਆਵੇਗੀ। ਜੇਕਰ ਕਿਸੇ ਨੇ ਗਲੀਆਂ/ਸੜਕਾਂ ਕਿਨਾਰੇ ਰੇਹੜੀਆ-ਫੜ੍ਹੀਆ ਜਾਂ ਵਹੀਕਲ ਖੜੇ ਕੀਤੇ ਗਏ ਹਨ, ਇਨ੍ਹਾਂ ਨੂੰ ਹਟਾਇਆ ਜਾਵੇ। ਚੇਤਾਵਨੀ ਦਿੱਤੀ ਜਾਂਦਾ ਹੈ ਕਿ ਜੇਕਰ ਰੇਹੜੀਆ-ਫੜ੍ਹੀਆ ਜਾਂ ਵਹੀਕਲਾਂ ਨੂੰ ਨਾ ਹਟਾਇਆ ਗਿਆ ਤਾਂ ਨਗਰ ਨਿਗਮ ਵੱਲੋਂ ਆਪਣੀ ਕਾਰਵਾਈ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਸ਼ਨੀਵਾਰ ਨੂੰ ਭਾਰਤ ਜੋੜੋ ਯਾਤਰਾ ਦਾ ਹਿੱਸਾ ਬਣੇ ਕਾਂਗਰਸੀ MP ਸੰਤੋਖ ਸਿੰਘ ਚੌਧਰੀ ਦਾ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ ਹੋ ਗਿਆ। ਉਨ੍ਹਾਂ ਦੇ ਸਨਮਾਨ ਵਿੱਚ ਕਾਂਗਰਸ ਵੱਲੋਂ ਭਾਰਤ ਜੋੜੋ ਯਾਤਰਾ ਵੀ 24 ਘੰਟਿਆ ਲਈ ਮੁਲਤਵੀ ਕਰ ਦਿੱਤੀ ਗਈ ਹੈ। MP ਸੰਤੋਖ ਸਿੰਘ ਚੌਧਰੀ ਦੇ ਅੰਤਿਮ ਸਸਕਾਰ ਤੋਂ ਬਾਅਦ ਭਾਰਤ ਜੋੜੋ ਯਾਤਰਾ ਐਤਵਾਰ ਦੁਪਹਿਰ ਨੂੰ ਖਾਲਸਾ ਕਾਲਜ ਗਰਾਊਂਡ, ਜਲੰਧਰ ਤੋਂ ਮੁੜ ਸ਼ੁਰੂ ਹੋਵੇਗੀ। ਉੱਥੇ ਹੀ, ਰਾਹੁਲ ਗਾਂਧੀ ਦੀ 15 ਜਨਵਰੀ ਨੂੰ ਜਲੰਧਰ ਵਿੱਚ ਹੋਣ ਵਾਲੀ ਪ੍ਰੈਸ ਕਾਨਫਰੰਸ, ਹੁਣ ਹੁਸ਼ਿਆਰਪੁਰ ਵਿੱਚ 17 ਜਨਵਰੀ ਨੂੰ ਹੋਵੇਗੀ।
ਇਹ ਵੀ ਪੜ੍ਹੋ: MP ਸੰਤੋਖ ਚੌਧਰੀ ਦੀ ਥੋੜੀ ਦੇਰ 'ਚ ਸ਼ੁਰੂ ਹੋਵੇਗੀ ਅੰਤਿਮ ਯਾਤਰਾ, ਰਾਹੁਲ ਗਾਂਧੀ ਵੀ ਦੇਣਗੇ ਅੰਤਿਮ ਵਿਦਾਈ