ETV Bharat / state

ਆਪ ਆਗੂਆਂ ਨੇ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੂੰ ਸੌਂਪਿਆ ਮੰਗ ਪੱਤਰ

ਹੁਸ਼ਿਆਰਪੁਰ ਦੇ ਗੰਨਾ ਕਿਸਾਨਾਂ ਨੂੰ ਖੰਡ ਮਿੱਲਾਂ ਵੱਲੋਂ ਬਕਾਇਆ ਰਾਸ਼ੀ ਨਾ ਮਿਲਣ 'ਤੇ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੂੰ ਮੰਗ ਪੱਤਰ ਦਿੱਤਾ।

author img

By

Published : Jun 3, 2020, 4:05 PM IST

AAP leaders handed over a memorandum to Deputy Commissioner Apneet Riyat
ਆਪ ਆਗੂਆਂ ਨੇ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੂੰ ਸੌਂਪਿਆ ਮੰਗ ਪੱਤਰ

ਹੁਸ਼ਿਆਰਪੁਰ: ਗੰਨਾ ਕਿਸਾਨਾਂ ਨੂੰ ਖੰਡ ਮਿੱਲਾਂ ਵੱਲੋਂ ਬਕਾਇਆ ਰਾਸ਼ੀ ਨਾ ਮਿਲਣ 'ਤੇ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੂੰ ਮੰਗ ਪੱਤਰ ਦਿੱਤਾ।

ਆਪ ਆਗੂ ਰਵਜੋਤ ਸਿੰਘ ਨੇ ਦੱਸਿਆ ਕਿ ਪੂਰੇ ਪੰਜਾਬ 'ਚ ਗੰਨਾ ਕਿਸਾਨਾਂ ਦੀ ਕਰੀਬ 800 ਕਰੋੜ ਦੀ ਰਾਸ਼ੀ ਬਕਾਇਆ ਹੈ, ਉਸ 'ਚੋਂ ਹੁਸ਼ਿਆਰਪੁਰ ਦੀ ਤਕਰੀਬਨ 4 ਸੋ ਕਰੋੜ ਬਕਾਇਆ ਰਾਸ਼ੀ ਹੈ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ 'ਚ 4-5 ਖੰਡ ਮਿੱਲਾਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਮਿਲਾਂ 'ਚੋਂ ਇੱਕ ਸਰਕਾਰੀ ਮਿਲ ਵੀ ਹੈ ਜੋ ਕਿ ਕੋਕੁਰ 'ਚ ਸਥਿਤ ਹੈ ਜਿਸ 'ਚ ਵੀ ਕਿਸਾਨਾਂ ਦਾ 20-25 ਕਰੋੜ ਬਕਾਇਆ ਹੈ। ਉਨ੍ਹਾਂ ਕਿਹਾ ਕਿ ਉਹ ਇਸ ਦੇ ਸਬੰਧ 'ਚ ਹੀ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੂੰ ਮਿਲੇ ਹਨ ਤਾਂ ਜੋ ਕਿਸਾਨਾਂ ਨੂੰ ਜਲਦ ਤੋਂ ਜਲਦ ਮਿੱਲਾਂ ਦੇ ਮਾਲਕਾਂ ਤੋਂ ਉਨ੍ਹਾਂ ਦੀ ਬਕਾਇਆ ਰਾਸ਼ੀ ਦਵਾਈ ਜਾ ਸਕੇ।

ਆਪ ਆਗੂ ਗੁਰਵਿੰਦਰ ਸਿੰਘ ਨੇ ਬਕਾਇਆ ਰਾਸ਼ੀ ਬਾਰੇ ਦੱਸਿਆ ਕਿ ਮੁਕੇਰੀਆਂ ਮੀਲ ਦਾ 25 ਕਰੋੜ, ਕੀੜੀ ਅਫਗਾਨਾ ਮਿੱਲ ਦਾ 148 ਕਰੋੜ, ਕਾਂਗਰਸੀ ਐਮਐਲਏ ਦੀ ਬੁਟਰਾ ਸ਼ੁਗਰ ਮਿੱਲ 'ਚ 40 ਕਰੋੜ, ਅਕਾਲੀਆਂ ਦੀ ਫਗਵਾੜਾ ਸ਼ੁਗਰ ਮਿਲ 'ਚ 83 ਕਰੋੜ, ਭੋਗਪੁਰ ਦੀ ਸ਼ੁਗਰ ਮਿੱਲ 'ਚ 30-35 ਕਰੋੜ ਹੈ ਜਿਸ 'ਚੋਂ 20 ਕੋਰੜ ਹੁਸ਼ਿਆਰਪੁਰ ਹਲਕੀ ਦੀ ਹੈ।

ਇਹ ਵੀ ਪੜ੍ਹੋ:ਪਟਿਆਲਾ ਪੁਲਿਸ ਨੇ ਵਿਸ਼ਵ ਸਾਈਕਲ ਦਿਵਸ 'ਤੇ ਕੱਢੀ ਕੋਰੋਨਾ ਜਾਗਰੂਕਤਾ ਰੈਲੀ

ਉਨ੍ਹਾਂ ਨੇ ਕਿਹਾ ਕਿ ਇਹ ਬਹੁਤ ਨਿੰਦਣਯੋਗ ਗੱਲ ਹੈ ਕਿ ਕਿਸਾਨਾਂ ਦਾ ਬਕਾਇਆ ਰਾਸ਼ੀ ਨੂੰ ਰੋਕਿਆ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਕਿਸਾਨ ਤਾਂ ਪਹਿਲਾਂ ਹੀ ਕਰਜਾਈ ਹਨ ਤੇ ਹਰ ਵਿਅਕਤੀ ਆਪਣੇ ਘਰ ਦਾ ਗੁਜ਼ਾਰਾ ਆਪਣੀ ਆਮਦਨ ਨਾਲ ਕਰਦਾ ਹੈ ਜੇ ਉਸ ਨੂੰ ਆਮਦਨ ਹੀ ਨਹੀਂ ਮਿਲੇਗੀ ਤਾਂ ਉਹ ਆਪਣਾ ਗੁਜ਼ਾਰਾ ਕਿਵੇਂ ਕਰੇਗਾ। ਇਹ ਵੀ ਕਿਸਾਨ ਦੀ ਆਮਦਨ ਹੈ ਜਿਸ ਦਾ ਉਸ ਨੂੰ ਸਮੇਂ ਸਿਰ ਮਿਲਣਾ ਜ਼ਰੂਰੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.