ਹੁਸ਼ਿਆਰਪੁਰ : ਨੇਤਰਹੀਣ ਅਤਰ ਸਿੰਘ ਅਤੇ ਉਸਦੀ ਪਤਨੀ ਮਾਲਤੀ ਦੇਵੀ ਪਿੱਛਲੇ 20 ਸਾਲਾਂ ਤੋਂ ਦ੍ਰਿਸ਼ਟੀਹੀਣ ਹਨ ਅਤੇ ਅੰਗਹੀਣ ਬੱਚਿਆਂ ਨੂੰ ਪੜਾਈ ਦੇ ਨਾਲ ਨਾਲ ਧਾਰਮਿਕ ਸੰਗੀਤ ਦੇਣ ਲਈ ਸਕੂਲ ਚਲਾ ਰਹੇ ਹਨ। ਇਸ ਬਾਰੇ ਜਾਣਕਾਰੀ (School For Handicaps in Hoshiarpur) ਦਿੰਦਿਆਂ ਅਤਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ਐੱਮਏ ਤੱਕ ਦੀ ਪੜਾਈ ਕੀਤੀ ਗਈ ਹੈ ਅਤੇ ਉਨ੍ਹਾਂ ਨੂੰ 18 ਨਵੰਬਰ ਸਾਲ 2000 ਵਿੱਚ ਨਗਰ ਪੰਚਾਇਤ ਮਾਹਿਲਪੁਰ ਵਿੱਖੇ ਕਲੈਰੀਕਲ ਦੀ ਨੌਕਰੀ ਮਿਲੀ ਸੀ।
ਇਸ ਤਰ੍ਹਾਂ ਹੋਇਆ ਸਫ਼ਰ ਸ਼ੁਰੂ : ਅਤਰ ਸਿੰਘ ਨੇ ਦੱਸਿਆ ਕਿ ਨੌਕਰੀ ਲੱਗਣ ਤੋਂ ਬਾਅਦ ਉਨ੍ਹਾਂ ਦੇ ਦਿਲ ਵਿੱਚ ਅੱਖਾਂ ਨਾਲ ਦੁਨੀਆਂ ਨਾਂ ਦੇਖ ਸਕਣ ਵਾਲੇ ਨੇਤਰਹੀਣ ਅਤੇ ਅੰਗਹੀਣ ਬੱਚਿਆਂ ਦੀ ਪੜਾਈ ਲਈ ਸਕੂਲ ਖੋਲ੍ਹਣ ਬਾਰੇ ਸੋਚਿਆ ਗਿਆ ਹੈ। ਉਨ੍ਹਾਂ ਪਿੰਡ ਬਾਹੋਵਾਲ (Nagar Panchayat Mahilpur) ਵਿੱਖੇ 18 ਨਵੰਬਰ 2003 ਵਿੱਚ 1 ਬੱਚੇ ਨਾਲ ਬਲਾਇੰਡ ਐਂਡ ਹੈਂਡੀਕੈਂਪਸ ਡਿਵੈਲਪਮੈਂਟ ਦੇ ਨਾਂ ਨਾਲ ਸਕੂਲ ਦੀ ਸਥਾਪਨਾ ਕੀਤੀ ਗਈ। ਅਤਰ ਸਿੰਘ ਨੇ ਦੱਸਿਆ ਕਿ ਉਹ ਨਗਰ ਪੰਚਾਇਤ ਮਾਹਿਲਪੁਰ ਵਿੱਖੇ ਡਿਊਟੀ ਉਪਰੰਤ (Blind and Handicapped Development) ਪੜਾਈ ਕਰਵਾਉਂਦੇ ਸਨ। ਅਤਰ ਸਿੰਘ ਨੇ ਦੱਸਿਆ ਕਿ 2005 ਦੇ ਵਿੱਚ ਉਨ੍ਹਾਂ ਦਾ ਨੇਤਰਹੀਣ ਮਾਲਤੀ ਦੇਵੀ ਨਾਲ ਵਿਆਹ ਹੋ ਗਿਆ, ਜਿਸਤੋਂ ਬਾਅਦ ਉਨ੍ਹਾਂ ਨੂੰ ਸਕੂਲ ਚਲਾਉਣ ਵਿੱਚ ਪੂਰਾ ਸਾਥ ਮਿਲਿਆ।
- Hardeep Nijjar Murder Update: ਨਿੱਝਰ ਦੇ ਸੰਗਠਨ KTF ਨੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦਾ ਕੀਤਾ ਸੀ ਕਤਲ, ਭਾਰਤ ਸਰਕਾਰ ਨੇ ਰੱਖਿਆ ਸੀ ਦਸ ਲੱਖ ਦਾ ਇਨਾਮ
- Ludhiana Theft Case Solved: ਲੁਧਿਆਣਾ ਪੁਲਿਸ ਨੇ 5 ਦਿਨਾਂ 'ਚ ਹੱਲ ਕੀਤਾ 3.5 ਕਰੋੜ ਦੀ ਚੋਰੀ ਦਾ ਕੇਸ, 4 ਮੁਲਜ਼ਮ ਗ੍ਰਿਫਤਾਰ
- Family On Road : ਸੜਕ ਕਿਨਾਰੇ ਝੁੱਗੀ ’ਚ ਰਹਿਣ ਲਈ ਮਜ਼ਬੂਰ ਹੋਇਆ ਪਰਿਵਾਰ, ਮਦਦ ਦੀ ਲਾਈ ਗੁਹਾਰ
ਅਤਰ ਸਿੰਘ ਨੇ ਦੱਸਿਆ ਕਿ ਬੱਚਿਆਂ ਦੀ ਗਿਣਤੀ ਵਿੱਚ ਜਦੋਂ ਵਾਧਾ ਹੋਣਾ ਸ਼ੁਰੂ ਹੋ ਗਿਆ ਅਤੇ ਸਕੂਲ ਨੂੰ ਹੋਰ ਵਧੀਆ ਚਲਾਉਣ ਲਈ ਕਮੇਟੀ ਦਾ ਗਠਨ ਕੀਤਾ ਗਿਆ ਤਾਂ ਬਾਕੀ ਅਹੁਦੇਦਾਰਾਂ ਦਾ ਸਹਿਯੋਗ ਵੀ ਮਿਲਣ ਲੱਗ ਪਿਆ। ਅਤਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪਤਨੀ ਮਾਲਤੀ ਦੇਵੀ ਨੂੰ ਸਕੂਲ ਦਾ ਪ੍ਰਿੰਸੀਪਲ ਬਣਾਇਆ ਗਿਆ ਹੈ। ਇਸ ਸਕੂਲ ਦੇ ਪੜੇ ਹੋਏ ਬੱਚੇ ਵੱਖ ਵੱਖ ਥਾਵਾਂ ਉੱਤੇ (Musical education to children) ਨੌਕਰੀਆਂ ਕਰ ਰਹੇ ਹਨ। ਇਸ ਸਮੇਂ ਉਨ੍ਹਾਂ ਕੋਲ 13 ਬੱਚੇ ਸਿੱਖਿਆ ਪ੍ਰਾਪਤ ਕਰ ਰਹੇ ਹਨ।
ਇਨ੍ਹਾਂ ਬੱਚਿਆਂ ਲਈ ਹੁਣ ਤਬਲਾ, ਬਾਜਾ, ਗਿਟਾਰ ਆਦਿ ਵਜਾਉਣਾ ਮਾਮੂਲੀ ਗੱਲ ਹੈ ਅਤੇ ਇਸਦੇ ਨਾਲ ਹੀ ਇਨ੍ਹਾਂ ਨੂੰ ਬਰੇਲ ਲਿੱਪੀ (Department of Education Mahilpur) ਰਾਹੀਂ ਪੰਜਾਬੀ, ਹਿੰਦੀ ਤੇ ਅੰਗਰੇਜ਼ੀ ਦੀ ਸਿੱਖਿਆ ਵੀ ਦਿੱਤੀ ਜਾਂਦੀ ਹੈ। ਅਤਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸਕੂਲ ਚਲਾਉਣ ਵਿੱਚ ਹਰ ਮਹੀਨੇ 60 ਤੋਂ 70 ਹਜ਼ਾਰ ਰੁਪਏ ਦਾ ਖ਼ਰਚਾ ਆਉਂਦਾ ਹੈ ਜਿਸਦੇ ਲਈ ਦਾਨੀ ਸੱਜਣ ਉਨ੍ਹਾਂ ਦਾ ਪੂਰਨ ਸਹਿਯੋਗ ਕਰਦੇ ਹਨ ਅਤੇ ਲੋੜ ਪੈਣ ਤੇ ਉਨ੍ਹਾਂ ਵਲੋਂ ਤਨਖਾਹ ਵੀ ਇਸਤੇਮਾਲ ਕੀਤੀ ਜਾਂਦੀ ਹੈ।