ਹੁਸ਼ਿਆਰਪੁਰ: ਪਿੰਡ ਟਾਂਡਾ ਦੇ ਜਲਾਲਪੁਰ ਤੋਂ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਵਿੱਚ ਬੁੱਧਵਾਰ ਦੇਰ ਸ਼ਾਮ ਉਸ ਵੇਲੇ ਹਫੜਾ-ਦਫ਼ੜੀ ਮੱਚ ਗਈ ਜਦੋਂ 6 ਸਾਲ ਦੀ ਮਾਸੂਮ ਬੱਚੀ ਨੂੰ ਜਿੰਦਾ ਸਾੜ ਦੇਣ ਦੀ ਖ਼ਬਰ ਸਾਹਮਣੇ ਆਈ। ਟਾਂਡਾ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਬੱਚੀ ਦੀ ਲਾਸ਼ ਨੂੰ ਆਪਣੇ ਕਬਜ਼ੇ ’ਚ ਲੈ ਲਿਆ ਹੈ। ਪੁਲਿਸ ਨੇ ਇਸ ਮਾਮਲੇ 'ਚ 2 ਦੋਸ਼ੀਆਂ ਨੰ ਕਾਬੂ ਕੀਤਾ ਹੈ।
ਇਸ ਘਟਨਾ ਦੇ ਬਾਰੇ ਸ਼ਾਮ ਉਸ ਸਮੇਂ ਪਤਾ ਲੱਗਿਆ ਜਦੋਂ ਪਿੰਡ ਜਲਾਲਪੁਰ ਵਿੱਚ ਵੱਡੀ ਗਿਣਤੀ 'ਚ ਇਕੱਠੇ ਹੋਏ ਲੋਕਾਂ ਨੇ ਟਾਂਡਾ ਪੁਲਿਸ ਨੂੰ ਘਟਨਾ ਦੇ ਬਾਰੇ ਜਾਣਕਾਰੀ ਦਿੱਤੀ। ਮ੍ਰਿਤਕ ਦੀ ਮਾਂ ਦੇ ਮੁਤਾਬਕ ਉਸ ਦੀ ਬੱਚੀ ਦੁਪਹਿਰ ਤੋਂ ਹੀ ਗਾਇਬ ਸੀ। ਤਲਾਸ਼ੀ ਕਰਨ ਉਪਰੰਤ ਪਤਾ ਚੱਲਿਆ ਕਿ ਉਨ੍ਹਾਂ ਦੇ ਗੁਆਂਢੀ ਸੁਰਜੀਤ ਸਿੰਘ ਦਾ ਪੁੱਤਰ ਉਸ ਦੀ ਧੀ ਨੂੰ ਆਪਣੇ ਨਾਲ ਲੈ ਗਿਆ ਸੀ। ਇਸ ਤੋਂ ਇਲਾਵਾ ਬੱਚੀ ਨਾਲ ਜਬਰ ਜਨਾਹ ਹੋਣ ਦਾ ਵੀ ਸ਼ੱਕ ਜਤਾਇਆ ਜਾ ਰਿਹਾ ਹੈ। ਫਿਲਹਾਲ ਟਾਂਡਾ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।